ਨਿੰਬੂ ਜਾਤੀ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ
Published : Sep 29, 2018, 12:35 pm IST
Updated : Sep 29, 2018, 12:35 pm IST
SHARE ARTICLE
Citrus canker
Citrus canker

ਰੋਗੀ ਟਾਹਣੀਆਂ, ਪੱਤਿਆਂ ਅਤੇ ਫ਼ਲਾਂ ਦੀਆਂ ਡੰਡੀਆਂ ਤੇ ਉੱਲੀ ਦੇ ਕਾਲੇ ਰੰਗ ਦੇ ਟਿਮਕਣੇ ਲੱਗੇ ਹੁੰਦੇ ਹਨ। ਕੱਚੇ ਫ਼ਲ ਪੀਲੇ ਪੈ ਜਾਂਦੇ ਹਨ। ਰੋਗੀ ਫ਼ਲ ਪਿਚਕੇ, ਸਖ਼ਤ ...

ਨਿਸ਼ਾਨੀਆਂ: ਰੋਗੀ ਟਾਹਣੀਆਂ, ਪੱਤਿਆਂ ਅਤੇ ਫ਼ਲਾਂ ਦੀਆਂ ਡੰਡੀਆਂ ਤੇ ਉੱਲੀ ਦੇ ਕਾਲੇ ਰੰਗ ਦੇ ਟਿਮਕਣੇ ਲੱਗੇ ਹੁੰਦੇ ਹਨ। ਕੱਚੇ ਫ਼ਲ ਪੀਲੇ ਪੈ ਜਾਂਦੇ ਹਨ। ਰੋਗੀ ਫ਼ਲ ਪਿਚਕੇ, ਸਖ਼ਤ ਤੇ ਭੁਰਭੁਰੇ ਹੁੰਦੇ ਹਨ। ਜੇਕਰ ਬਿਮਾਰੀ ਦਾ ਹਮਲਾ ਲੇਟ ਹੋਵੇ ਤਾਂ ਫ਼ਲ ਸੁੰਗੜ ਕੇ ਕਾਲੇ ਰੰਗ ਦੇ ਹੋ ਜਾਂਦੇ ਹਨ ਅਤੇ ਬੂਟੇ ਦੇ ਨਾਲ ਲਟਕਦੇ ਰਹਿੰਦੇ ਹਨ। ਰੋਗੀ ਬੂਟਿਆਂ ਦੀਆਂ ਟਾਹਣੀਆਂ ਉੱਪਰੋਂ ਸੁੱਕ ਜਾਂਦੀਆਂ ਹਨ। ਰੋਕਥਾਮ: ਰੋਗੀ ਟਾਹਣੀਆਂ, ਜਨਵਰੀ - ਫ਼ਰਵਰੀ ਦੇ ਮਹੀਨੇ ਕੱਟ ਕੇ ਨਸ਼ਟ ਕਰ ਦਿਓ। ਕੱਟੇ ਹੋਏ ਥਾਵਾਂ ਉੱਤੇ ਬੋਰਡੋ ਪੇਸਟ ਲਗਾ ਦਿਓ।

ਹੇਠਾਂ ਡਿੱਗੇ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਇਕੱਠਾ ਕਰਨਾ ਅਤੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬਣਾ ਜਾਂ ਸਾੜਨਾ ਲਾਹੇਵੰਦ ਹੁੰਦਾ ਹੈ ਕਿਉਂ ਕਿ ਇਹਨਾਂ ਫ਼ਲਾਂ ਤੋਂ ਵੀ ਬਿਮਾਰੀ ਬਹੁਤ ਫੈਲਦੀ ਹੈ। ਅਗਸਤ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰਕੇ 15 ਦਿਨਾਂ ਦੇ ਵਕਫ਼ੇ ਤੇ ਬੂਟਿਆਂ ਤੇ ਚਾਰ ਛਿੜਕਾਅ 20 ਗ੍ਰਾਮ ਔਰੀਓਫੰਜ਼ਿਨ ਜਾਂ 500 ਗ੍ਰਾਮ ਬਾਵਿਸਟਨ ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਜਾਂ ਬੋਰਡੋ ਮਿਸ਼ਰਣ (2:2:250) ਦੇ ਕਰੋ। ਟਾਹਣੀਆਂ ਦਾ ਸੌਕਾ ਅਤੇ ਪੱਤਿਆਂ ਦੇ ਧੱਬੇ: ਇਹ ਬਿਮਾਰੀ ਕਿੰਨੂ, ਕਾਗਜ਼ੀ ਨਿੰਬੂ ਅਤੇ ਗਰੇਪਫ਼ਰੂਟ ਨੂੰ ਵਧੇਰੇ ਲੱਗਦੀ ਹੈ। 

Citrus MiteCitrus Mite

ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ: ਇਹ ਬਿਮਾਰੀ ਉਹਨਾਂ ਬਾਗਾਂ ਵਿੱਚ ਜ਼ਿਆਦਾ ਫੈਲਦੀ ਹੈ, ਜਿਹਨਾਂ ਦੀ ਸਹੀ ਢੰਗ ਨਾਲ ਦੇਖ - ਭਾਲ ਨਾਂ ਕੀਤੀ ਜਾਂਦੀ ਹੋਵੇ। ਜ਼ਿਆਦਾ ਸਿੱਲ੍ਹ, 25 ਡਿਗਰੀ ਸੈਂਟੀਗਰੇਡ ਤਾਪਮਾਨ ਅਤੇ ਹਵਾ ਇਸ ਬਿਮਾਰੀ ਦੇ ਫੈਲਾਅ ਲਈ ਅਨੁਕੂਲ ਹਨ। ਨਿਸ਼ਾਨੀਆਂ: ਇਹ ਦੇਖਿਆ ਗਿਆ ਹੈ ਕਿ ਇਹ ਬਿਮਾਰੀ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਦੇ ਰੂਪ ਵਿੱਚ ਬੂਟੇ ਤੇ ਹਮਲਾ ਕਰਦੀ ਹੈ, ਜਿਵੇਂ ਕਿ ਟਾਹਣੀਆਂ ਦਾ ਸੋਕਾ, ਪੱਤਿਆਂ ਦੇ ਧੱਬੇ, ਫ਼ਲਾਂ ਦਾ ਗਲਣਾ ਅਤੇ ਧਰਤੀ ਤੇ ਡਿੱਗਣਾ ਆਦਿ। ਟਾਹਣੀਆਂ ਉੱਪਰੋਂ ਹੇਠਾਂ ਨੂੰ ਸੁੱਕਣ ਲੱਗ ਜਾਂਦੀਆਂ ਹਨ।

cankercanker

ਇਹਨਾਂ ਸੁੱਕੀਆਂ ਹੋਈਆਂ ਟਾਹਣੀਆਂ ਉੱਤੇ ਉੱਲੀ ਦੇ ਕਾਲੇ ਟਿਮਕਣੇ ਜਿਵੇ ਪੈਦਾ ਹੋ ਜਾਂਦੇ ਹਨ। ਪੱਤੇ ਹਰੇ ਰੰਗ ਦੇ ਧੱਬੇ ਜਿਹੇ ਦਰਸਾਉਂਦੇ ਹਨ, ਜਿਹੜੇ ਕਿ ਬਾਅਦ ਵਿੱਚ ਭੂਰੇ ਰੰਗ ਦੇ ਅਤੇ ਅਖ਼ੀਰ ਵਿੱਚ ਵਿਚਕਾਰੋਂ ਅਸਮਾਨੀ ਅਤੇ ਪਾਸਿਆਂ ਤੋਂ ਭੂਰੇ ਰੰਗ ਦੇ ਹੋ ਜਾਂਦੇ ਹਨ। ਇਹਨਾਂ ਧੱਬਿਆਂ ਦੀ ਅਸਮਾਨੀ ਥਾਂ ਤੇ ਕਾਲੇ ਰੰਗ ਦੇ ਟਿਮਕਣੇ ਚੱਕਰਾਂ ਵਿੱਚ ਨਜ਼ਰ ਆਉਂਦੇ ਹਨ। ਇਸ ਰੋਗ ਦੀ ਉੱਲੀ ਫ਼ਲਾਂ ਦੀ ਡੰਡੀ ਤੇ ਵੀ ਅਸਰ ਕਰਦੀ ਹੈ। ਸਿੱਟੇ ਵਜੋਂ ਡੰਡੀ ਸੁੱਕ ਜਾਂਦੀ ਹੈ ਅਤੇ ਇਸ ਨਾਲ ਲੱਗਦੇ ਹਿੱਸੇ ਦਾ ਫ਼ਲ ਵੀ ਗਲ ਕੇ ਡਿੱਗ ਜਾਂਦਾ ਹੈ।

ਰੋਕਥਾਮ: ਫ਼ਰਵਰੀ ਮਹੀਨੇ ਸੁੱਕੀਆਂ ਟਾਹਣੀਆਂ ਨੂੰ ਕੱਟ ਕੇ ਨਸ਼ਟ ਕਰ ਦਿਓ ਤਾਂ ਕਿ ਬਿਮਾਰੀ ਅੱਗੇ ਨਾਂ ਫ਼ੈਲ ਸਕੇ। ਮਾਰਚ, ਜੁਲਾਈ ਅਤੇ ਸਤੰਬਰ ਦੇ ਮਹੀਨੇ ਬੂਟਿਆਂ ਤੇ ਬੋਰਡੋ ਮਿਸ਼ਰਣ (2:2:250) ਜਾਂ ਕਾਪਰ ਔਕਸੀਕਲੋਰਾਈਡ 50 ਘੁਲਣਸ਼ੀਲ (300 ਗ੍ਰਾਮ 100 ਲਿਟਰ ਪਾਣੀ ਵਿਚ) ਦਾ ਛਿੜਕਾਅ ਕਰੋ। ਗਰੀਨਿੰਗ: ਇਹ ਬਿਮਾਰੀ ਇੱਕ ਬੈਕਟੀਰੀਆ ਦੇ ਹਮਲੇ ਨਾਲ ਹੁੰਦੀ ਹੈ। ਸਰਵੇਖਣ ਦੌਰਾਨ ਇਹ ਦੇਖਿਆ ਗਿਆ ਹੈ ਕਿ ਇਹ ਬਿਮਾਰੀ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕਿੰਨੂੰ ਦੇ ਬਾਗਾਂ ਨੂੰ ਵਧੇਰੇ ਨੁਕਸਾਨ ਪਹੁੰਚਾਉਂਦੀ ਹੈ।

ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ ਇਸ ਬਿਮਾਰੀ ਦਾ ਵਾਧਾ ਰੋਗੀ ਬੂਟੇ ਤੋਂ ਪਿਉਂਦੀ ਅੱਖ ਨਾਲ ਪਿਉਂਦ ਕਰਨ ਨਾਲ ਅਤੇ ਅੱਗੇ ਰੋਗੀ ਬੂਟੇ ਤੋਂ ਸਿੱਟ ਰਸ ਸਿੱਲੇ (ਕੀੜਾ) ਰਾਹੀਂ ਹੁੰਦਾ ਹੈ। ਨਿਸ਼ਾਨੀਆਂ: ਇਸ ਬਿਮਾਰੀ ਦੇ ਹਮਲੇ ਨਾਲ ਪੱਤਿਆਂ ਦਾ ਹਰਾ ਰੰਗ ਖ਼ਤਮ ਹੋ ਜਾਂਦਾ ਹੈ ਅਤੇ ਪੱਤੇ ਜ਼ਿੰਕ ਦੀ ਘਾਟ ਵਾਂਗ ਹੀ ਨਜ਼ਰ ਆਉਂਦੇ ਹਨ। ਇਸ ਬਿਮਾਰੀ ਦੀ ਮੁੱਢਲੀ ਨਿਸ਼ਾਨੀ ਇਹ ਹੈ ਕਿ ਪੱਤੇ ਪੂਰੇ ਪੀਲੇ ਪੈ ਜਾਂਦੇ ਹਨ ਜਾਂ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰਲਾ ਹਿੱਸਾ ਹੀ ਪੀਲਾ ਪੈਂਦਾ ਹੈ ਅਤੇ ਨਾੜੀਆਂ ਹਰੇ ਰੰਗ ਦੀਆਂ ਹੀ ਰਹਿ ਜਾਂਦੀਆਂ ਹਨ।

ਪੱਤੇ ਦੇ ਪੀਲੇ ਪਣ ਵਿੱਚ ਹਰੇ ਰੰਗ ਦੇ ਧੱਬੇ ਨਜ਼ਰ ਆਉਂਦੇ ਹਨ। ਰੋਗੀ ਪੱਤੇ ਛੋਟੇ ਅਤੇ ਮੋਟੇ ਹੋ ਜਾਂਦੇ ਹਨ ਅਤੇ ਉੱਪਰ ਵੱਲ ਨੂੰ ਖੜ੍ਹੇ ਰਹਿੰਦੇ ਹਨ। ਅਜਿਹੇ ਪੱਤੇ ਕੁ ਰੁੱਤੇ ਹੀ ਝੜ ਜਾਂਦੇ ਹਨ। ਰੋਗੀ ਬੂਟਿਆਂ ਤੇ ਫ਼ੁੱਲ ਛੇਤੀ ਹੀ ਆ ਜਾਂਦੇ ਹਨ ਅਤੇ ਅਜਿਹੇ ਬੂਟੇ ਮਾੜੀ ਕਿਸਮ ਦੇ ਫ਼ਲ ਪੈਦਾ ਕਰਦੇ ਹਨ। ਇਹ ਫ਼ਲ ਧੁੱਪ ਦੇ ਉਲਟ ਵਾਲੇ ਪਾਸੇ ਤੋਂ ਹਰੇ ਰੰਗ ਦੇ ਰਹਿੰਦੇ ਹਨ। ਰੋਕਥਾਮ: ਨਵੇਂ ਬੂਟੇ ਤਿਆਰ ਕਰਨ ਲਈ ਬਿਮਾਰੀ ਰਹਿਤ ਪਿਉਂਦੀ ਅੱਖ ਦੀ ਵਰਤੋਂ ਕਰੋ। ਰੋਗੀ ਟਾਹਣੀਆਂ ਨੂੰ ਕੱਟ ਕੇ ਸਾੜ ਦਿਓ ਤਾਂ ਕਿ ਇਸ ਬਿਮਾਰੀ ਦੇ ਫ਼ੈਲਾਅ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।

ਨਿੰਬੂ ਜਾਤੀ ਦੇ ਸਿੱਲੇ ਦੀ ਰੋਕਥਾਮ ਲਈ 200 ਮਿ.ਲੀ. ਇਮੀਡਾਕਲੋਪਰਿਡ (ਕੌਨਫ਼ੀਡੋਰ 200 ਐਸ.ਐਲ.) ਜਾਂ 100 ਮਿ.ਲੀ. ਆਕਸੀਡੈਮੇਟੋਨ ਮੀਥਾਈਲ (ਮੈਟਾਸਿਸਟਾਕਸ 25 ਈ.ਸੀ.) ਜਾਂ 1250 ਮਿ.ਲੀ. ਡਾਈਮੈਥੋਏਟ (ਰੋਗੋਰ 30 ਈ.ਸੀ.) ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਮਾਰਚ - ਅਪ੍ਰੈਲ ਅਤੇ ਸਤੰਬਰ - ਅਕਤੂਬਰ ਵਿੱਚ ਉਸੇ ਵੇਲੇ ਛਿੜਕਾਅ ਕਰੋ ਜਦੋਂ ਬੂਟਿਆਂ ਉੱਤੇ ਕੀੜੇ ਦਾ ਹਮਲਾ ਨਜ਼ਰ ਆਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement