ਮਿਸਾਲ! ਆਰਗੈਨਿਕ ਖੇਤੀ ਜ਼ਰੀਏ ਸਲਾਨਾ 2 ਲੱਖ ਰੁਪਏ ਕਮਾ ਰਹੀ 10ਵੀਂ ਪਾਸ ਕਿਸਾਨ ਮਹਿਲਾ
Published : May 27, 2021, 1:19 pm IST
Updated : May 27, 2021, 1:19 pm IST
SHARE ARTICLE
Ushaben Vasava
Ushaben Vasava

ਹੁਣ ਤੱਕ ਹਜ਼ਾਰਾਂ ਔਰਤਾਂ ਨੂੰ ਦੇ ਚੁੱਕੀ ਹੈ ਸਿਖਲਾਈ

ਨਰਮਦਾ: ਅੱਜ ਦੇ ਦੌਰ ਵਿਚ ਦੇਸ਼ ਦੀਆਂ ਔਰਤਾਂ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ, ਚਾਹੇ ਉਹ ਚੰਨ 'ਤੇ ਜਾਣਾ ਹੋਵੇ ਜਾਂ ਫਿਰ ਖੇਤੀਬਾੜੀ ਕਰਨਾ। ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੀ ਰਹਿਣ ਵਾਲੀ ਇਕ ਔਰਤ ਆਰਗੈਨਿਕ ਖੇਤੀ ਕਰਕੇ ਦੇਸ਼ ਦੀਆਂ ਹੋਰ ਔਰਤਾਂ ਲਈ ਮਿਸਾਲ ਪੇਸ਼ ਕਰ ਰਹੀ ਹੈ। ਉਸ਼ਾਬੇਨ ਨਾਂਅ ਦੀ ਇਸ ਕਿਸਾਨ ਮਹਿਲਾ ਨੇ ਸਿਰਫ਼ 10ਵੀਂ ਤੱਕ ਪੜ੍ਹਾਈ ਕੀਤੀ ਹੈ।

Ushaben Vasava earning 2 lakh rupees every year by organic farmingUshaben Vasava earning 2 lakh rupees every year by organic farming

ਤਿੰਨ ਸਾਲ ਪਹਿਲਾਂ ਉਸ ਨੇ 3 ਏਕੜ ਜ਼ਮੀਨ ਉੱਤੇ ਇਕੱਲਿਆਂ ਹੀ ਆਰਗੈਨਿਕ ਖੇਤੀ ਦੀ ਸ਼ੁਰੂਆਤ ਕੀਤੀ ਸੀ। ਅੱਜ ਉਹ ਦਰਜਨਾਂ ਭਰ ਤੋਂ ਜ਼ਿਆਦਾ ਸਬਜ਼ੀਆਂ ਅਤੇ ਅਨਾਜ ਉਗਾ ਰਹੀ ਹੈ। ਇਸ ਦੇ ਜ਼ਰੀਏ ਉਸ਼ਾਬੇਨ ਹਰ ਸਾਲ ਦੋ ਲੱਖ ਦਾ ਮੁਨਾਫਾ ਕਮਾ ਰਹੀ ਹੈ। ਸਿਰਫ ਇਹੀ ਨਹੀਂ ਅਪਣੇ ਹੁਨਰ ਨਾਲ ਊਸ਼ਾ ਹੋਰ ਔਰਤਾਂ ਨੂੰ ਸਿਖਲਾਈ ਦੇ ਕੇ ਉਹਨਾਂ ਦਾ ਭਵਿੱਖ ਸੁਧਾਰ ਰਹੀ ਹੈ। ਉਸ਼ਾਬੇਨ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਦੀ ਆਰਥਕ ਸਥਿਤੀ ਠੀਕ ਨਹੀਂ ਸੀ। ਇਸ ਦੌਰਾਨ ਉਹ ਨਵਜੀਵਨ ਆਦਿਵਾਸੀ ਮਹਿਲਾ ਵਿਕਾਸ ਮੰਚ ਨਾਲ ਜੁੜੀ ਅਤੇ ਉਸ ਨੇ ਸਿਖਲਾਈ ਲਈ।

Organic FarmingOrganic Farming

ਸਿਖਲਾਈ ਦੌਰਾਨ ਉਸ ਨੇ ਆਰਗੈਨਿਕ ਖੇਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਦੇਸੀ ਖਾਦ ਦੀ ਵਰਤੋਂ ਬਾਰੇ ਵੀ ਜਾਣਿਆ। ਉਹਨਾਂ ਦੱਸਿਆ ਕਿ ਪਹਿਲੇ ਸਾਲ ਦੌਰਾਨ ਉਸ ਨੂੰ ਘਾਟਾ ਵੀ ਹੋਇਆ ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਸ਼ਾਬੇਨ ਹੁਣ ਤੱਕ ਇਕ ਹਜ਼ਾਰ ਤੋਂ ਜ਼ਿਆਦਾ ਔਰਤਾਂ ਨੂੰ ਸਿਖਲਾਈ ਦੇ ਚੁੱਕੀ ਹੈ।ਆਰਗੈਨਿਕ ਖੇਤੀ ਦੇ ਫਾਇਦਿਆਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਹ ਖੇਤੀ ਸਿਹਤ ਅਤੇ ਜ਼ਮੀਨ ਦੋਵਾਂ ਲਈ ਲਾਭਕਾਰੀ ਹੈ। ਇਸ ਨਾਲ ਜ਼ਮੀਨ ਖਰਾਬ ਨਹੀਂ ਹੁੰਦੀ ਅਤੇ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

Ushaben Vasava earning 2 lakh rupees every year by organic farmingUshaben Vasava earning 2 lakh rupees every year by organic farming

ਹਜ਼ਾਰਾਂ ਔਰਤਾਂ ਨੂੰ ਪ੍ਰੇਰਿਤ ਕਰਨ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਵਾਲੀ ਉਸ਼ਾਬੇਨ ਨੂੰ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਵੱਲੋਂ ਪੰਡਿਤ ਦੀਨਦਿਆਲ ਉਪਾਧਿਆਏ ਅੰਤਿਯੋਦਿਆ ਖੇਤੀਬਾੜਈ ਪੁਰਸਕਾਰ -2018 ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸੀਆਈਆਈ ਫਾਂਉਡੇਸ਼ਨ ਫਾਰ ਆਰਗੈਨਿਕ ਫਾਰਮਿੰਗ ਐਂਡ ਵੂਮਨ ਇੰਪਾਵਰਮੈਂਟ ਨੇ ਵੀ ਉਹਨਾਂ ਨੂੰ ਪੁਰਸਕਾਰ ਦਿੱਤਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਹਾਲ ਹੀ ਵਿਚ ਨਰਮਦਾ ਦੇ ਜ਼ਿਲ੍ਹਾ ਕੁਲੈਕਟਰ ਵੱਲੋਂ ਵਿਸ਼ਵ ਆਦਿਵਾਸੀ ਦਿਵਸ ਦੇ ਮੌਕੇ ਸਨਮਾਨਿਤ ਕੀਤਾ ਗਿਆ ਸੀ।

Location: India, Gujarat

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement