ਕੋਰੋਨਾ ਵਾਇਰਸ: ਇਹ ਟੈਸਟ ਦੱਸੇਗਾ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਅਸਲ ਗਿਣਤੀ!
Published : Mar 28, 2020, 12:21 pm IST
Updated : Mar 28, 2020, 12:21 pm IST
SHARE ARTICLE
How is serological test connected to coronavirus in india
How is serological test connected to coronavirus in india

ਖੂਨ ਦੇ ਇਸ ਸੀਰਮ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਦੇਖਦਿਆ ਜਾਂਦਾ ਹੈ ਕਿ...

ਨਵੀਂ ਦਿੱਲੀ: ਦੁਨੀਆਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਭਗ 6 ਲੱਖ ਹੋ ਚੁੱਕੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕੋਰੋਨਾ ਦੀ ਸੀਰੋਲੌਜੀਕਲ ਜਾਂਚ ਲਈ 15 ਲੱਖ ਐਂਟੀਬਾਡੀ ਕਿੱਟਾਂ ਦਾ ਹਵਾਲਾ ਮੰਗਿਆ ਹੈ। ਇਹਨਾਂ ਜਾਂਚ ਕਿਟਸ ਦਾ ਉਪਯੋਗ ਰਿਸਰਚ, ਮਾਨਟਰਿੰਗ ਅਤੇ ਜਾਂਚ ਲਈ ਕੀਤਾ ਜਾ ਸਕਦਾ ਹੈ। ਇਹ ਉਹਨਾਂ ਲੋਕਾਂ ਤੇ ਵੀ ਇਸਤੇਮਾਲ ਹੋ ਸਕਦਾ ਹੈ ਜੋ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਜਾ ਚੁੱਕੇ ਹਨ।

PhotoPhoto

ਨਾਲ ਹੀ ਇਸ ਨਾਲ ਉਹਨਾ ਦੀ ਜਾਂਚ ਹੋ ਸਕਦੀ ਹੈ ਜਿਹਨਾਂ ਵਿਚ ਬਿਮਾਰੀ ਦਾ ਕੋਈ ਵੀ ਲੱਛਣ ਨਹੀਂ ਹੈ ਜਾਂ ਹੈ ਵੀ ਤਾਂ ਲਗਭਗ ਨਾ ਦੇ ਬਰਾਬਰ। ਖੂਨ ਵਿਚ ਐਂਟੀਬਾਡੀ ਦੀ ਉਪਸਥਿਤੀ ਤੋਂ ਇਹ ਪਤਾ ਚਲ ਸਕੇਗਾ ਕਿ ਅਸਲ ਵਿਚ ਕਿੰਨੇ ਲੋਕ ਵਾਇਰਸ ਦੇ ਸੰਪਰਕ ਵਿਚ ਆਏ ਹਨ। ਇਸ ਦੀ ਮਦਦ ਨਾਲ ਆਉਣ ਵਾਲੇ ਮਹੀਨਿਆਂ ਵਿਚ ਕਈ ਗੱਲਾਂ ਸਮਝੀਆਂ ਜਾ ਸਕਣਗੀਆਂ। ਜਿਵੇਂ ਸ਼ਟਡਾਊਨ ਕਿੰਨਾ ਲੰਬਾ ਹੋਣਾ ਚਾਹੀਦਾ ਹੈ ਜਾਂ ਫਿਰ ਨਵੀਂ ਦਵਾਈ ਕਿੰਨੀ ਸਹੀ ਹੋਵੇਗੀ ਆਦਿ ਬਾਰੇ ਮੱਦਦ ਮਿਲੇਗੀ।

Corona virus 21 people test positive in 6 daysCorona virus 

ਇਹ ਅਸਲ ਵਿਚ ਖੂਨ ਦੀ ਜਾਂਚ ਹੈ। John Hopkins Bloomberg School of Public Health ਅਨੁਸਾਰ ਇਸ ਟੈਸਟ ਦਾ ਉਪਯੋਗ ਇਹ ਜਾਣਨ ਲਈ ਹੁੰਦਾ ਹੈ ਕਿ ਕੀ ਕੋਈ ਵਿਅਕਤੀ ਕਿਸੇ ਖਾਸ ਪੈਥੋਜਨ ਯਾਨੀ ਬਿਮਾਰੀ ਫੈਲਾਉਣ ਵਾਲੇ ਕਿਸੇ ਵਾਇਰਸ ਦੇ ਸੰਪਰਕ ਵਿਚ ਆਇਆ ਹੈ। ਜਾਂਚ ਤਹਿਤ ਖੂਨ ਦਾ ਸੀਰਮ ਲਿਆ ਜਾਂਦਾ ਹੈ। ਇਸ ਵਿਚ ਲਾਲ ਅਤੇ ਸਫ਼ੈਦ ਲਹੂ ਸੈਲ ਸ਼ਾਮਲ ਨਹੀਂ ਹੁੰਦੇ।

ਖੂਨ ਦੇ ਇਸ ਸੀਰਮ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਦੇਖਦਿਆ ਜਾਂਦਾ ਹੈ ਕਿ ਇਸ ਵਿਚ ਕੋਈ ਅਜਿਹੀ ਐਂਟੀਬਾਡੀ ਹੈ ਜੋ ਕਿਸੇ ਖਾਸ ਪੈਥੋਜਨ ਦੇ ਹੋਣ ਨਾਲ ਬਣਦੀ ਹੈ। ਦਸ ਦਈਏ ਕਿ ਸ਼ਰੀਰ ਵਿਚ ਕਿਸੇ ਪੈਥੋਜਨ ਯਾਨੀ ਵਾਇਰਸ ਦੇ ਹਮਲੇ ਨਾਲ ਸਾਡਾ ਸ਼ਰੀਰ ਉਸ ਨਾਲ ਲੜਦਾ ਹੈ, ਇਸ ਦੌਰਾਨ ਐਂਟੀਬਾਡੀ ਬਣਦੀ ਹੈ ਜੋ ਕਿ ਦੁਬਾਰਾ ਉਸ ਪੈਥੋਜਨ ਦੇ ਅਟੈਕ ਤੇ ਉਸ ਨੂੰ ਪਹਿਚਾਣ ਕੇ ਕਮਜ਼ੋਰ ਬਣਾ ਦਿੰਦੀ ਹੈ ਅਤੇ ਅਸੀਂ ਸਿਹਤਮੰਦ ਰਹਿੰਦੇ ਹਾਂ।

ਇਹ ਐਂਟੀਜਨ ਅਸਲ ਵਿਚ ਫਾਰੇਨ ਪਾਰਟੀਕਲ ਹੁੰਦੇ ਹਨ ਜੋ ਕਿ ਇਕ ਵਾਰ ਦੇ ਹਮਲੇ ਤੋਂ ਬਾਅਦ ਸ਼ਰੀਰ ਦੁਆਰਾ ਪਹਿਚਾਣ ਲਏ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਜੇ ਅਸੀਂ ਇਕ ਵਾਰ ਕਿਸੇ ਖਾਸ ਬਿਮਾਰੀ ਦਾ ਸ਼ਿਕਾਰ ਬਣ ਜਾਈਏ ਤਾਂ ਦੂਜੀ ਵਾਰ ਉਸ ਬਿਮਾਰੀ ਦਾ ਅਸਰ ਬਹੁਤ ਘਟ ਹੁੰਦਾ ਹੈ। ਵਾਇਰਸ ਦੀ ਲਾਗ ਦੌਰਾਨ ਸੀਰੋਲਾਜਿਕਲ ਟੈਸਟ ਇਹੀ ਜਾਣਨ ਲਈ ਹੁੰਦਾ ਹੈ ਕਿ ਕੀ ਮਰੀਜ਼ ਦਾ ਇਮਯੂਨ ਸਿਸਟਮ ਕਿਸੇ ਖਾਸ ਪੈਥੋਜਨ ਤੇ ਪ੍ਰਤੀਕਿਰਿਆ ਕਰਦਾ ਹੈ ਜਿਵੇਂ ਇਨਫਯੂਐਜਾ। John Hopkins ਨੇ ਰਿਸਰਚ ਦੌਰਾਨ ਇਕ ਫੈਕਟ ਸ਼ੀਟ ਤਿਆਰ ਕੀਤੀ ਹੈ।

ਇਸ ਅਨੁਸਾਰ ਕਿਸੇ ਪੀੜਤ ਦੀ ਜਾਂਚ ਲਈ ਵਾਇਰਸ ਦਾ ਹੀ ਉਪਯੋਗ ਹੋ ਸਕਦਾ ਹੈ। ਪੂਰੀ ਦੁਨੀਆ ਵਿਚ ਰਿਅਲ-ਟਾਈਮ ਤੇ ਆਧਾਰਿਤ ਜਾਂਚ ਹੀ ਕੋਰੋਨਾ ਪਾਜ਼ੀਟਿਵ ਹੋਣ ਨੂੰ ਯਕੀਨੀ ਬਣਾਉਣ ਦਾ ਪਹਿਲਾ ਤਰੀਕਾ ਹੈ। ਕੋਰੋਨਾ ਵਾਇਰਸ ਲਾਗ ਦੀ ਪੁਸ਼ਟੀ ਲਈ ਸੀਰੋਲਾਜਿਕਲ ਪਰੀਖਣਾਂ ਦਾ ਉਪਯੋਗ ਨਹੀਂ ਕੀਤਾ ਜਾਂਦਾ। ਦੁਨੀਆਭਰ ਵਿਚ ਜਾਂਚ ਕਿੱਟਾਂ ਦੀ ਕਮੀ ਸੀ ਅਤੇ ਹੁਣ ਇਹਨਾਂ ਕਿੱਟਾਂ ਨੂੰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਪਰ ਭਾਰਤ ਦੇ ਮਾਮਲੇ ਵਿਚ ਹੁਣ ਵੀ ਇਹ ਪੱਕਾ ਨਹੀਂ ਹੈ ਕਿ ਇੱਥੇ ਕਿੰਨੀਆਂ ਦਵਾਈ ਮੈਨਿਯੂਫੈਕਚਰ ਕਰਨ ਵਾਲੀਆਂ ਕੰਪਨੀਆਂ ਇਹ ਕਿੱਟ ਬਣਾ ਸਕਦੀਆਂ ਹਨ। ਇਹਨਾਂ ਹਾਲਾਤਾਂ ਕਾਰਨ ਹੀ ਕਿੱਟਾਂ ਦੀ ਮੰਗ ਕੀਤੀ ਗਈ ਹੈ। ਫਿਲਹਾਲ Covid-19 ਦੀ ਜਾਂਚ ਲਈ ਜਿਸ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਹੈ ਉਸ ਨਾਲ ਐਂਟੀਬਾਡੀਜ਼ ਦੀ ਜਾਂਚ ਦੁਆਰਾ ਬਿਮਾਰੀ ਪਤਾ ਲਗਾਉਣ ਦਾ ਇਹ ਤਰੀਕਾ ਕਈ ਮਾਇਨਿਆਂ ਤੋਂ ਵੱਖਰਾ ਹੈ।

ਭਾਰਤ ਵਿਚ ਜਿੰਨੇ ਵੀ ਜਾਂਚ ਲੈਬ ਹਨ ਉਹ ਰਿਅਲ-ਟਾਈਮ PCR ਦੁਆਰਾ ਬਿਮਾਰੀ ਦਾ ਪਤਾ ਲਗਾ ਰਹੇ ਹਨ। ਇਸ ਜਾਂਚ ਵਿਚ ਸ਼ੱਕੀ ਦੇ ਨੱਕ ਅਤੇ ਗਲੇ ਦੇ ਸੈਂਪਲ ਲੈ ਕੇ ਉਹਨਾਂ ਦੀ ਜੇਨੇਟਿਕ ਜਾਂਚ ਹੁੰਦੀ ਹੈ। ਉੱਥੇ ਹੀ ਸੀਰੋਲਾਜਿਕਲ ਜਾਂਚ ਵਿਚ ਖੂਨ ਦੀ ਜਾਂਚ ਹੁੰਦੀ ਹੈ। ਰਿਅਲ-ਟਾਈਮ PCR ਦੀ ਇਕ ਕਮੀ ਇਹ ਹੈ ਕਿ ਉਸ ਨਾਲ ਇਹ ਪਤਾ ਨਹੀਂ ਚਲ ਸਕਿਆ ਕਿ ਰਿਕਵਰੀ ਤੋਂ ਬਾਅਦ ਵੀ ਕਿਸੇ ਵਿਚ ਵਾਇਰਸ ਹੋਣਗੇ ਜਾਂ ਫਿਰ ਕਿਸੇ ਦੇ ਸ਼ਰੀਰ ਵਿਚ ਵਾਇਰਸ ਹੋਣ ਤੋਂ ਬਾਅਦ ਵੀ ਉਸ ਵਿਚ ਕੋਈ ਲੱਛਣ ਨਹੀਂ ਦਿਖ ਰਹੇ।

ਦੂਜੇ ਪਾਸੇ ਸੀਰੋਲਾਜਿਕਲ ਟੈਸਟ ਦੀ ਮਦਦ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ। ਸਰੀਰ ਵਿੱਚ ਮੌਜੂਦ ਐਂਟੀਬਾਡੀਜ਼ ਇਹ ਦੱਸਣ ਵਿੱਚ ਸਹਾਇਤਾ ਕਰਦੇ ਹਨ। ਦੋਵਾਂ ਕਿਸਮਾਂ ਦੀ ਜਾਂਚ ਵਿਚ ਇਕ ਕਮਜ਼ੋਰੀ ਇਹ ਹੈ ਕਿ ਜੇ ਇਹ ਟੈਸਟ ਜਲਦੀ ਕੀਤਾ ਜਾਂਦਾ ਹੈ, ਤਾਂ ਟੈਸਟ ਦਾ ਨਤੀਜਾ ਵੀ ਗਲਤ ਹੋ ਸਕਦਾ ਹੈ। ਇਸ ਨੂੰ ਰੀਅਲ-ਟਾਈਮ ਪੋਲੀਮੇਰੇਜ਼ ਚੇਨ ਪ੍ਰਤੀਕ੍ਰਿਆ ਕਿਹਾ ਜਾਂਦਾ ਹੈ।

ਨਾਲ ਹੀ ਜਾਂਚ ਦੇ ਇਸ ਤਰੀਕੇ ਨੂੰ ਕੁਆਂਟੇਟਿਵ ਚੇਨ ਪ੍ਰਤੀਕ੍ਰਿਆ ਵੀ ਕਿਹਾ ਜਾਂਦਾ ਹੈ। ਇਹ ਇਕ ਲੈਬ ਤਕਨੀਕ ਹੈ ਜਿਸ ਵਿਚ ਡੀ ਐਨ ਏ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਇਕ ਵਿਸ਼ੇਸ਼ ਐਂਟੀਜੇਨ ਪ੍ਰਤੀ ਕਿੰਨਾ ਸੰਵੇਦਨਸ਼ੀਲ ਹੈ। ਇਸ ਸਮੇਂ ਕੋਵਿਡ -19 ਦੀ ਜਾਂਚ ਵਿਚ ਇਹ ਸਭ ਤੋਂ ਭਰੋਸੇਮੰਦ ਤਕਨਾਲੋਜੀ ਮੰਨੀ ਜਾਂਦੀ ਹੈ।

  Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement