ਕੀ ਕਿਸਾਨਾਂ ਨੂੰ ਫਰੀ ਬਿਜਲੀ ਦੇ ਕੇ ਸਰਕਾਰ ਨੂੰ ਵੱਡਾ ਘਾਟਾ ਪੈ ਰਿਹੈ? ਇਹ ਹੈ ਫ੍ਰੀ ਬਿਜਲੀ ਦੀ ਸਚਾਈ
Published : Mar 28, 2019, 10:37 am IST
Updated : Mar 28, 2019, 11:07 am IST
SHARE ARTICLE
Moter
Moter

ਪੰਜਾਬ ਸਰਕਾਰ ਵੀ ਅਸਲ ਵਿਚ ਲੋਕਾਂ ਵਿਚ ਇਹੋ ਭੰਬਲਭੂਸਾ ਖੜ੍ਹਾ ਕਰ ਰਹੀ ਹੈ...

ਚੰਡੀਗੜ੍ਹ : ਪੰਜਾਬ ਸਰਕਾਰ ਵੀ ਅਸਲ ਵਿਚ ਲੋਕਾਂ ਵਿਚ ਇਹੋ ਭੰਬਲਭੂਸਾ ਖੜ੍ਹਾ ਕਰ ਰਹੀ ਹੈ, ਆਮ ਲੋਕਾਂ ਨੂੰ ਇਸ ਤਰ੍ਹਾਂ ਲੱਗੇ, ਜਿਵੇਂ ਕਿਸਾਨਾਂ ਦੀਆਂ ਮੋਟਰਾਂ 365 ਦਿਨ 24 ਘੰਟੇ ਫਰੀ ਬਿਜਲੀ ਵਰਤ ਰਹੀਆਂ ਹਨ। ਜਦਕਿ ਇਹ ਸਚਾਈ ਨਹੀਂ ਹੈ। ਪੰਜਾਬ ਵਿਚ ਦੋ ਮੁੱਖ ਫ਼ਸਲਾਂ ਝੋਨਾ ਅਤੇ ਕਣਕ, ਜੋ ਪੰਜਾਬ ਦੇ ਕਿਸਾਨਾਂ ਨੂੰ ਮਜਬੂਰੀ ਕਰਕੇ ਬੀਜਣੀ ਪੈਂਦੀ ਹੈ। ਜੇ ਬਦਲਵੀਆਂ ਫ਼ਸਲਾਂ ਦਾ ਸਹੀ ਮੁੱਲ ਦਾ ਪ੍ਰਬੰਧ ਸਰਕਾਰ ਵੱਲੋਂ ਹੋਵੇ ਤਾਂ ਝੋਨਾ ਅਤੇ ਕਣਕ, ਜੋ ਪੰਜਾਬ ਦੇ ਕਿਸਾਨ ਕਦੇ ਵੀ ਝੋਨੇ ਵੱਲ ਮੂੰਹ ਨਾ ਕਰੇ।

electricityElectricity

ਚਲੋ ਗੱਲ ਕਰਦੇ ਹਾਂ ਕਿਸਾਨ ਵੱਲੋਂ ਫਰੀ ਬਿਜਲੀ ਦੀ ਵਰਤੋਂ ਦੀ, ਝੋਨਾ ਜੋ ਪਾਣੀ ਵਾਲੀ ਮੁੱਖ ਫ਼ਸਲ ਹੈ। ਜਿਸ ਨੂੰ ਲਾਉਣ ਤੋਂ ਲੈ ਕਿ ਪੌਣੇ ਕੁ ਤਿੰਨ ਮਹੀਨੇ ਪਾਣੀ ਦੀ ਲੋੜ ਹੁੰਦੀ ਹੈ। ਉਹ ਵੀ ਕੱਟ ਕਟਾ ਕਿ 24 ਘੰਟਿਆ ਵਿਚੋਂ 6 ਘੰਟੇ ਬਿਜਲੀ ਆਉਂਦੀ ਹੈ। 
6ਘੰਟੇ * 80 ਦਿਨ = 480 ਘੰਟੇ
ਇਕ ਮੋਟਰ ਚੱਲਦੀ ਹੈ ਫਿਰ ਝੋਨੇ ਦੇ ਸੀਜਨ ਵਿਚ ਬਾਕੀ ਪਾਣੀ ਕਿਸਾਨ ਮਹਿੰਦੇ ਭਾਅ ਦਾ ਡੀਜਲ ਸਾੜ ਕਿ ਪੂਰਾ ਕਰਦਾ ਹੈ।

Moter Moter

ਜੇਕਰ ਵਿਚੋਂ ਦੋ ਕੁ ਦਿਨ ਮੀਂਹ ਪੈ ਜਾਣ ਤਾਂ 10-15 ਦਿਨ ਮੋਟਰਾਂ ਫਿਰ ਬੰਦ ਰਹਿੰਦੀਆਂ ਹਨ ਤੇ ਹੁਣ ਗੱਲ ਕਰਦੇ ਹਾਂ ਕਣਕ ਦੀ, ਕਣਕ ਨੂੰ ਸਿਰਫ਼ ਪੱਕਣ ਤੱਕ ਤਿੰਨ ਪਾਣੀਆਂ ਦੀ ਲੋੜ ਹੁੰਦੀ ਹੈ ਕਿਤੇ ਰੇਤਲਾਂ ਜਮੀਨਾਂ ਵਾਲੇ 4 ਪਾਣੀ ਲਾਉਂਦੇ ਹਨ। ਜੇਕਰ ਇਕ ਮੀਂਹ ਪੈ ਜਾਵੇ ਤਾਂ ਦੋ ਪਾਣੀ ਹੀ ਲੱਗਦੇ ਹਨ, ਜੇ 10 ਕਿਲਿਆ ਪਿੱਛੇ ਇਕ ਮੋਟਰ ਹੈ ਤਾਂ  ਚਾਰ ਕੁ ਘੰਟੇ ਵਿਚ ਕਣਕ ਦਾ ਇਕ ਕਿੱਲਾ ਪਾਣੀ ਦਾ ਭਰ ਜਾਂਦਾ ਹੈ। ਕੁੱਲ ਇਕ ਕਿੱਲਿਆਂ ਵਿਚ 12 ਘੰਟੇ ਤਿੰਨ ਪਾਣੀਆਂ ਲਈ ਮੋਟਰ ਚੱਲਦੀ ਹੈ ਹੁਣ 10 ਕਿਲੇ * 12 ਘੰਟੇ = 120 ਘੰਟੇ 

Moter Moter

ਇਕ ਮੋਟਰ ਚੱਲਦੀ ਹੈ ਕਣਕ ਮੌਕੇ, ਤੇ ਬਾਕੀ 30 ਕੁ ਘੰਟੇ ਕੱਖ-ਕੰਡੇ ਲਈ ਮੋਟਰ ਚਲਾਉਂਦਾ ਹੈ ਕਿਸਾਨ, ਬਹੁਤੀ ਵਾਰ ਨਹਿਰੀ ਪਾਣੀ ਨਾਲ ਵੀ ਸਾਰ ਲੈਂਦਾ ਹੈ। ਹੁਣ ਆਪਾ ਪੂਰੇ ਸਾਲ ਦਾ ਹਿਸਾਬ ਲਾਉਂਦੇ ਹਾਂ। 
ਝੋਨੀ ਲਈ =480
ਕਣਕ ਲਈ =120
ਕੱਖ-ਕੰਡੇ ਲਈ =30
ਕੁੱਲ 630 ਘੰਟੇ 

Moter Moter

ਇਕ ਸਾਲ ਯਾਨੀ 365 ਦਿਨਾਂ ਵਿਚ ਇਕ ਮੋਟਰ 630 ਕੁ ਘੰਟੇ ਚਲਦੀ ਹੈ, ਇਕ ਦਿਨ ਦੀ 1 ਘੰਟੇ 45 ਮਿੰਟੀ ਤੋਂ ਵੀ ਘੱਟ ਬਣਦੀ ਹੈ। ਇਹ ਕਿੰਨੀ ਕੁ ਵੱਡੀ ਸਬਸਿਡੀ ਹੈ ਕਿਸਾਨ ਆਪ ਹੀ ਹਿਸਾਬ ਲਾ ਲੈਣ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਲੋਕਾਂ ਦੇ ਟੈਕਸਾਂ ਦੀ ਦੁਰਵਰਤੋਂ ਛੱਡ ਕਿ ਵਰਤੋਂ ਕਰੋ। ਸਰਕਾਰੀ ਪੈਸੇ ਦਾ 80 ਫ਼ੀਸਦੀ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਰਿਹਾ, ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੋ ਇਮਾਨਦਾਰੀ ਨਾਲ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement