
ਬੇਮੌਸਮੀ ਬਾਰਿਸ਼ਾਂ ਕਾਰਨ ਫ਼ਸਲਾਂ ਦੀ ਬਰਬਾਦੀ ਦੇ ਸਦਮੇ ਵਿਚੋਂ ਹਲੇ ਕਿਸਾਨ ਬਾਹਰ ਨਿਕਲੇ ਨਹੀ ਸਨ ਕਿ ਕਣਕ ਦੀ ਫ਼ਸਲ ਉੱਤ ਪੀਲੀ ਕੁੰਗੀ ਨੇ ਹਮਲਾ ਬੋਲ ਦਿੱਤਾ...
ਚੰਡੀਗੜ੍ਹ : ਬੇਮੌਸਮੀ ਬਾਰਿਸ਼ਾਂ ਕਾਰਨ ਫ਼ਸਲਾਂ ਦੀ ਬਰਬਾਦੀ ਦੇ ਸਦਮੇ ਵਿਚੋਂ ਹਲੇ ਕਿਸਾਨ ਬਾਹਰ ਨਿਕਲੇ ਨਹੀ ਸਨ ਕਿ ਕਣਕ ਦੀ ਫ਼ਸਲ ਉੱਤ ਪੀਲੀ ਕੁੰਗੀ ਨੇ ਹਮਲਾ ਬੋਲ ਦਿੱਤਾ। ਖੇਤੀਬਾੜੀ ਵਿਭਾਗ ਨੇ ਹਰਕਤ ਵਿਚ ਆਉਂਦਿਆਂ ਖੇਤਾਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਲਾਕੇ ਅੰਦਰ ਬੇਮੌਸਮੀ ਬਾਰਿਸ਼ਾਂ ਕਾਰਨ ਇਲਾਕੇ ਦੇ ਕਈ ਨੀਵੇਂ ਥਾਵਾਂ ਉੱਤੇ ਪਾਣੀ ਭਰਨ ਕਾਰਨ ਕਣਕ ਸਮੇਤ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ।
Wheat
ਇਸ ਦੌਰਾਨ ਇਲਾਕੇ ਅੰਦਰ ਸੰਘਣੀ ਧੁੰਦ ਤੇ ਕੋਹਰੇ ਕਾਰਨ ਮੌਸਮ ਕਣਕ ਉੱਤੇ ਪੀਲੀ ਕੁੰਗੀ ਦੇ ਹਮਲੇ ਦਾ ਅਨੁਕੂਲ ਬਣ ਗਿਆ ਸੀ। ਕਿਸਾਨ ਇਸ ਬਿਮਾਰੀ ਦੇ ਸੰਭਾਵਿਤ ਹਮਲੇ ਨੂੰ ਵੇਖ ਪਹਿਲਾਂ ਹੀ ਪ੍ਰੇਸ਼ਾਨ ਸਨ, ਪਰ ਹੁਣ ਕਈ ਥਾਵਾਂ ਉੱਤੇ ਪੀਲੀ ਕੁੰਗੀ ਦੇ ਹਮਲੇ ਦੇ ਸੰਕੇਤ ਨਜ਼ਰ ਵੀ ਆਏ ਹਨ। ਖੇਤੀਬਾੜੀ ਮਹਿਕਮੇ ਦੇ ਖੇਤੀ ਮਾਹਰਾਂ ਵੱਲੋਂ ਇਲਾਕੇ ਦਾ ਦੌਰਾ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਣ ਲੱਗਾ ਹੈ।
Kissan
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਤਰਨਪਾਲ ਸਿੰਘ ਵੱਲੋਂ ਟੀਮਾਂ ਨੂੰ ਬੇਮੌਸਮੀ ਬਾਰਿਸ਼ਾਂ ਕਾਰਨ ਜ਼ਿਲ੍ਹੇ ਅੰਦਰ ਕਣਕ ਦੀ ਪਸਲ ਉੱਤੇ ਖਾਸ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਲਾਕ ਕਾਹਨੂੰਵਾਨ ਦੇ ਪਿੰਡ ਗੋਹਤ ਖੁਰਦ ਵਿਚ ਪੀਲੀ ਕੁੰਗੀ ਦੇ ਲੱਛਣ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
Wheat
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਪੀਲੀ ਕੁੰਗੀ ਦਾ ਹਮਲਾ ਹੋਵੇ ਤਾਂ 200 ਮਿਲੀਮੀਟਰ ਟਿਲਟ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਇੱਕ ਏਕੜ ਵਿਚ ਸਪਰੇਅ ਕੀਤੀ ਜਾਵੇ। ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤ ਦੀ ਲਗਾਤਾਰ ਨਿਗਰਾਨੀ ਅਤੇ ਕੋਈ ਮੁਸ਼ਕਿਲ ਹੋਣ ਉੱਤੇ ਵਿਭਾਗ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।