ਫਲਿਆਂ ਨਾਲ ਕਣਕ ਗਾਹੁਣ ਤੋਂ ਅਨਜਾਣ ਨਵੀਂ ਪੀੜ੍ਹੀ
Published : May 26, 2025, 10:27 am IST
Updated : May 26, 2025, 10:27 am IST
SHARE ARTICLE
threshing wheat
threshing wheat

ਫਲਿਆਂ ਨਾਲ ਕਣਕ ਗਾਹੁਣ ਦੀਆਂ ਅਮਿਟ ਯਾਦਾਂ :

ਮਸ਼ੀਨਰੀ ਦੇ ਯੁੱਗ ’ਚ ਖੇਤੀ ਕਲਾ ਕਿਰਤ ਸਮੇਤ ਵਿਰਾਸਤੀ ਖੇਤੀ ਸੰਦ ਸਾਧਨ  ਹੱਲ-ਪੰਜਾਲੀ, ਫਾਲਾਂ, ਜੰਗੀ, ਅਰਲੀ, ਵਾਢੀ, ਬੇੜੀ, ਖੱਬਲ, ਖਲਵਾੜਾ, ਧੜ, ਤੰਗਲੀ, ਸਾਖਾ, ਛੱਜ, ਛੱਜਲੀ ਕੁੱਪ, ਬੋਹੜ, ਸੁਹਾਗਾ, ਗੱਡਾ, ਹੱਥ ਵਾਲਾ ਟੋਕਾ, ਵੇਲਨਾਂ, ਦਾਤਰੀ, ਟੋਕਰਾ, ਰੰਬੇ, ਕਹੀ, ਟਿੰਡਾਂ ਵਾਲੇ ਖੂਹ, ਬੇੜ, ਮੰਣ੍ਹੇ, ਗੋਪੀਆਂ, ਗਲੇਂਲਾਂ, ਛੱਪੜ, ਖਾਲ, ਖਰਾਸ ਆਦਿ ਅਲੋਪ ਹੋ ਗਏ ਹਨ, ਇਨ੍ਹਾਂ ਦੇ ਨਾਂ ਨਵੀਂ ਪੀੜ੍ਹੀ ਨੂੰ ਨਹੀਂ ਪਤਾ। ਸਾਡੇ ਨਾਲ ਦੀ 60, 70 ਸਾਲ ਦੀ ਪੀੜ੍ਹੀ ਦੇ ਜਾਣ ਤੋਂ ਬਾਅਦ ਅਲੋਪ ਹੋ ਜਾਣਗੇ। ਸਾਡੇ ਪੁਰਖੇ ਹੱਥੀ ਕਿਰਤ ਵਿਚ ਯਕੀਨ ਕਰਦੇ ਸੀ। ਸਵੇਰੇ ਉਠ ਹੱਲ ਵਾਹੁਣੇ।

ਫ਼ਸਲਾ ਨੂੰ ਪਾਣੀ ਦੇਣ ਲਈ ਪੋਹ ਮਾਘ ਦੀਆਂ ਰਾਤਾਂ ਵਿਚ ਖੂਹ ਵਾਉਦੇ, ਬਰਫ਼ੀਲੇ ਨਹਿਰੀ ਪਾਣੀ ਦੇ ਨੱਕੇ ਮੋੜਨੇ, ਕਿਆਰੇ ਭਰਨੇ, ਸੱਪਾਂ ਦੀਆਂ ਸਿਰੀਆਂ ਮਿੱਦਨੀਆਂ, ਭਾਦਰੋਂ ਦੇ ਚਮਾਸਿਆ ਵਿਚ ਕੱਦੂ ਕਰਨਾ, ਸੜਦੇ ਪਾਣੀ ਵਿਚ ਝੋਨਾ ਲਾਉਣਾ, ਨਿੰਦਨ ਕੱਢਨਾਂ, ਗੋਡੀ ਕਰਨੀ, ਸਖ਼ਤ ਕੰਮ ਵਿਚ ਬਹੁਤ ਲਹੂ ਮੁੜਕਾ ਵਹਾਉਂਦੇ ਸਨ। ਬਚਪਨ ਵਿਚ ਅਸੀਂ ਅਪਣੇ ਭਾਪਾ ਜੀ ਨਾਲ ਹੱਲ ਵਾਹੁਣ ਤੋਂ ਲੈ ਕੇ ਪੈਲੀ ਬਣਾਉਣ, ਉਸ ਨੂੰ ਬੀਜਣ, ਵੱਡਨ, ਗਾਉਣ ਤੇ ਤੂੜੀ ਸਾਂਭਣ ਤਕ ਸਾਰਾ ਕੰਮ ਹੱਥੀ ਕੀਤਾ। ਪੱਠੇ ਵੱਡੇ ਤੇ ਡੰਗਰ ਤਕ ਚਾਰੇ।

ਫਲਿਆਂ ਨਾਲ ਕਣਕ ਗਾਹੁਣ ਦੀਆਂ ਅਮਿਟ ਯਾਦਾਂ :

ਮੈਂ ਇਥੇ ਗੱਲ ਫਲੇ ਵਾਹੁਣ ਦੀ ਕਰ ਰਿਹਾ ਹਾਂ। ਵਾਢੀ ਕਰਨ ਤੋਂ ਬਾਅਦ ਅਸੀਂ ਬੱਚੇ ਲੋਕ ਜੋ ਅਪਣੇ ਭਾਪਾ ਜੀ ਦੇ ਨਾਲ ਝੋਨੇ ਦੀ ਪਰਾਲੀ ਨਾਲ ਬੇੜ ਵੱਟਦੇ ਹੁੰਦੇ ਸੀ, ਉਸ ਨਾਲ ਕਣਕ ਦੀਆਂ ਭਰੀਆਂ ਬੰਨ੍ਹ, ਉਸ ਨੂੰ ਚੁਕ ਖਿਲਵਾੜੇ ਵਿਚ ਸੁੱਟਦੇ ਸੀ। ਲੋਹਾਰਾਂ ਦਾ ਕੰਮ ਜ਼ੋਰਾਂ ’ਤੇ ਹੁੰਦਾ ਸੀ। ਭੱਠੀਆਂ ਦਿਨ ਰਾਤ ਤੱਪਦੀਆ ਸਨ।

ਦਾਤਰੀਆਂ ਨਵੀਆਂ ਬਣਾਉਣੀਆਂ ਤੇ ਪੁਰਾਣੀਆਂ ਝੰਡਣੀਆਂ। ਸੁਆਣੀਆਂ ਤੜਕੇ ਉਠ, ਦੁੱਧ ਰਿੜਕ, ਚਾਹ ਬਣਾ, ਮੱਖਣ ਕੱਢ, ਲੱਸੀ ਦੀ ਚਾਟੀ ਤਿਆਰ ਕਰ, ਰੋਟੀ ਸਰੋਂ ਦੇ ਸਾਗ ਨਾਲ ਤਿਆਰ ਕਰ, ਵਿਚ ਅਚਾਰ ਦੀਆਂ ਫਾੜੀਆਂ ਤੇ ਗੰਡਾ ਰੱਖ ਖੇਤਾਂ ਵਿਚ ਚਾਹ ਪੀ ਕੇ ਕਾਮੇ ਨਾਲ ਗੱਡਾ ਜੋਅ ਕੇ ਪੈਲੀ ਵਿਚ ਲਿਆਉਂਦੀਆਂ ਸਨ।

ਜ਼ਿਆਦਾਤਰ ਕਿਸਾਨ ਵਾਢੀ ਰਲ ਮਿਲ ਕਰਦੇ ਤੇ ਕਦੀ ਮੰਗ ਵੀ ਪਾ ਲੈਂਦੇ ਸੀ। ਖਿਲਵਾੜੇ ਤੋਂ ਭਰੀਆਂ ਲਿਆ ਕੇ ਗੋਲ ਪਿੜ੍ਹ ਵਿਚ ਵਿਛਾ ਦਿੰਦੇ ਸੀ। ਫਲਾਂ ਵਰਗਾਕਾਰ ਜਾਂ ਅੱਠ ਦਸ ਬਾਹੀ ਦੇ ਚੌਰਸ ਢਾਂਚੇ ਨੂੰ ਜ਼ਮੀਨ ਤੇ ਰੱਖ ਉਸ ਉਪਰ ਮਸੀਟੀ, ਕਿੱਕਰ, ਬੇਰੀ ਦੇ ਛਾਪੇ, ਛਾਪਿਆਂ ਤੇ ਪਰਾਲੀ ਵਿਛਾ, ਉਤੇ ਬੱਲੀਆਂ ਰੱਖ, ਰੱਸੀਆਂ ਨਾਲ ਬੰਨ੍ਹ ਦਿਤਾ ਜਾਂਦਾ ਸੀ।

ਪਰਾਲੀ ਇਸ ਕਰ ਕੇ ਵੀ ਵਿਛਾਈ ਜਾਂਦੀ ਸੀ ਕਿ ਫਲੇ ’ਤੇ ਬਲਦਾਂ ਦੀ ਜੋਗ ਨੂੰ ਹਿੱਕਦੇ ਸਮੇਂ ਜਾਂ ਝੂਟੇ ਲੈਣ ਵਾਲੇ ਬੱਚਿਆਂ ਨੂੰ ਕੰਢੇ ਨਾ ਚੁੰਭਣ। ਫਿਰ ਵਿੰਗੀ ਲੱਕੜ ਦੀ ਢੋਅ ਜਾਂ ਗੇਜ ਨਾਲ ਫਲੇ ਅਤੇ ਬਲਦਾਂ ਦੀ ਪੰਜਾਲੀ ਨਾਲ ਬੰਨ੍ਹ ਦਿਤਾ ਜਾਂਦਾ ਸੀ। ਬਲਦ ਗੋਲ ਪਿੜ ਵਿਚ ਚੱਕਰ ਲਗਾਉਣੇ ਸ਼ੁਰੂ ਕਰ ਦਿੰਦੇ ਸੀ। ਸਾਨੂੰ ਫਲਿਆਂ ’ਤੇ ਚੜ੍ਹ ਹੂਟੇ ਲੈਂਦੇ ਸੀ। ਲੌਡੇ ਵੇਲੇ ਤਕ ਸੋਨੇ ਰੰਗ ਦਾਣਿਆਂ ਤੇ ਤੂੜੀ ਦੀ ਧੜ ਲੱਗ ਜਾਂਦੀ ਸੀ। ਫਿਰ ਉਡਾਵੇ ਛੱਜਲੀਆਂ, ਛੱਜ ਲੈ ਕੇ ਹਵਾ ਨੂੰ ਉਡੀਕਦੇ। ਹਵਾ ਆਉਣ ’ਤੇ ਉਡਾਵੇ ਧੜ ਉਡਾਉਂਦੇ। ਦਾਣੇ ਤੂੜੀ ਵੱਖ ਕਰ ਲਏ ਜਾਂਦੇ। 

ਹੁਣ ਮਸ਼ੀਨਰੀ ਦੇ ਯੁਗ ਵਿਚ ਇਹ ਚੀਜ਼ਾਂ ਅਲੋਪ ਹੋ ਗਈਆਂ ਹਨ। ਕੰਬਾਇਨ ਨਾਲ ਮਿੰਟੋ ਮਿੰਟੀ ਕਣਕ ਕੱਢ ਲਈ ਜਾਂਦੀ ਹੈ। ਹਰੀ ਕ੍ਰਾਂਤੀ ਆਉਣ ਨਾਲ ਫਲਿਆਂ ਦੀ ਸਰਦਾਰੀ ਖ਼ਤਮ ਹੋ ਗਈ ਹੈ। ਨਵੀਂ ਪੀੜ੍ਹੀ ਸਾਡੇ ਪੁਰਖਿਆਂ ਦੀਆਂ ਮਿਹਨਤਾਂ ਤੋਂ ਅਨਜਾਣ ਹਨ। ਉਨ੍ਹਾਂ ਨੂੰ ਜਾਗਰੂਕ ਕਰਨ ਲਈ ਅਖ਼ਬਾਰਾ ਇਹੋ ਜਿਹੇ ਸਭਿਆਚਾਰ ਨਾਲ ਸਬੰਧਤ ਲੇਖ ਪਾ ਰਹੀਆਂ ਹਨ ਜੋ ਚੰਗਾ ਉਪਰਾਲਾ ਹੈ। ਇਸ ਨਾਲ ਨਵੀਂ ਪੀੜ੍ਹੀ ਨੂੰ ਅਪਣੇ ਪੁਰਾਣੇ ਸਭਿਆਚਾਰ ਦਾ ਪਤਾ ਰਹਿੰਦਾ ਹੈ ਜੋ ਅਲੋਪ ਹੋ ਗਿਆ ਹੈ। 

- ਗੁਰਮੀਤ ਸਿੰਘ, ਐਮਏ ਪੁਲਿਸ ਐਡਮਨਿਸਟਰੇਸ਼ਨ, ਸੇਵਾ ਮੁਕਤ ਇੰਸਪੈਕਟਰ ਪੁਲਿਸ ਸਪੰਰਕ 9878600221    


 

SHARE ARTICLE

ਏਜੰਸੀ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement