ਪੇਠੇ ਦੀ ਖੇਤੀ ਕਿਵੇਂ ਕਰੀਏ: ਜਾਣੋ ਕਿਸਮਾਂ ਅਤੇ ਕਾਸ਼ਤ ਦਾ ਸਹੀ ਤਰੀਕਾ
Published : Sep 29, 2022, 2:18 pm IST
Updated : Sep 29, 2022, 2:18 pm IST
SHARE ARTICLE
How to Grow Pumpkins
How to Grow Pumpkins

ਪੇਠੇ ਨੂੰ ਚਿੱਟਾ ਕੱਦੂ, ਸਰਦੀਆਂ ਦਾ ਖ਼ਰਬੂਜਾ ਜਾਂ ਧੁੰਦਲਾ ਖ਼ਰਬੂਜਾ ਵੀ ਕਿਹਾ ਜਾਂਦਾ ਹੈ

 

ਪੇਠੇ ਨੂੰ ਚਿੱਟਾ ਕੱਦੂ, ਸਰਦੀਆਂ ਦਾ ਖ਼ਰਬੂਜਾ ਜਾਂ ਧੁੰਦਲਾ ਖ਼ਰਬੂਜਾ ਵੀ ਕਿਹਾ ਜਾਂਦਾ ਹੈ। ਇਸ ਦਾ ਮੂਲ ਸਥਾਨ ਦੱਖਣ-ਪੂਰਬੀ ਏਸ਼ੀਆ ਹੈ। ਇਹ ਚਰਬੀ, ਪ੍ਰੋਟੀਨ, ਕਾਰਬੋਹਾਈਡ੍ਰੇਟਸ ਅਤੇ ਰੇਸ਼ੇ ਦਾ ਉੱਤਮ ਸ੍ਰੋਤ ਹੈ। ਇਸ ਤੋਂ ਬਹੁਤ ਸਾਰੀਆਂ ਦਵਾਈਆਂ ਵੀ ਬਣਦੀਆਂ ਹਨ। ਇਸ ਵਿਚ ਘੱਟ ਕੈਲਰੀ ਹੋਣ ਕਾਰਨ ਇਹ ਸ਼ੂਗਰ ਦੇ ਮਰੀਜਾਂ ਲਈ ਵੀ ਵਧੀਆ ਹੁੰਦਾ ਹੈ। ਇਸ ਦੀ ਵਰਤੋਂ ਕਬਜ਼, ਐਸੀਡਿਟੀ ਅਤੇ ਅੰਤੜੀ ਦੇ ਕੀੜਿਆਂ ਦੇ ਇਲਾਜ ਦੇ ਤੌਰ ’ਤੇ ਵੀ ਕੀਤੀ ਜਾਂਦੀ ਹੈ। ਪ੍ਰਸਿੱਧ ਖਾਣ ਵਾਲੀ ਵਸਤੂ ਪੇਠਾ ਵੀ ਇਸੇ ਤੋਂ ਬਣਾਇਆ ਜਾਂਦਾ ਹੈ।

ਮਿੱਟੀ
ਇਸ ਦੀ ਖੇਤੀ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿਚ ਕੀਤੀ ਜਾ ਸਕਦੀ ਹੈ, ਪਰ ਰੇਤਲੀ ਦੋਮਟ ਮਿੱਟੀ ਵਿਚ ਇਹ ਵਧੀਆ ਪੈਦਾਵਾਰ ਦਿੰਦੀ ਹੈ। ਮਿੱਟੀ ਦਾ ਉਚਿੱਤ pH 6-6.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ
PAG 3: ਇਸ ਕਿਸਮ ਦੇ ਫ਼ਲਾਂ ਦਾ ਆਕਾਰ ਦਰਮਿਆਨਾ ਅਤੇ ਆਕਰਸ਼ਕ ਹੁੰਦਾ ਹੈ। ਇਹ 145 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ ਅਤੇ ਬਿਜਾਈ ਦਾ ਸਮਾਂ
ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ 3-4 ਵਾਰੀ ਵਾਹੋ। ਆਖ਼ਰੀ ਵਾਰ ਵਾਹੁਣ ਤੋਂ ਪਹਿਲਾਂ 20 ਕਿਲੋ ਗਲੀ-ਸੜੀ ਰੂੜੀ ਦੀ ਖਾਦ 40 ਕਿਲੋ ਪ੍ਰਤੀ ਏਕੜ ਨਾਲ ਮਿਲਾ ਕੇ ਪਾਓ। ਉੱਤਰੀ ਭਾਰਤ ਵਿਚ ਇਸ ਦੀ ਖੇਤੀ ਦੋ ਵਾਰ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਵਿਚ ਵੀ ਕੀਤੀ ਜਾਂਦੀ ਹੈ।

ਫ਼ਾਸਲਾ ਤੇ ਬੀਜ ਦੀ ਡੂੰਘਾਈ
3 ਮੀਟਰ ਚੌੜੇ ਬੈੱਡਾਂ ’ਤੇ, ਜਿਨ੍ਹਾਂ ਵਿਚ 75-90 ਸੈ.ਮੀ. ਦਾ ਫ਼ਾਸਲਾ ਹੋਵੇ, ਇੱਕ ਪਾਸੇ ਦੋ ਬੀਜ ਬੀਜੋ। ਬੀਜਾਂ ਨੂੰ 1-2 ਸੈ.ਮੀ. ਦੀ ਡੂੰਘਾਈ ’ਤੇ ਬੀਜੋ।

ਬਿਜਾਈ ਦਾ ਢੰਗ, ਬਾਜ ਦੀ ਮਾਤਰਾ ਤੇ ਸੋਧ
ਬੀਜਾਂ ਨੂੰ ਸਿੱਧਾ ਹੀ ਬੈੱਡਾਂ ’ਤੇ ਬੀਜਿਆ ਜਾਂਦਾ ਹੈ। ਇੱਕ ਏਕੜ ਲਈ 2 ਕਿਲੋ ਬੀਜਾਂ ਦੀ ਵਰਤੋਂ ਕਰੋ। ਬੀਜਾਂ ਨੂੰ ਮਿੱਟੀ ਵਿਚ ਪੈਦਾ ਹੋਣ ਵਾਲੀ ਉੱਲੀ ਤੋਂ ਬਚਾਉਣ ਲਈ ਕਾਰਬੈਂਡਾਜ਼ਿਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਟ੍ਰਾਈਕੋਡਰਮਾ ਵਿਰਾਈਡ 4 ਗ੍ਰਾਮ ਜਾਂ ਸਿਊਡੋਮੋਨਸ ਫਲੂਰੋਸੈਂਸ 10 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।

ਖਾਦਾਂ
ਸਮੁੱਚੇ ਤੌਰ 'ਤੇ ਇਸ ਫ਼ਸਲ ਨੂੰ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। ਨਾਈਟ੍ਰੋਜਨ ਦੀ ਅੱਧੀ, ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬੈੱਡ ਬਣਾਉਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਫੁੱਲ ਨਿਕਲਣ ਸਮੇਂ ਪਾਓ।

ਕੀੜੇ-ਮਕੌੜੇ, ਬਿਮਾਰੀਆਂ, ਨਦੀਨਾਂ ਤੋਂ ਰੋਕਥਾਮ ਤੇ ਸਿੰਚਾਈ
* ਭੂੰਡੀ: ਜੇਕਰ ਇਸ ਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਮੈਲਾਥਿਆਨ 50 ਈ ਸੀ 1 ਮਿ.ਲੀ. ਜਾਂ ਡਾਈਮੈਥੋਏਟ 30 ਈ ਸੀ 2 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
* ਚੇਪਾ: ਜੇਕਰ ਇਸਦਾ ਹਮਲਾ ਦਿਖੇ ਤਾਂ, ਇਮੀਡਾਕਲੋਪ੍ਰਿਡ 0.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
* ਪੱਤਿਆਂ ’ਤੇ ਧੱਬਾ ਰੋਗ: ਨੁਕਸਾਨੇ ਪੌਦੇ ਦੇ ਉੱਪਰਲੇ ਪਾਸੇ ਅਤੇ ਮੁੱਖ ਤਣੇ ਤੇ ਵੀ ਚਿੱਟੇ ਧੱਬੇ ਦਿਖਦੇ ਹਨ। ਇਹ ਬਿਮਾਰੀ ਪੌਦੇ ਨੂੰ ਭੋਜਨ ਦੇ ਸ੍ਰੋਤ ਵਜੋਂ ਵਰਤਦੀ ਹੈ। ਗੰਭੀਰ ਹਮਲਾ ਹੋਣ ਤੇ ਇਸ ਦੇ ਪੱਤੇ ਝੜ ਜਾਂਦੇ ਹਨ ਅਤੇ ਪਲ ਪੱਕਣ ਤੋਂ ਪਹਿਲਾਂ ਹੀ ਕਿਰ ਜਾਂਦੇ ਹਨ।
ਜੇਕਰ ਇਸ ਦਾ ਹਮਲਾ ਦਿਖੇ ਤਾਂ ਡਾਈਨੋਕੈਪ 1 ਮਿ.ਲੀ. ਜਾਂ ਕਾਰਬੈਂਡਾਜ਼ਿਮ  5 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
* ਪੱਤਿਆਂ ਦੇ ਹੇਠਲੇ ਪਾਸੇ ਧੱਬਿਆਂ ਦਾ ਰੋਗ: ਜੇਕਰ ਇਸਦਾ ਹਮਲਾ ਦਿਖੇ ਤਾਂ ਮੈਨਕੋਜ਼ੇਬ ਜਾਂ ਕਲੋਰੋਥੈਲੋਨਿਲ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਦੋ ਵਾਰ 10 ਦਿਨਾਂ ਦੇ ਫਾਸਲੇ ਤੇ ਕਰੋ।
ਨਦੀਨਾਂ ਦੀ ਤੀਬਰਤਾ ਅਨੁਸਾਰ, ਹੱਥੀਂ ਜਾਂ ਖੁਰਪੇ ਜਾਂ ਕਸੀਏ ਨਾਲ ਗੋਡੀ ਕਰੋ। ਮਲਚਿੰਗ ਨਾਲ ਵੀ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ। ਜਲਵਾਯੂ ਅਤੇ ਮਿੱਟੀ ਦੀ ਕਿਸਮ ਅਨੁਸਾਰ ਗਰਮੀਆਂ ਦੀ ਰੁੱਤ ਵਿੱਚ 7-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਵਰਖਾ ਰੁੱਤ ਵਿੱਚ ਵਰਖਾ ਮੁਤਾਬਿਕ ਸਿੰਚਾਈ ਕਰੋ।

ਫ਼ਸਲ ਦੀ ਕਟਾਈ
ਕਿਸਮ ਦੇ ਆਧਾਰ ’ਤੇ ਫਸਲ 90-100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਮੰਗ ਮੁਤਾਬਿਕ ਫਲਾਂ ਦੀ ਤੁੜਾਈ ਪੱਕਣ ਵੇਲੇ ਜਾਂ ਉਸ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ। ਪੱਕੇ ਫਲਾਂ ਨੂੰ ਜ਼ਿਆਦਾਤਰ ਬੀਜਾਂ ਦੇ ਉਤਪਾਦਨ ਲਈ ਵਰਤਿਆ ਜਾਂਦਾ ਹੈ। ਫਲਾਂ ਨੂੰ ਤਿੱਖੇ ਚਾਕੂ ਨਾਲ ਵੇਲ ਨਾਲੋਂ ਕੱਟ ਲਓ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement