ਗੁਲਾਬ ਦੀ ਖੇਤੀ 
Published : Jan 31, 2019, 6:22 pm IST
Updated : Jan 31, 2019, 6:22 pm IST
SHARE ARTICLE
Rose
Rose

ਗੁਲਾਬ ਦੇ ਫੁੱਲ ਨੂੰ ਫੁੱਲਾਂ ਦਾ ਰਾਜਾ ਮੰਨਿਆ ਜਾਂਦਾ ਹੈ, ਗੁਲਾਬ ਫੁੱਲ ਹੋਣ ਦੇ ਨਾਲ ਨਾਲ ਇਕ ਜੜੀ ਬੂਟੀ ਵੀ ਹੈ। ਗੁਲਾਬ ਦਾ ਇਨਸਾਨੀ ਜੀਵਨ ਵਿਚ ਇਕ ਖਾਸ ਮਹੱਤਵ ...

ਗੁਲਾਬ ਦੇ ਫੁੱਲ ਨੂੰ ਫੁੱਲਾਂ ਦਾ ਰਾਜਾ ਮੰਨਿਆ ਜਾਂਦਾ ਹੈ, ਗੁਲਾਬ ਫੁੱਲ ਹੋਣ ਦੇ ਨਾਲ ਨਾਲ ਇਕ ਜੜੀ ਬੂਟੀ ਵੀ ਹੈ। ਗੁਲਾਬ ਦਾ ਇਨਸਾਨੀ ਜੀਵਨ ਵਿਚ ਇਕ ਖਾਸ ਮਹੱਤਵ ਹੈ। ਮਿੱਠੀ ਖੁਸ਼ਬੂ ਤੋਂ ਇਲਾਵਾ ਗੁਲਾਬ ਦਾ ਫੁੱਲ ਸਾਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ। ਗੁਲਾਬ ਜਲ, ਗੁਲਾਬ ਦੇ ਫੁੱਲ ਅਤੇ ਗੁਲਾਬ ਦੇ ਅਰਕ ਨਾਲ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਗੁਲਾਬ ਫ਼ੁੱਲਾਂ ਵਿਚੋਂ ਸਭ ਤੋਂ ਮਹੱਤਵਪੂਰਨ ਫੁੱਲ ਹੈ। ਇਹ ਲਗਭਗ ਹਰ ਤਰ੍ਹਾਂ ਦੇ ਮੌਕਿਆਂ 'ਤੇ ਵਰਤਿਆ ਜਾਂਦਾ ਹੈ।

 Rose Farming Rose Farming

ਗੁਲਾਬ ਦੇ ਫ਼ੁੱਲ ਆਕਾਰ ਅਤੇ ਰੰਗਾਂ ਵਿਚ ਭਿੰਨ ਦਿਖਾਈ ਦਿੰਦੇ ਹਨ ਅਤੇ ਵੱਖ-ਵੱਖ ਰੰਗਾਂ (ਚਿੱਟੇ ਤੋਂ ਲਾਲ ਜਾਂ ਬਹੁਰੰਗੇ) ਵਿਚ ਪਾਏ ਜਾਂਦੇ ਹਨ। ਗੁਲਾਬ ਦਾ ਮੂਲ ਸਥਾਨ ਮੁੱਖ ਤੌਰ 'ਤੇ ਏਸ਼ੀਆ ਹੈ ਪਰ ਇਸ ਦੀਆਂ ਕੁੱਝ ਕਿਸਮਾਂ ਯੂਰਪ, ਅਮਰੀਕਾ ਅਤੇ ਅਫਰੀਕਾ ਦੀਆਂ ਵੀ ਹਨ। ਗੁਲਾਬ ਦੀਆਂ ਪੱਤੀਆਂ ਤੋਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ, ਜਿਨ੍ਹਾਂ ਦੀ ਵਰਤੋਂ ਤਣਾਅ ਜਾਂ ਚਮੜੀ ਦੇ ਰੋਗਾਂ ਦੂਰ ਕਰਨ ਲਈ ਕੀਤੀ ਜਾਂਦੀ ਹੈ। ਭਾਰਤ ਵਿਚ ਗੁਲਾਬ ਕਰਨਾਟਕਾ, ਤਾਮਿਲਨਾਡੂ, ਮਹਾਂਰਾਸ਼ਟਰ, ਬਿਹਾਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿੱਚ ਉਗਾਇਆ ਜਾਂਦਾ ਹੈ।

 Rose Farming Rose Farming

ਅੱਜ-ਕੱਲ ਗ੍ਰੀਨ ਹਾਊਸ ਵਾਲੀ ਖੇਤੀ ਜ਼ਿਆਦਾ ਮਸ਼ਹੂਰ ਹੋ ਰਹੀ ਹੈ ਅਤੇ ਗੁਲਾਬ ਦੀ ਖੇਤੀ ਗ੍ਰੀਨ ਹਾਊਸ ਦੁਆਰਾ ਕਰਨ ਨਾਲ ਇਸਦੇ ਫੁੱਲਾਂ ਦੀ ਕੁਆਲਿਟੀ ਖੁੱਲੇ ਖੇਤ ਵਿਚ ਕੀਤੀ ਖੇਤੀ ਤੋਂ ਵਧੀਆ ਹੁੰਦੀ ਹੈ। ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਅਨੁਕੂਲ ਹੈ। ਵਧੀਆ ਵਿਕਾਸ ਲਈ ਮਿੱਟੀ ਦਾ pH 6 ਤੋਂ 7.5 ਹੋਣਾ ਚਾਹੀਦਾ ਹੈ। ਇਹ ਪਾਣੀ ਦੀ ਖੜੋਤ ਨੂੰ ਨਹੀਂ ਸਹਾਰ ਸਕਦੀ, ਇਸ ਲਈ ਨਿਕਾਸ ਪ੍ਰਬੰਧ ਵਧੀਆ ਬਣਾਓ ਅਤੇ ਬੇਲੋੜਾ ਪਾਣੀ ਕੱਢ ਦਿਓ। ਜ਼ਮੀਨ ਨੂੰ ਨਰਮ ਕਰਨ ਲਈ ਵਹਾਈ ਅਤੇ ਗੋਡੀ ਕਰੋ। ਬਿਜਾਈ ਤੋਂ 4-6 ਹਫਤੇ ਪਹਿਲਾਂ ਬੈੱਡ ਬਣਾਓ।

RosesRoses

ਬੈੱਡ ਬਣਾਉਣ ਸਮੇਂ ਮਿੱਟੀ ਵਿਚ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ। ਬੈੱਡ ਇਕਸਾਰ ਬਣਾਉਣ ਲਈ ਉਨ੍ਹਾਂ ਨੂੰ ਪੱਧਰਾ ਕਰੋ ਅਤੇ ਬੈੱਡਾਂ ਉੱਤੇ ਬੀਜੇ ਗੁਲਾਬ ਟੋਇਆਂ ਵਿੱਚ ਬੀਜੇ ਗੁਲਾਬਾਂ ਨਾਲੋਂ ਵੱਧ ਮੁਨਾਫੇ ਵਾਲੇ ਹੁੰਦੇ ਹਨ। ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ। ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ। 

RoseRose

ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ। ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ 'ਤੇ ਪੌਦਿਆਂ ਦੀ ਬਿਜਾਈ ਕਰੋ। ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ 'ਤੇ ਨਿਰਭਰ ਕਰਦਾ ਹੈ। ਬੀਜ ਨੂੰ 2-3 ਸੈ.ਮੀ. ਡੂੰਘਾਈ 'ਤੇ ਬੀਜੋ। ਇਸਦੀ ਬਿਜਾਈ ਸਿੱਧੀ ਜਾਂ ਪਿਉਂਦ ਲਾ ਕੇ ਕੀਤੀ ਜਾਂਦੀ ਹੈ। ਗ੍ਰੀਨ-ਹਾਊਸ ਵਿੱਚ, ਗੁਲਾਬ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪੌਦਿਆਂ ਦੀ ਘਣਤਾ 7-14 ਪੌਦੇ ਪ੍ਰਤੀ ਵਰਗ ਮੀਟਰ ਹੋਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement