
ਗ੍ਰਹਿ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਇਸ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਵਿਚ ਲਾਗੂ ਲਾਕਡਾਊਨ ਦੌਰਾਨ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ ਇਸ ਲਈ ਨਰਿੰਦਰ ਮੋਦੀ ਸਰਕਾਰ ਹਰ ਸੰਭਵ ਕੋਸ਼ਿਸ਼ ਵਿਚ ਜੁਟੀ ਹੋਈ ਹੈ। ਲਾਕਡਾਊਨ ਦੌਰਾਨ ਕਿਸਾਨ ਨੂੰ ਰਾਹਤ ਦਿੰਦੇ ਹੋਏ ਸਰਕਾਰ ਨੇ ਖੇਤੀ ਨਾਲ ਜੁੜੇ ਕੰਮਾਂ ਦੀ ਇਜ਼ਾਜ਼ਤ ਦਿੱਤੀ ਹੈ। ਇਸ ਦੇ ਲਈ ਖਾਦ ਦੀਆਂ ਦੁਕਾਨਾਂ ਅਤੇ ਖਰੀਦ ਏਜੰਸੀਆਂ ਨੂੰ ਵੀ ਛੋਟ ਦਿੱਤੀ ਗਈ ਹੈ ਜਿਸ ਨਾਲ ਕੋਰੋਨਾ ਵਾਇਰਸ ਕਰ ਕੇ ਦੇਸ਼ ਵਿਚ ਹੋਏ ਲਾਕਡਾਊਨ ਦੌਰਾਨ ਕਿਸਾਨ ਖੇਤੀ ਕਰ ਸਕੇ। ਸਰਕਾਰ ਵੱਲੋਂ ਖੇਤੀ ਨਾਲ ਜੁੜੇ ਕੰਮ ਅਤੇ ਖੇਤੀ ਮਸ਼ੀਨਰੀ ਨੂੰ ਲੈ ਕੇ ਆਉਣ ਜਾਣ ਦੀ ਛੋਟ ਦਿੱਤੀ ਗਈ ਹੈ।
Farmer
ਗ੍ਰਹਿ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਇਸ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਅਨੁਸਾਰ ਸਰਕਾਰ ਨੇ ਖੇਤੀ ਕਾਮਿਆਂ, ਖਾਦਾਂ, ਕੀਟਨਾਸ਼ਕਾਂ ਅਤੇ ਬੀਜਾਂ ਦੇ ਨਿਰਮਾਣ ਅਤੇ ਪੈਕਜਿੰਗ ਇਕਾਈਆਂ ਨੂੰ ਲਾਕਡਾਊਨ ਵਿੱਚ ਛੋਟ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਿਸਾਨ ਅਤੇ ਮਜ਼ਦੂਰ ਖੇਤੀਬਾੜੀ ਉਪਕਰਣਾਂ ਨਾਲ ਖੇਤ ਵਿਚ ਕੰਮ ਕਰ ਸਕਣਗੇ। ਨਾਲ ਹੀ ਕੀਟਨਾਸ਼ਕਾਂ, ਬੀਜਾਂ ਅਤੇ ਖਾਦਾਂ ਦੀ ਵਿਕਰੀ ਜਾਰੀ ਰਹੇਗੀ।
Farmer
ਗ੍ਰਹਿ ਮੰਤਰਾਲੇ ਨੇ ਤਾਲਾਬੰਦੀ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਵਿਚ ਕਈ ਵਾਧੂ ਢਿੱਲ ਦਿੱਤੀ ਹੈ। ਦੱਸ ਦੇਈਏ ਕਿ 24 ਮਾਰਚ ਨੂੰ ਕੇਂਦਰ ਵੱਲੋਂ ਜਾਰੀ ਨੋਟੀਫਿਕੇਸ਼ਨ ਲੌਕਡਾਉਨ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਣ ਦੀ ਹਦਾਇਤ ਕੀਤੀ ਗਈ ਸੀ। ਸਿਹਤ ਅਤੇ ਖਾਣ ਪੀਣ ਸਮੇਤ ਜ਼ਰੂਰੀ ਚੀਜ਼ਾਂ ਦੀ ਸਪਲਾਈ ਬਣਾਈ ਰੱਖਣ ਲਈ ਕਿਹਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਨ, ਭੋਜਨ, ਫਲ, ਸਬਜ਼ੀਆਂ, ਮੀਟ, ਮੱਛੀ ਅਤੇ ਡੇਅਰੀ ਆਦਿ ਜ਼ਰੂਰੀ ਚੀਜ਼ਾਂ ਨਾਲ ਸਬੰਧਤ ਦੁਕਾਨਾਂ ਨੂੰ ਇਸ ਲਾਕਡਾਊਨ ਤੋਂ ਛੋਟ ਦਿੱਤੀ ਗਈ ਹੈ।
ਦਸ ਦਈਏ ਕਿ ਕੋਰੋਨਾ ਵਾਇਰਸ ਕਰ ਕੇ ਪੂਰੇ ਦੇਸ਼ ਵਿਚ ਹੋਏ ਲਾਕਡਾਉਨ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਬਿਜਲੀ ਕੰਪਨੀਆਂ ਲਈ ਰਾਹਤ ਪੈਕੇਜ ਜਾਰੀ ਕਰ ਦਿੱਤੇ ਹਨ। 24 ਘੰਟੇ ਬਿਜਲੀ ਉਪਲੱਬਧ ਕਰਾਉਣ ਅਤੇ ਬਿਲ ਦੇ ਲੇਟ ਹੋਣ ਤੇ ਕੋਈ ਚਾਰਜ ਨਹੀਂ ਵਸੂਲਿਆ ਜਾਵੇਗਾ। ਸਰਕਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬਿਜਲੀ ਉਪਭੋਗਤਾ ਅਗਲੇ ਤਿੰਨ ਮਹੀਨਿਆਂ ਤਕ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ ਇਸ ਲਈ ਬਿਜਲੀ ਕੰਪਨੀਆਂ ਕੋਲ ਕੈਸ਼ ਦੀ ਕਮੀ ਹੋ ਜਾਵੇਗੀ।
ਲਿਹਾਜਾ ਊਰਜਾ ਵਿਭਾਗ ਨੇ ਰਾਹਤ ਦਾ ਐਲਾਨ ਕੀਤਾ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਕਰ ਕੇ ਦੇਸ਼ ਵਿਚ 21 ਦਿਨਾਂ ਦਾ ਲਾਕਡਾਊਨ ਹੈ। ਜਿਸ ਕਰ ਕੇ ਦੇਸ਼ ਵਿਚ ਕਾਰੋਬਾਰ ਲਗਭਗ ਠੱਪ ਹੈ। ਕੰਪਨੀਆਂ ਨੂੰ ਨੁਕਸਾਨ ਭਰਨਾ ਪੈ ਰਿਹਾ ਹੈ। ਇਸ ਲਈ ਸਰਕਾਰ ਨੇ ਪਹਿਲਾਂ ਪਿਛਲੇ ਤਿੰਨ ਦਿਨਾਂ ਵਿਚ ਕਈ ਵੱਡੇ ਕਦਮ ਚੁੱਕੇ ਹਨ। ਸਰਕਾਰ ਨੇ ਮੁਫ਼ਤ ਰਾਸ਼ਨ ਤੋਂ ਲੈ ਕੇ ਹੋਮ ਲੋਨ, ਕਾਰ ਲੋਨ ਅਤੇ ਕ੍ਰੈਡਿਟ ਕਾਰਡ ਈਐਮਆਈ ਭਰਨ ਵਿਚ ਛੋਟ ਵਰਗੇ ਕਈ ਵੱਡੇ ਐਲਾਨ ਕੀਤੇ ਹਨ।
CERC ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀਆਂ ਤੇ ਲੇਟ ਚਾਰਜ ਸਰਚਾਰਜ ਆਦਿ ਨਹੀਂ ਲਗਾਉਣਗੀਆਂ। ਜੇ ਆਸਾਨ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਡਿਸਟ੍ਰੀਬਿਊਸ਼ਨ ਕੰਪਨੀਆਂ ਗਾਹਕਾਂ ਤੋਂ ਵੀ ਲੇਟ ਚਾਰਜ ਜਾਂ ਪੈਨਾਲਿਟੀ ਨਹੀਂ ਲਵੇਗੀ। ਜੇ ਤੁਸੀਂ ਇਸ ਦੌਰਾਨ ਬਿਲ ਨਹੀਂ ਭਰ ਸਕਦੇ ਹੋ ਤਾਂ ਅੱਗੇ ਇਸ ਨੂੰ ਭਰ ਸਕਦੇ ਹੋ। ਇਸ ਤੇ ਕੋਈ ਵੀ ਐਕਸਟਰਾ ਚਾਰਜ ਨਹੀਂ ਵਸੂਲਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।