
ਹੁਣ ਪੰਜਾਬ ਵਿਚ ਡਰੋਨਾਂ ਰਾਹੀਂ ਖੇਤੀ ਹੋਵੇਗੀ। ਹਰ ਡਰੋਨ ਦੀ ਅਪਣੀ ਵੱਖਰੀ ਖ਼ਾਸੀਅਤ ਹੈ। ਇੱਕ ਡਰੋਨ ਸਪਰੇਅ ਕਰਨ ਦੇ ਕੰਮ ਕਰਨ ਦੇ ਨਾਲ ਮਿੱਟੀ ਬਾਰੇ ਜਾਣਕਾਰੀ ਦਿੰਦਾ ਹੈ
ਚੰਡੀਗੜ੍ਹ : ਹੁਣ ਪੰਜਾਬ ਵਿਚ ਡਰੋਨਾਂ ਰਾਹੀਂ ਖੇਤੀ ਹੋਵੇਗੀ। ਹਰ ਡਰੋਨ ਦੀ ਅਪਣੀ ਵੱਖਰੀ ਖ਼ਾਸੀਅਤ ਹੈ। ਇੱਕ ਡਰੋਨ ਸਪਰੇਅ ਕਰਨ ਦੇ ਕੰਮ ਕਰਨ ਦੇ ਨਾਲ ਮਿੱਟੀ ਬਾਰੇ ਜਾਣਕਾਰੀ ਦਿੰਦਾ ਹੈ। ਹਰ ਫ਼ਰ ਲਈ ਬਿਨ੍ਹਾ ਲੇਬਰ ਤੋਂ ਸਪਰੇਅ ਦਾ ਕੰਮ ਕਰਦਾ ਹੈ। ਦੱਖਣੀ ਭਾਰਤ ਵਿਚ ਕਿਸਾਨ ਡਰੋਨ ਇਸਤੇਮਾਲ ਕਰ ਰਹੇ ਹਨ। ਹੁਣ ਇਸ ਵੱਲ ਪੰਜਾਬ ਦੇ ਕਿਸਾਨਾਂ ਦੀ ਵੀ ਰੁਚੀ ਵੱਧ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ 50 ਮਿੰਟ ਵਿਚ 10 ਏਕੜ ਦੀ ਫ਼ਸਲ ਬਾਰੇ ਜਾਣਕਾਰੀ ਦੇ ਦਿੰਦਾ ਹੈ।
Agriculture wih Drone
ਦੇਖਣ ਨੂੰ ਇਹ ਡਰੋਨ ਬੜਾ ਹੀ ਤਕਨੀਕੀ ਲੱਗਦਾ ਹੈ ਪਰ ਇਸਨੂੰ ਕਿਸਾਨ ਆਰਾਮ ਨਾਲ ਚਲਾ ਸਕਦਾ ਹੈ। ਇਸਨੂੰ ਹਰ ਮੋਬਾਇਲ ਚਲਾਉਣ ਵਾਲਾ ਵਿਅਕਤੀ ਚਲਾ ਸਕਦਾ ਹੈ। ਡਰੋਨ ਦੀ ਵਰਤੋਂ ਕਰਨ ਲਈ ਪ੍ਰਸ਼ਾਸ਼ਨ ਤੋਂ ਇਜ਼ਾਜਤ ਲੈਣੀ ਪੈਂਦੀ ਹੈ ਪਰ ਇਨ੍ਹਾਂ ਡਰੋਨਾਂ ਉੱਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ। ਕੰਪਨੀ ਖ਼ੁਦ ਕਿਸਾਨਾਂ ਨੂੰ ਸਾਰੀ ਕਾਨੂੰਨੀ ਕਾਰਵਾਈ ਕਰਵਾ ਕੇ ਡਰੋਨ ਨੂੰ ਚਲਾਉਣ ਦਾ ਅਧਿਕਾਰ ਦਵਾਉਂਦੀ ਹੈ। ਹੁਣ ਤੁਹਾਡੇ ਮਨ ਵਿਚ ਇਸ ਡਰੋਨ ਦੀ ਕੀਮਤ ਬਾਰੇ ਸਵਾਲ ਹੋਵੇਗਾ। ਅਸਲ ਵਿਚ ਹਰ ਡਰੋਨ ਦੀ ਅਪਣੀ ਵੱਖਰੀ ਖ਼ਾਸੀਅਤ ਕਾਰਨ ਕੀਮਤ ਵੀ ਵੱਖਰੀ ਹੁੰਦੀ ਹੈ।
Drone
ਜੇਕਰ ਗੱਲ ਕਰੀਏ ਇਸ ਸਪਰੇਅ ਕਰਨ ਵਾਲੇ ਡਰੋਨ ਦੀ ਤਾਂ ਸਪਰੇਅ ਸਮਰੱਥਾ ਦੇ ਹਿਸਾਬ ਕੀਮਤ ਵੀ ਵੱਖ ਹੈ। ਇਹ ਪੰਜ ਲੱਖ ਤੋਂ ਪੰਦਰਾਂ ਲੱਖ ਰੁਪਏ ਤੱਕ ਹੈ। ਅਤੇ ਦੂਜੀ ਕਿਸਮ ਦਾ ਡਰੋਨ ਪਹਿਲੇ ਨਾਲੋਂ ਬਿਲਕੁੱਲ ਵੱਖਰਾ ਹੈ। ਇਹ ਤਸਵੀਰਾਂ ਖਿੱਚ ਕੇ ਫ਼ਸਲਾਂ ਦੀ ਸਮੱਸਿਆ ਬਾਰੇ ਦੱਸਦਾ ਹੈ। ਇਨ੍ਹਾ ਹੀ ਨਹੀਂ ਇਹ ਤਸਵੀਰਾਂ ਰਾਹੀਂ ਕਿਸਾਨਾਂ ਨੂੰ ਸੁਝਾਅ ਵੀ ਦੇਵੇਗਾ। ਡਰੋਨ ਦੀ ਮੱਦਦ ਨਾਲ ਖੇਤਾਂ ਵਿਚ ਅਵਾਰਾ ਪਸ਼ੂਆਂ ਤੋਂ ਰਾਖੀ ਵੀ ਕੀਤੀ ਜਾ ਸਕਦੀ ਹੈ ਇਕ ਡਰੋਨ ਨਾਲ ਘੱਟੋ ਘੱਟ 400 ਏਕੜ ਜ਼ਮੀਨ ਵਿਚ ਰਾਖੀ ਕੀਤੀ ਜਾ ਸਕਦੀ ਹੈ।
Spray with Drone
ਡਰੋਨ ਵਿਚ ਅਲਾਰਮ ਲਾ ਕੇ ਪਸ਼ੂਆਂ ਨੂੰ ਡਰਾਇਆ ਜਾ ਸਕਦਾ ਹੈ ਜਿਸ ਨਾਲ ਪਸ਼ੂ ਭੱਜ ਜਾਣਗੇ ਇਸ ਤਰ੍ਹਾਂ ਹੁਣ ਡਾਂਗਾਂ ਲੈ ਕੇ ਪਸ਼ੂਆਂ ਦੇ ਮਗਰ ਭੱਜਣ ਦੀ ਜ਼ਰੂਰਤ ਨਹੀਂ ਬਲਕਿ ਰਿਮੋਰਟ ਕੰਟਰੋਲ ਨਾਲ ਹੀ ਪਸ਼ੂਆਂ ਨੂੰ ਭਜਾਇਆ ਜਾ ਸਕਦਾ ਹੈ।