ਬਿਹਾਰ ਦਾ ਝੋਨਾ ਪੰਜਾਬ ਦੀਆਂ ਮੰਡੀਆਂ 'ਚ ਵੇਚਣ ਦਾ ਪਰਦਾਫਾਸ਼ 
Published : Oct 30, 2018, 5:56 pm IST
Updated : Oct 30, 2018, 5:56 pm IST
SHARE ARTICLE
 paddy bags
paddy bags

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਅੱਜ ਸੂਚਨਾ ਦੇ ਆਧਾਰ ਉਤੇ ਖੰਨਾ ਦੀ ਯੂਨਾਈਟਿਡ ਐਗਰੋ ਇੰਡਸਟਰੀਜ਼ ਰਾਈਸ ਮਿੱਲਜ਼ ਉਤੇ ਛਾਪਾ ਮਾਰਿਆ

ਚੰਡੀਗੜ੍ਹ, (ਸ.ਸ.ਸ.) : ਦੂਜੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦੇ ਮਾਮਲਾ ਦਾ ਪਰਦਾਫਾਸ਼ ਕਰਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਅੱਜ ਸੂਚਨਾ ਦੇ ਆਧਾਰ ਉਤੇ ਖੰਨਾ ਦੀ ਯੂਨਾਈਟਿਡ ਐਗਰੋ ਇੰਡਸਟਰੀਜ਼ ਰਾਈਸ ਮਿੱਲਜ਼ ਉਤੇ ਛਾਪਾ ਮਾਰਿਆ ਅਤੇ ਬਿਹਾਰ ਤੋਂ ਲਿਆਂਦੇ ਝੋਨੇ ਦੀਆਂ 50 ਹਜ਼ਾਰ ਬੋਰੀਆਂ ਫੜੀਆਂ। ਮਾਮਲੇ ਦੇ ਹੋਰ ਵੇਰਵੇ ਦਿੰਦਿਆਂ ਵਿਭਾਗ ਦੇ ਮੁਖੀ ਵਿਜੀਲੈਂਸ ਅਧਿਕਾਰੀ ਡਾ. ਰਾਕੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਮੌਕੇ ਤੇ ਬਿਹਾਰ ਤੋਂ ਆਏ ਝੋਨੇ ਦੇ ਦੋ ਟਰੱਕ ਫੜੇ ਗਏ,

ਜਿਨ੍ਹਾਂ ਵਿੱਚ 4100 ਬੋਰੀਆਂ ਝੋਨਾ ਸੀ, ਜਦੋਂ ਕਿ ਮਿੱਲ ਅੰਦਰ ਤੀਜੇ ਟਰੱਕ ਵਿੱਚੋਂ ਝੋਨਾ ਉਤਾਰਿਆ ਜਾ ਰਿਹਾ ਸੀ। ਪੁੱਛ-ਪੜਤਾਲ ਕਰਨਤੇ ਡਰਾਈਵਰਾਂ ਨੇ ਬਿਆਨ ਦਿੱਤਾ ਕਿ ਉਨ੍ਹਾਂ ਬਿਹਾਰ ਵਿੱਚ ਮੁਜ਼ੱਫ਼ਰਨਗਰ ਤੋਂ ਇਹ ਝੋਨਾ ਲਿਆਂਦਾ ਸੀ ਅਤੇ ਇੱਥੇ ਮਿੱਲ ਵਿੱਚ ਪਹੁੰਚਣ ਤੋਂ ਬਾਅਦ ਇਕ ਮੋਟਰਸਾਈਕਲ ਸਵਾਰ ਉਨ੍ਹਾਂ ਤੋਂ ਬਿੱਲ ਤੇ ਰਸੀਦਾਂ ਲੈ ਗਿਆ। ਇਹ ਮੋਟਰਸਾਈਕਲ ਸਵਾਰ ਮਿੱਲ ਮਾਲਕ ਵੱਲੋਂ ਭੇਜਿਆ ਦੱਸਿਆ ਗਿਆ ਹੈ। ਛਾਪੇ ਦੌਰਾਨ ਮਿੱਲ ਮਾਲਕ ਇਸ ਖਰੀਦੇ ਝੋਨੇ ਬਾਰੇ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।

ਸਿੰਗਲਾ ਨੇ ਕਿਹਾ ਕਿ ਮੁੱਢਲੀ ਨਜ਼ਰੇ ਇਹ ਮਾਮਲਾ ਹੋਰ ਸੂਬਿਆਂ ਤੋਂ ਸਸਤੇ ਭਾਅ ਝੋਨਾ ਖਰੀਦ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਇਸ ਝੋਨੇ ਦੀ ਫ਼ਰਜ਼ੀ ਬੋਲੀ ਦਾ ਪ੍ਰਬੰਧ ਕੀਤਾ ਜਾਣਾ ਸੀ, ਜਿਸ ਵਿੱਚ ਹੋਰ ਸੂਬਿਆਂ ਤੋਂ 800 ਤੋਂ 900 ਰੁਪਏ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਇਹ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ 1770 ਰੁਪਏ ਕੁਇੰਟਲ ਦੇ ਹਿਸਾਬ ਨਾਲ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਉਤੇ ਵੇਚਿਆ ਜਾਣਾ ਸੀ, ਜਿਸ ਤੋਂ ਸਿੱਧਾ ਮੁੱਲ ਵਿੱਚ ਲਾਭ ਹੋਣ ਦੇ ਨਾਲ ਨਾਲ ਮੰਡੀਆਂ ਵਿੱਚ ਵੇਚਣ ਦਾ ਕਮਿਸ਼ਨ ਵੀ ਪ੍ਰਾਪਤ ਕੀਤਾ ਜਾਣਾ ਸੀ।

ਉਨ੍ਹਾਂ ਕਿਹਾ ਕਿ ਮਿਲਿੰਗ ਮਗਰੋਂ ਇਸ ਚੌਲ ਨੂੰ ਐਫਸੀਆਈ ਨੂੰ ਸੌਂਪੇ ਜਾਣ ਵਾਲੇ ਚੌਲ ਵਿੱਚ ਮਿਲਾਇਆ ਜਾਣਾ ਸੀ। ਇਹ ਤਰੀਕਾ ਉਨ੍ਹਾਂ ਕਮਿਸ਼ਨ ਏਜੰਟਾਂ ਵੱਲੋਂ ਵਰਤਿਆ ਜਾ ਰਿਹਾ ਹੈ, ਜਿਹੜੇ ਮਿਲਿੰਗ ਵਿੱਚ ਵੀ ਸ਼ਾਮਲ ਹਨ। ਵਿਭਾਗ ਦੇ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮਾਰਕੀਟ ਕਮੇਟੀ ਖੰਨਾ ਨੂੰ ਇਸ ਕਾਰਵਾਈ ਦੀ ਜਾਣਕਾਰੀ ਦੇ ਦਿੱਤੀ ਗਈ ਹੈ

ਅਤੇ ਇਸ ਮਿੱਲ ਵਿੱਚ ਸਟਾਕ ਦੀ ਪੜਤਾਲ ਦੇ ਨਾਲ ਨਾਲ ਖਰੀਦ ਸਬੰਧੀ ਰਿਕਾਰਡ ਦੀ ਪੜਤਾਲ ਲਈ ਕਿਸਾਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਇਕ ਮਹੀਨੇ ਵਿੱਚ ਮਾਰੇ ਛਾਪਿਆਂ ਦੌਰਾਨ ਝੋਨੇ ਦੀਆਂ ਤਕਰੀਬਨ 2.5 ਲੱਖ ਬੋਰੀਆਂ ਫੜੀਆਂ ਹਨ, ਜਦੋਂ ਕਿ ਪਿਛਲੇ ਸਾਲ ਦੇ ਝੋਨੇ ਦੀਆਂ ਦੋ ਲੱਖ ਬੋਰੀਆਂ ਨੂੰ ਮੌਜੂਦਾ ਸੀਜ਼ਨ 2018-19 ਦੇ ਝੋਨੇ ਵਿੱਚ ਸ਼ਾਮਲ ਕਰਨ ਦਾ ਪਰਦਾਫਾਸ਼  ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement