ਗੁਰੂ ਹਰਿਕਿਰਸ਼ਨ ਸਕੂਲ 'ਚ ਆਜ਼ਾਦੀ ਦਿਹਾੜਾ ਮਨਾਇਆ
Published : Aug 23, 2017, 4:50 pm IST
Updated : Aug 23, 2017, 11:20 am IST
SHARE ARTICLE

ਨਵੀਂ ਦਿੱਲੀ, 23 ਅਗੱਸਤ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਬੀਤੇ ਦਿਨੀਂ ਅਜ਼ਾਦੀ ਦਿਹਾੜਾ ਬੜੇ ਉਤਸਾਹ ਨਾਲ ਮਨਾਇਆ ਗਿਆ।

ਨਵੀਂ ਦਿੱਲੀ, 23 ਅਗੱਸਤ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਬੀਤੇ ਦਿਨੀਂ ਅਜ਼ਾਦੀ ਦਿਹਾੜਾ ਬੜੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਰਦਾਰਨੀ ਕੁਲਵਿੰਦਰ ਕੌਰ ਨੇ ਆਏ ਹੋਏ ਪਤਵੰਤੇ ਸੱਜਣਾਂ ਤੇ ਮਹਿਮਾਨਾਂ, ਜਿਸ ਵਿਚ ਸ਼੍ਰੀਮਤੀ ਨੀਲਮ ਸਿਹਾਰਵਤ (ਡੀ.ਡੀ.ਏ. ਜੋਨ-14), ਸਕੂਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਸੀਨੀਅਰ ਵਾਈਸ ਚੇਅਰਮੈਨ ਬਲਦੇਵ ਸਿੰਘ, ਮਨਿੰਦਰ ਸਿੰਘ, ਸਤਪਾਲ ਸਿੰਘ ਚੰਨ ਅਤੇ ਮੈਨੇਜਰ ਰਵਿੰਦਰ ਸਿੰਘ ਸੋਨੂੰ ਨੂੰ ਜੀ ਆਇਆ ਆਖਦਿਆਂ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ।
ਇਸ ਤੋਂ ਬਾਅਦ ਸਾਰਿਆਂ ਨੇ ਬੱਚਿਆਂ ਨਾਲ ਰਲ-ਮਿਲ ਕੇ ਤਿਰੰਗਾਂ ਝੰਡਾ ਲਹਿਰਾਇਆ ਅਤੇ ਰਾਸਟਰੀ ਗੀਤ ਵੀ ਗਾਇਆ। ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵਲੋਂ ਗੁਰਬਾਣੀ ਕੀਰਤਨ ਦੇ ਸ਼ਬਦ ਗਾਇਨ ਕਰਕੇ ਕੀਤੀ ਗਈ।
ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ ਵਿਚ ਦੇਸ਼ ਭਗਤੀ ਦੇ ਗੀਤ ਅਤੇ ਗਿੱਧਾ-ਭੰਗੜਾ, ਕਵਿਤਾਵਾਂ ਤੇ ਨਾਟਕ ਆਦਿ। ਮੁੱਖ ਮਹਿਮਾਨ ਸ਼੍ਰੀਮਤੀ ਨੀਲਮ ਸਿਹਰਾਵਤ ਨੇ ਆਪਣੇ ਸੰਬੋਧਨ ਦੌਰਾਨ ਬੱਚਿਆਂ ਨੂੰ ਸਮਝਾਉਦਿਆਂ ਕਿਹਾ ਕਿ ਜਿਨ੍ਹਾਂ ਦੇ ਸਿਰ ਤੇ ਵੱਡਿਆਂ ਦਾ ਹੱਥ ਹੋਵੇ, ਉਹ ਬੜੇ ਖੁਸ਼ ਨਸੀਬ ਹੁੰਦੇ ਹਨ।ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਆਏ ਹੋਏ ਸਾਰਿਆਂ ਤੇ ਅਧਿਆਪਕਾਂ ਅਤੇ ਬੱਚਿਆਂ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਜੀਵਨ ਵਿਚ ਕਿਸੇ ਮੁਕਾਮ ਤੇ ਪਹੁੰਚਣ ਲਈ ਤੇ ਕੁਝ ਬਣਨ ਲਈ ਕੁਝ ਗੁਣ ਵੀ ਸਾਂਝੇ ਕੀਤੇ। ਅਖੀਰ ਵਿਚ ਸਿਖਿਆ ਦੇ ਖੇਤਰ ਤੇ ਖੇਡਾਂ ਵਿਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਸਰਟਿਫਕੇਟ ਤੇ ਇਨਾਲ ਵੀ ਤਕਸੀਮ ਕੀਤੇ ਗਏ।

Location: India, Haryana

SHARE ARTICLE
Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement