
ਡਰੋਨ 2.0 ਡਰਾਫਟ ਨੂੰ ਅਗਲੇ ਸਾਲ 15 ਜਨਵਰੀ 2019 ਨੂੰ ਗਲੋਬਲ ਐਵੀਏਸ਼ਨ ਕਾਨਫਰੰਸ ਦੌਰਾਨ ਜਾਰੀ ਕੀਤਾ ਜਾਵੇਗਾ ਅਤੇ ਇਸ ਸਬੰਧੀ ਲੋਕਾਂ ਕੋਲੋਂ ਫੀਡਬੈਕ ਮੰਗਿਆ ਜਾਵੇਗਾ।
ਨਵੀਂ ਦਿੱਲੀ, ( ਭਾਸ਼ਾ ) : ਨਾਗਰਿਕ ਹਵਾਬਾਜ਼ੀ ਮੰਤਰਾਲਾ ਅਗਲੇ ਸਾਲ ਤੋਂ ਡਰੋਨ ਨੂੰ ਵਪਾਰਕ ਤੌਰ ਤੇ ਵਰਤੇ ਜਾਣ ਦੀ ਇਜ਼ਾਜਤ ਦੇ ਸਕਦਾ ਹੈ। ਇਸ ਤੋਂ ਬਾਅਦ ਇਸ ਦੀ ਵਰਤੋਂ ਟੈਕਸੀ ਅਤੇ ਡਿਲੀਵਰੀ ਦੇ ਲਈ ਕੀਤੀ ਜਾ ਸਕਦੀ ਹੈ। ਡਰੋਨ 2.0 ਨੀਤੀ ਅਧੀਨ ਮਾਰਚ 2019 ਤੋਂ ਇਹ ਲਾਗੂ ਹੋ ਸਕਦੀ ਹੈ। ਜਿਸ ਤੋਂ ਬਾਅਦ ਵਪਾਰਕ ਖੇਤਰ ਵਿਚ ਨਵੀਂਆਂ ਸੰਭਾਵਨਾਵਾਂ ਖੁਲ੍ਹਣਗੀਆਂ ।
Minister of State for Civil Aviation Jayant sinha
ਅਗਸਤ ਮਹੀਨੇ ਵਿਚ ਨਾਗਰਕਿ ਹਵਾਬਾਜ਼ੀ ਮੰਤਰਾਲੇ ਵੱਲੋਂ ਡਰੋਨ 1.0 ਨੀਤੀ ਜਾਰੀ ਕੀਤੀ ਗਈ ਸੀ। ਜਿਸ ਤੋਂ ਬਾਅਦ ਨਿਜੀ ਤੌਰ ਤੇ ਜਾਂ ਫਿਰ ਕੰਪਨੀ ਨੂੰ ਇਕ ਦਸੰਬਰ ਤੋਂ ਕੁਝ ਨਿਸ਼ਚਿਤ ਇਲਾਕਿਆਂ ਵਿਚ ਇਸ ਦੀ ਵਰਤੋਂ ਕਰਨ ਦਾ ਕਾਨੂੰਨੀ ਅਧਿਕਾਰ ਦਿੰਦਾ ਹੈ। ਹਾਲਾਂਕਿ ਇਸ ਵਿਚ ਉਹ ਇਲਾਕੇ ਨਹੀਂ ਆਉਂਦੇ ਜਿਥੇ ਸੁਰੱਖਿਆ ਕਾਰਨਾਂ ਨਾਲ ਪਾਬੰਦੀਆਂ ਹੋਣ।
Delivery Drones
ਮੰਤਰਾਲਾ ਹੁਣ ਡਰੋਨ ਦੇ ਟੈਕਸੀ, ਡਿਲੀਵਰੀ ਗੱਡੀ ਅਤੇ ਹੋਰਨਾਂ ਸੇਵਾਵਾਂ ਲਈ ਇਸ ਦੀ ਵਰਤੋਂ ਕਰਨ ਦਾ ਅਧਿਕਾਰ ਦੇਣ ਜਾ ਰਿਹਾ ਹੈ। ਡਰੋਨ 2.0 ਡਰਾਫਟ ਨੂੰ ਅਗਲੇ ਸਾਲ 15 ਜਨਵਰੀ 2019 ਨੂੰ ਗਲੋਬਲ ਐਵੀਏਸ਼ਨ ਕਾਨਫਰੰਸ ਦੌਰਾਨ ਜਾਰੀ ਕੀਤਾ ਜਾਵੇਗਾ ਅਤੇ 30 ਦਿਨ ਤੱਕ ਇਸ ਸਬੰਧੀ ਲੋਕਾਂ ਕੋਲੋਂ ਫੀਡਬੈਕ ਮੰਗਿਆ ਜਾਵੇਗਾ। ਡਰੋਨ 1.9 ਜਾਰੀ ਕਰਦੇ ਹੋਏ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਸੀ ਕਿ ਇਸ ਨੂੰ ਜਾਰੀ ਕੀਤਾ ਗਿਆ ਤਾਂ ਕਿ ਤਕਨਕ ਵਿਚ ਬਦਲਾਅ ਦੇ ਨਾਲ ਇਸ ਵਿਚ ਵੀ ਬਦਲਾਅ ਕੀਤਾ ਜਾ ਸਕੇ।