ਸਿਮਰਪਾਲ ਸਿੰਘ ਹੈ ਅਰਜਨਟੀਨਾ ਦਾ ਪੀਨਟਸ ਕਿੰਗ
Published : May 30, 2018, 11:39 am IST
Updated : May 30, 2018, 4:49 pm IST
SHARE ARTICLE
Simarpal singh
Simarpal singh

ਅੰਮ੍ਰਿਤਸਰ ਦੇ ਸਿਮਰਪਾਲ ਨੂੰ ਅਰਜਨਟੀਨਾ ਦੇ ਪੀਨਟਸ ਕਿੰਗ (ਮੂੰਗਫਲੀ ਰਾਜਾ) ਕਿਹਾ ਜਾਂਦਾ ਹੈ

ਜਿਥੇ ਜਾਣ ਪੰਜਾਬੀ ਵੱਖਰੀ ਟੋਹਰ ਬਣਾ ਲੈਂਦੇ | ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਪੰਜਾਬੀ ਜਿਥੇ ਵੀ ਜਾਂਦੇ ਹਨ ਆਪਣੇ ਕੰਮ ਨਾਲ ਆਪਣੇ ਹੁਨਰ ਨਾਲ ਇਕ ਵੱਖਰਾ ਮੁਕਾਮ ਬਣਾ ਲੈਂਦੇ ਹਨ | ਅੱਜ ਤੁਹਾਨੂੰ ਅਜਿਹੇ ਇਕ ਪੰਜਾਬੀ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸਨੂੰ ਪੀਨਟਸ ਕਿੰਗ ਵੀ ਕਿਹਾ ਜਾਂਦਾ ਹੈ | ਅਸੀਂ ਗੱਲ ਕਰ ਰਹੇ ਹਾਂ ਸਿਮਰਪਾਲ ਸਿੰਘ ਦੀ ਜੋ ਇਸ ਸਮੇਂ ਅਰਜਨਟੀਨਾ ਵਿਚ ਰਹਿ ਰਹੇ ਹਨ | 

Simarpal singhSimarpal singh

ਅੰਮ੍ਰਿਤਸਰ ਦੇ ਸਿਮਰਪਾਲ ਨੂੰ ਅਰਜਨਟੀਨਾ ਦੇ ਪੀਨਟਸ ਕਿੰਗ (ਮੂੰਗਫਲੀ ਰਾਜਾ) ਕਿਹਾ ਜਾਂਦਾ ਹੈ। ਉਸ ਦੀ ਕੰਪਨੀ ਸਿੰਗਾਪੁਰ ਆਧਾਰਤ ਓਲਮ ਇੰਟਰਨੈਸ਼ਨਲ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਮੂੰਗਫਲੀ ਐਕਸਪੋਰਟਰ ਹੈ। ਹਜ਼ਾਰਾਂ ਹੈਕਟੇਅਰ ਖੇਤਾਂ ਦੇ ਮਾਲਕ ਸਿਮਰਪਾਲ ਮੂੰਗਫਲੀ, ਸੋਆ, ਮੱਕਾ ਤੇ ਚੌਲ ਦੀ ਖੇਤੀ ਕਰਦਾ ਹੈ ਤੇ ਪੂਰੀ ਦੁਨੀਆ ਵਿੱਚ ਐਕਸਪੋਰਟ ਕਰਦਾ ਹੈ।

Simarpal singhSimarpal singh

ਅੰਮ੍ਰਿਤਸਰ ਦੇ ਸਿਮਰਪਾਲ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਖੇਤੀ ਵੀ ਬੀਐਸਸੀ (ਆਨਰ) ਕੀਤੀ ਸੀ। ਫਿਰ ਗੁਜਰਾਤ ਇੰਸਟੀਚਿਊਟ ਆਫ਼ ਰੂਰਲ ਮੈਨੇਜਮੈਂਟ ਤੋਂ ਐਮਬੀਏ ਕੀਤੀ। ਅਫ਼ਰੀਕਾ, ਘਾਨਾ, ਆਈਵਰੀ ਕੋਸਟ ਤੇ ਈਸਟ ਮੋਜਾਬਿੰਕ ਵਿੱਚ ਕੰਮ ਕਰਨ ਮਗਰੋਂ ਉਸ ਦੀ ਫੈਮਲੀ 2005 ਵਿੱਚ ਅਰਜਨਟੀਨਾ ਵਿੱਚ ਜਾ ਕੇ ਵੱਸ ਗਿਆ।

Simarpal singhSimarpal singh

ਤੁਹਾਨੂੰ ਦੱਸ ਦੇਈਏ ਕਿ ਅਰਜਨਟੀਨਾ ਵਿੱਚ ਵੱਡੇ ਪੈਮਾਨੇ ਉੱਤੇ ਖੇਤੀ ਕਰਨ ਲਈ ਸਿਮਰਪਾਲ ਸਿੰਘ ਨੇ 40 ਹੈਕਟੇਅਰ ਜ਼ਮੀਨ ਖ਼ਰੀਦ ਲਈ, ਜਿੱਥੇ ਉਹ ਕਈ ਤਰ੍ਹਾਂ ਦੀਆਂ ਫ਼ਸਲਾਂ ਦੀ ਖੇਤੀ ਕਰਨ ਲੱਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਉਹ 20 ਹਜ਼ਾਰ ਹੈਕਟੇਅਰ ਜ਼ਮੀਨ ਉੱਤੇ ਮੂੰਗਫਲੀ ਦੀ ਖੇਤੀ ਕਰਦਾ ਹੈ। 10 ਹਜ਼ਾਰ ਹੈਕਟੇਅਰ ਉੱਤੇ ਸੋਆ ਤੇ ਮੱਕਾ ਉਗਾਉਂਦਾ ਹੈ। 1700 ਹੈਕਟੇਅਰ ਚੌਲ ਲਈ ਖੇਤੀ ਪਟੇ ਉੱਤੇ ਲਈ ਹੋਈ ਹੈ।

Simarpal singhSimarpal singh

ਓਲਮ ਇੰਟਰਨੈਸ਼ਨਲ ਦਾ ਹੈੱਡ ਕੁਆਰਟਰ ਸਿੰਗਾਪੁਰ ਵਿੱਚ ਬਣਾਇਆ ਹੈ। ਕੰਪਨੀ ਦਾ ਕਾਰੋਬਾਰ 70 ਦੇਸ਼ਾਂ ਵਿੱਚ ਫੈਲਿਆ ਹੈ। 70 ਦੇਸ਼ਾਂ ਵਿੱਚ ਉਸ ਦੀ ਕੰਪਨੀ ਵਿੱਚ 17 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਉਸ ਦੀ ਕੰਪਨੀ ਦੇ ਸੀਈਓ ਤੇ ਗਰੁੱਪ ਮੈਨੇਜਿੰਗ ਡਾਇਰੈਕਟਰ ਭਾਰਤੀ ਮੂਲ ਦੇ ਸਨੀ ਜਾਰਜ ਵਰਗੀਸ ਹਨ। ਕੰਪਨੀ ਦਾ ਸਾਲਾਨਾ ਰੀਵਿਊ 8 ਖਰਬ ਰੁਪਏ ਹੈ। ਕੰਪਨੀ ਕੋਲ 47 ਖੇਤੀ ਨਾਲ ਜੁੜੇ ਉਤਪਾਦ ਹਨ।ਅਰਜਨੀਟਾ ਵਿੱਚ ਉਸ ਦੇ ਆਫ਼ਿਸ ਵਿੱਚ 200 ਕਰਮਚਾਰੀਆਂ ਵਿੱਚ ਸਿਰਫ਼ ਦੋ ਹੀ ਭਾਰਤੀ ਹਨ।

Simarpal singhSimarpal singh

ਰਾਜਧਾਨੀ ਨਿਊਨਸ ਆਇਰਸ ਵਿੱਚ ਸਿਮਰ ਦੀ ਹਰਮਨ ਪਿਆਰਤਾ ਕਾਰਨ ਹੀ ਭਾਰਤੀਆਂ ਦੇ ਦਰਜਨਾਂ ਰੈਸਟੋਰੈਂਟ ਖੁੱਲ੍ਹ ਚੁੱਕੇ ਹਨ। ਸਿਮਰਪਾਲ ਸਿੰਘ ਨੂੰ  ਅਰਜਨੀਟਾ ਦੇ ਲੋਕ  ਪ੍ਰਿੰਸ ਜਾਂ ਕਿੰਗ ਕਹਿ ਕੇ ਬੁਲਾਉਂਦੇ ਹਨ ਅਤੇ ਹਰ ਕੋਈ ਉਸ ਦੀ ਪੱਗ ਦਾ ਫੈਨ ਹੈ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement