ਵੱਡੀ ਪੱਧਰ ’ਤੇ ਕਿਸਾਨ ਕਰ ਰਹੇ ਹਨ ਸਟਰਾਬੇਰੀ ਦੀ ਖੇਤੀ ਅਤੇ ਕਮਾ ਰਹੇ ਹਨ ਲੱਖਾਂ ਰੁਪਏ

By : GAGANDEEP

Published : Sep 25, 2023, 6:57 am IST
Updated : Sep 25, 2023, 12:30 pm IST
SHARE ARTICLE
photo
photo

ਤਾਪਮਾਨ ਵਧਣ ’ਤੇ ਪੌਦਿਆਂ ਨੂੰ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ।

 

ਮੁਹਾਲੀ: ਕਿਸਾਨ ਇਹਨੀਂ ਦਿਨੀਂ ਵੱਡੇ ਪੱਧਰ ’ਤੇ ਸਟਰਾਬੇਰੀ ਦੀ ਖੇਤੀ ਕਰ ਰਹੇ ਹਨ। ਸਟਰਾਬੇਰੀ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਅਪਣੀ ਖੇਤੀ ਪ੍ਰਣਾਲੀ ਬਾਰੇ ਦਸਿਆ ਕਿ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚ ਉਨ੍ਹਾਂ ਦਾ ਬੇਟਾ ਮਜ਼ਦੂਰੀ ਲਈ ਗਿਆ ਸੀ। ਇਤਫ਼ਾਕ ਨਾਲ ਉਹ ਸਟਰਾਬੇਰੀ ਦੇ ਖੇਤਾਂ ਵਿਚ ਮਜ਼ਦੂਰੀ ਕਰਨ ਲੱਗਾ। ਸਮੇਂ ਦੇ ਨਾਲ-ਨਾਲ ਫ਼ਸਲ ਨਾਲ ਹੋਣ ਵਾਲੇ ਲਾਭ ਨੂੰ ਸਮਝਣ ਤੋਂ ਬਾਅਦ ਘਰ ਆ ਕੇ ਉਸ ਨੇ ਇਸ ਦੀ ਖੇਤੀ ਕਰਨ ਦੀ ਯੋਜਨਾ ਬਣਾਈ। ਹਰਿਆਣਾ ਦੇ ਹਿਸਾਰ ਤੋਂ ਸਾਲ 2012 ਵਿਚ ਸਿਰਫ਼ 7 ਪੌਦੇ ਲੈ ਕੇ ਇਸ ਮਜ਼ਦੂਰ ਨੂੰ ਇਸ ਖੇਤਰ ਵਿਚ ਵਿਸ਼ੇਸ਼ ਅਨੁਭਵ ਨਾ ਹੋਣ ਕਾਰਨ ਉਨ੍ਹਾਂ ਨੂੰ ਸ਼ੁਰੂ ਦੇ ਦੋ ਸਾਲਾਂ ’ਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਦੇ ਵਧੀਆ ਪ੍ਰਬੰਧ ਤੇ ਉਚਿਤ ਰੱਖ ਰਖਾਅ ਨਾਲ ਸਟਰਾਬੇਰੀ ਦੀ ਖੇਤੀ ’ਚ ਉਮੀਦ ਦੀ ਨਵੀਂ ਕਿਰਨ ਜਾਗੀ। ਸੰਘਰਸ਼ ਤੇ ਮਿਹਨਤ ਤੋਂ ਬਾਅਦ ਵੱਡੀ ਸਫ਼ਲਤਾ ਸਾਲ 2014 ਵਿਚ ਮਿਲੀ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (25 ਸਤੰਬਰ 2023)  

ਕਿਸਾਨ ਕਹਿੰਦੇ ਹਨ ਕਿ ਜਦੋਂ ਸਫ਼ਲਤਾ ਮਿਲੀ ਤਾਂ ਮਾਰਕੀਟਿੰਗ ਦੀ ਸਮੱਸਿਆ ਉਤਪੰਨ ਹੋ ਗਈ ਪਰ ਮਾਰਕੀਟਿੰਗ ਨਾ ਹੋਣ ਕਾਰਨ ਫ਼ਸਲ ਨੂੰ ਪਟਨਾ ਤੇ ਕਲਕੱਤਾ ਭੇਜਣਾ ਪਿਆ। ਇਸ ਦੀ ਖੇਤੀ ਲਈ ਮਿੱਟੀ ਤੇ ਜਲਵਾਯੂ ਤੈਅ ਨਹੀਂ। ਫਿਰ ਵੀ ਚੰਗੀ ਉਪਜ ਲੈਣ ਲਈ ਬਲੁਈ ਤੇ ਦੋਮਟ ਮਿੱਟੀ ਨੂੰ ਉਪਯੁਕਤ ਮੰਨਿਆ ਜਾਂਦਾ ਹੈ। ਇਸ ਦੀ ਖੇਤੀ ਲਈ 5.0 ਤੋਂ 6.5 ਤਕ ਵਾਲੀ ਮਿੱਟੀ ਉਪਜਾਊ ਹੁੰਦੀ ਹੈ। ਇਹ ਫ਼ਸਲ ਠੰਢੀ ਜਲਵਾਯੂ ਵਾਲੀ ਫ਼ਸਲ ਹੈ ਜਿਸ ਲਈ 20 ਤੋਂ 30 ਡਿਗਰੀ ਤਾਪਮਾਨ ਉਪਯੁਕਤ ਰਹਿੰਦਾ ਹੈ। 

ਤਾਪਮਾਨ ਵਧਣ ’ਤੇ ਪੌਦਿਆਂ ਨੂੰ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ। ਸਟਰਾਬੇਰੀ ਦਾ ਪੌਦਾ ਕਾਫ਼ੀ ਨਾਜ਼ੁਕ ਹੁੰਦਾ ਹੈ। ਨਮੀ ਦੀ ਮਾਤਰਾ ਜ਼ਿਆਦਾ ਹੋਵੇ ਅਜਿਹੀ ਜ਼ਮੀਨ ਜ਼ਿਆਦਾ ਅਨੁਕੂਲ ਹੁੰਦੀ ਹੈ। ਇਹ ਫ਼ਸਲ ਠੰਢੇ ਜਲਵਾਯੂ ਵਾਲੀ ਫ਼ਸਲ ਹੈ ਜਿਸ ਲਈ 20 ਤੋਂ 30 ਡਿਗਰੀ ਤਾਪਮਾਨ ਉਪਯੁਕਤ ਰਹਿੰਦਾ ਹੈ। ਤਾਪਮਾਨ ਵਧਣ ’ਤੇ ਪੌਦਿਆਂ ਵਿਚ ਨੁਕਸਾਨ ਹੁੰਦਾ ਹੈ ਤੇ ਉਪਜ ਪ੍ਰਭਾਵਤ ਹੋ ਜਾਂਦੀ ਹੈ। ਇਸ ਦੀ ਖੇਤੀ ਕਰਨ ਵਾਲੇ ਕਿਸਾਨ ਦਸਦੇ ਹਨ ਕਿ ਸਟਰਾਬੇਰੀ ਦੇ ਪੌਦੇ ਲੋਕਲ ਉਪਲਭਧ ਨਾ ਹੋਣ ਕਾਰਨ ਮੈਨੂੰ ਅੱਜ ਵੀ ਪੁਣੇ-ਮਹਾਰਾਸ਼ਟਰ ਤੋਂ ਲਿਆਉਣਾ ਪੈਂਦਾ ਹੈ। ਜੋ ਆਵਾਜਾਈ ਦੌਰਾਨ ਕੁੱਝ ਪੈਸੇ ਖ਼ਰਾਬ ਹੁੰਦੇ ਹਨ ਜਿਸ ਦਾ ਨੁਕਸਾਨ ਮੈਨੂੰ ਚੁਕਣਾ ਪੈਂਦਾ ਹੈ। ਅੱਜ ਉਹ ਸਟਰਾਬੇਰੀ ਦੀ ਖੇਤੀ ਇਕ ਏਕੜ ਵਿਚ ਕਰ ਰਿਹਾ ਹੈ ਜਿਸ ਦੀ ਲਾਗਤ ਸਾਢੇ ਛੇ ਲੱਖ ਦੇ ਆਸ-ਪਾਸ ਹੈ। ਹੁਣ ਜ਼ਿਲ੍ਹੇ ਦੇ 15 ਕਿਸਾਨ ਇਸ ਦੀ ਖੇਤੀ ਕਰ ਰਹੇ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement