ਘਰ ਵਿਚ ਹੀ ਕਰੋ ਤੁਲਸੀ ਦੀ ਖੇਤੀ , ਪੜ੍ਹੋ ਫਸਲ ਬਾਰੇ ਪੂਰੀ ਜਾਣਕਾਰੀ 
Published : Jul 30, 2020, 3:22 pm IST
Updated : Jul 30, 2020, 3:22 pm IST
SHARE ARTICLE
Tulsi Cultivation
Tulsi Cultivation

ਤੁਲਸੀ ਦਾ ਬੋਟੈਨੀਕਲ ਨਾਮ ਓਸੀਮੱਮ ਸੈਂਕਟਮ ਹੈ। ਤੁਲਸੀ ਇੱਕ ਘਰੇਲੂ ਪੌਦਾ ਹੈ ਅਤੇ ਭਾਰਤ ਵਿੱਚ ਵਿਆਪਕ ਤੌਰ 'ਤੇ ਉਗਾਇਆ ਜਾਂਦਾ ਹੈ।

ਤੁਲਸੀ ਦਾ ਬੋਟੈਨੀਕਲ ਨਾਮ ਓਸੀਮੱਮ ਸੈਂਕਟਮ ਹੈ। ਤੁਲਸੀ ਇੱਕ ਘਰੇਲੂ ਪੌਦਾ ਹੈ ਅਤੇ ਭਾਰਤ ਵਿੱਚ ਵਿਆਪਕ ਤੌਰ 'ਤੇ ਉਗਾਇਆ ਜਾਂਦਾ ਹੈ। ਇਸਨੂੰ ਵੱਖ-ਵੱਖ ਸਥਾਨਾਂ 'ਤੇ ਵੱਖ-ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕਿ ਅੰਗਰੇਜ਼ੀ ਵਿੱਚ ਹੋਲੀ ਬੇਸਿਲ, ਤਮਿਲ ਵਿੱਚ ਥੁਲਸੀ, ਪੰਜਾਬੀ ਵਿੱਚ ਤੁਲਸੀ ਅਤੇ ਉਰਦੂ ਵਿੱਚ ਇਮਲੀ ਆਦਿ। ਤੁਲਸੀ ਦੀ ਲੋਕਾਂ ਦੁਆਰਾ ਪੂਜਾ ਵੀ ਕੀਤੀ ਜਾਂਦੀ ਹੈ।

TulsiTulsi

ਤੁਲਸੀ ਦੇ ਚਿਕਿਤਸਿਕ ਗੁਣ ਜਿਵੇਂ ਕਿ ਜੀਵਾਣੂਆਂ ਅਤੇ ਵਿਸ਼ਾਣੂਆਂ  ਦੇ ਰੋਧਕ ਹੋਣ ਦੇ ਕਾਰਨ ਇਹ ਹਵਾ ਨੂੰ ਸ਼ੁੱਧ ਕਰਨ ਵਿੱਚ ਸਹਾਇਕ ਹੈ। ਤੁਲਸੀ ਨਾਲ ਬਣੀਆਂ ਦਵਾਈਆਂ ਨੂੰ ਤਣਾਅ, ਬੁਖਾਰ, ਸੋਜ ਨੂੰ ਘੱਟ ਕਰਨ ਅਤੇ ਸਹਿਣਸ਼ਕਤੀ ਨੂੰ ਵਧਾਉਣ ਲਈ ਵਰਤੀ ਜਾਂਦੀ ਹੈ। ਸਾਲ ਵਿੱਚ ਇਸਦੀ ਔਸਤਨ ਉਚਾਈ 2 ਤੋਂ 4 ਫੁੱਟ ਹੁੰਦੀ ਹੈ। ਇਸਦੇ ਫੁੱਲ ਛੋਟੇ ਅਤੇ ਜਾਮੁਨੀ ਰੰਗ ਦੇ ਹੁੰਦੇ ਹਨ। ਇਹ ਭਾਰਤ ਵਿੱਚ ਹਰ ਜਗ੍ਹਾ 'ਤੇ ਪਾਈ ਜਾਂਦੀ ਹੈ ਪਰ ਜ਼ਿਆਦਾਤਰ ਇਹ ਮੱਧ-ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ। 

Tulsi Tulsi

ਮਿੱਟੀ - ਇਹ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ। ਇਸਦੀ ਖੇਤੀ ਨਮਕੀਨ, ਖਾਰੀ ਅਤੇ ਪਾਣੀ ਖੜਾ ਹੋਣ ਵਾਲੀ ਮਿੱਟੀ ਵਿੱਚ ਨਾ ਕਰੋ। ਇਹ ਵਧੀਆ ਨਿਕਾਸ ਵਾਲੀ ਮਿੱਟੀ, ਜਿਸ ਵਿੱਚ ਵਧੀਆ ਜੈਵਿਕ ਤੱਤ ਮੌਜ਼ੂਦ ਹੋਣ, ਵਿੱਚ ਵਧੀਆ ਨਤੀਜਾ ਦਿੰਦੀ ਹੈ। ਇਸਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-7 ਹੋਣਾ ਚਾਹੀਦਾ ਹੈ।

TulsiTulsi

ਖੇਤ ਦੀ ਤਿਆਰੀ - ਤੁਲਸੀ ਦੀ ਖੇਤੀ ਲਈ, ਚੰਗੀ ਤਰ੍ਹਾਂ ਖੁਸ਼ਕ ਮਿੱਟੀ ਦੀ ਲੋੜ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ ਤਵੀਆਂ ਨਾਲ ਖੇਤ ਦੀ ਵਾਹੀ ਕਰੋ, ਫਿਰ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਤੁਲਸੀ ਦਾ ਰੋਪਣ ਬੈੱਡਾਂ 'ਤੇ ਕਰੋ।

TulsiTulsi

ਬਿਜਾਈ ਦਾ ਸਮਾਂ - ਫਰਵਰੀ ਦੇ ਤੀਜੇ ਮਹੀਨੇ ਵਿੱਚ ਨਰਸਰੀ ਬੈੱਡ ਤਿਆਰ ਕਰੋ।
ਫਾਸਲਾ - ਪੌਦੇ ਦੇ ਵਿਕਾਸ ਦੇ ਅਨੁਸਾਰ, 4.5x1.0x0.2 ਮੀਟਰ ਦੇ ਬੈੱਡ ਤਿਆਰ ਕਰੋ। ਬੀਜਾਂ ਨੂੰ 60x60 ਸੈ.ਮੀ. ਦੇ ਫਾਸਲੇ 'ਤੇ ਬੀਜੋ।
ਬੀਜ ਦੀ ਡੂੰਘਾਈ - ਬੀਜ ਨੂੰ 2 ਸੈ.ਮੀ. ਡੂੰਘਾਈ 'ਤੇ ਬੀਜੋ।

Tulsi BenefitsTulsi 

ਬਿਜਾਈ ਦਾ ਢੰਗ - ਬਿਜਾਈ ਦੇ 6-7 ਹਫਤੇ ਬਾਅਦ, ਮੁੱਖ ਖੇਤ ਵਿੱਚ ਰੋਪਣ ਕਰੋ।
ਬੀਜ ਦੀ ਮਾਤਰਾ - ਤੁਲਸੀ ਦੀ ਖੇਤੀ ਲਈ ਪ੍ਰਤੀ ਏਕੜ ਵਿੱਚ 120 ਗ੍ਰਾਮ ਬੀਜਾਂ ਦੀ ਵਰਤੋਂ ਕਰੋ।
ਬੀਜ ਦੀ ਸੋਧ - ਫਸਲ ਨੂੰ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਮੈਨਕੋਜ਼ੇਬ 5 ਗ੍ਰਾਮ ਪ੍ਰਤੀ ਕਿਲੋ ਨਾਲ ਬੀਜਾਂ ਨੂੰ ਸੋਧੋ।

tulsitulsi

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ
ਫਸਲ ਦੀ ਵਧੀਆ ਪੈਦਾਵਾਰ ਲਈ ਬਿਜਾਈ ਤੋਂ ਪਹਿਲੇ 15 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ। ਤੁਲਸੀ ਦੇ ਬੀਜਾਂ ਨੂੰ ਤਿਆਰ ਬੈੱਡਾਂ 'ਤੇ ਉਚਿੱਤ ਫਾਸਲੇ 'ਤੇ ਬੀਜੋ। ਮਾਨਸੂਨ ਆਉਣ ਦੇ 8 ਹਫਤੇ ਪਹਿਲਾਂ ਬੀਜਾਂ ਨੂੰ ਬੈੱਡ 'ਤੇ ਬੀਜੋ। ਬੀਜਾਂ ਨੂੰ 2 ਸੈ.ਮੀ. ਡੂੰਘਾਈ 'ਤੇ ਬੀਜੋ। ਬਿਜਾਈ ਦੇ ਬਾਅਦ, ਰੂੜੀ ਦੀ ਖਾਦ ਅਤੇ ਮਿੱਟੀ ਦੀ ਪਤਲੀ ਪਰਤ ਬੀਜਾਂ 'ਤੇ ਬਣਾ ਦਿਓ। ਇਸਦੀ ਸਿੰਚਾਈ ਫੁਹਾਰਾ ਵਿਧੀ ਦੁਆਰਾ ਕੀਤੀ ਜਾਂਦੀ ਹੈ।

TulsiTulsi

ਰੋਪਣ ਦੇ 15-20 ਦਿਨਾਂ ਬਾਅਦ, ਨਵੇਂ ਪੌਦਿਆਂ ਨੂੰ ਤੰਦਰੁਸਤ ਬਣਾਉਣ ਲਈ 2% ਯੂਰੀਆ ਦਾ ਘੋਲ ਪਾਓ। 6 ਹਫਤੇ ਪੁਰਾਣੇ ਅਤੇ 4-5 ਪੱਤਿਆਂ ਦੇ ਪੁੰਗਰਨ 'ਤੇ ਅਪ੍ਰੈਲ ਦੇ ਮਹੀਨੇ ਵਿੱਚ ਨਵੇਂ ਪੌਦੇ ਤਿਆਰ ਹੁੰਦੇ ਹਨ। ਰੋਪਣ ਤੋਂ 24 ਘੰਟੇ ਪਹਿਲਾਂ ਤਿਆਰ ਬੈੱਡਾਂ ਨੂੰ ਪਾਣੀ ਲਾਓ ਤਾਂ ਕਿ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ ਅਤੇ ਰੋਪਣ ਦੇ ਸਮੇਂ ਜੜ੍ਹਾਂ ਮੁਲਾਇਮ ਹੋਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement