ਦੁਸ਼ਟ ਦਮਨ ਸੇਵਕ ਜਥੇ ਨੇ ਕਰਵਾਇਆ ਸੈਮੀਨਾਰ
Published : Aug 23, 2017, 4:51 pm IST
Updated : Aug 23, 2017, 11:21 am IST
SHARE ARTICLE

ਨਵੀਂ ਦਿੱਲੀ, 23 ਅਗੱਸਤ (ਸੁਖਰਾਜ ਸਿੰਘ): ਸਿੱਖ ਬੀਬੀਆਂ ਦੀ ਸਮਾਜਕ ਖੁਦ ਮੁਖਤਿਆਰੀ ਦੇ ਅਧਿਕਾਰ ਨੂੰ ਸਿੱਖ ਵਿਚਾਰਧਾਰਾ ਅਨੁਸਾਰ ਸਮਰਥਨ ਦੇਣ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ''ਸੋਭਾਵੰਤੀ ਕਹੀਐ ਨਾਰਿ'' ਸੈਮੀਨਾਰਾਂ ਦੀ ਲੜੀ ਚਲਾਵੇਗੀ।

ਨਵੀਂ ਦਿੱਲੀ, 23 ਅਗੱਸਤ (ਸੁਖਰਾਜ ਸਿੰਘ): ਸਿੱਖ ਬੀਬੀਆਂ ਦੀ ਸਮਾਜਕ ਖੁਦ ਮੁਖਤਿਆਰੀ ਦੇ ਅਧਿਕਾਰ ਨੂੰ ਸਿੱਖ ਵਿਚਾਰਧਾਰਾ ਅਨੁਸਾਰ ਸਮਰਥਨ ਦੇਣ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ''ਸੋਭਾਵੰਤੀ ਕਹੀਐ ਨਾਰਿ'' ਸੈਮੀਨਾਰਾਂ ਦੀ ਲੜੀ ਚਲਾਵੇਗੀ। ਇਹ ਐਲਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਮੋਤੀ ਨਗਰ ਵਿਖੇ ਦੁਸ਼ਟ ਦਮਨ ਸੇਵਕ ਜਥੇ ਵਲੋਂ ਕਰਵਾਏ ਗਏ ਉਕਤ ਵਿਸ਼ੇ ਦੀ ਲੜੀ ਦੇ ਪਹਿਲੇ ਸੈਮੀਨਾਰ ਦੌਰਾਨ ਕੀਤਾ। ਇਸ ਮੌਕੇ ਜਥੇ ਨੇ ਸ. ਜੀ.ਕੇ. ਵਲੋਂ ਬੀਤੇ ਵਰ੍ਹਿਆਂ ਦੌਰਾਨ ਬਤੌਰ ਪ੍ਰਧਾਨ ਕੀਤੇ ਗਏ ਕਾਰਜਾਂ ਨੂੰ ਸਮਰਪਤ ਹੁੰਦੇ ਹੋਏ ''ਬਾਬਾ ਬਘੇਲ ਸਿੰਘ ਐਵਾਰਡ'' ਦੇ ਕੇ ਸਨਮਾਨਤ ਕੀਤਾ। ਸੈਮੀਨਾਰ ਦੌਰਾਨ ਬੁਲਾਰਿਆਂ ਨੇ ਸਿੱਖ ਵਿਚਾਰਧਾਰਾ ਅਨੁਸਾਰ ਸਿੱਖ ਗੁਰੂਆਂ ਵਲੋਂ ਇਸਤਰੀਆਂ ਨੂੰ ਦਿਤੇ ਗਏ ਬਰਾਬਰੀ ਦੇ ਅਧਿਕਾਰ ਦਾ ਹਵਾਲਾ ਦਿੰਦੇ ਹੋਏ ਸਿੱਖ ਧਰਮ 'ਚ ਲਿੰਗ ਦੇ ਆਧਾਰ 'ਤੇ ਫ਼ਰਕ ਨਾ ਹੋਣ ਦਾ ਵੀ ਦਾਅਵਾ ਕੀਤਾ। ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ, ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ, ਬੀਬੀ ਅਰਵਿੰਦਰ ਕੌਰ ਖਾਲਸਾ ਤੇ ਜਥੇ ਦੀ ਆਗੂ ਬੀਬੀ ਗੁਰਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਰਖੇ। ਇਸਤਰੀ ਸਤਿਸੰਗ ਜਥਾ ਮੋਤੀ ਨਗਰ 9-ਬਲਾਕ ਦੀ ਪ੍ਰਧਾਨ ਬੀਬੀ ਨਰਿੰਦਰ ਕੌਰ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸਿੱਖ ਬੀਬੀਆਂ ਨੇ ਇਤਿਹਾਸ 'ਚ ਵੱਡਾ ਯੋਗਦਾਨ ਪਾਇਆ ਹੈ ਜਿਸ ਨੂੰ ਅਣਗੋਲਿਆ ਨਹੀਂ ਜਾ ਸਕਦਾ ਹੈ।ਕੁਲਮੋਹਨ ਸਿੰਘ ਨੇ ਕਿਹਾ ਕਿ ਗੁਰੂ ਅਮਰਦਾਸ ਜੀ ਨੇ ਜੇਕਰ ਇਸਤਰੀ ਜਾਤੀ ਨੂੰ ਸੋਭਾਵੰਤੀ ਦੱਸਿਆ ਹੈ ਤਾਂ ਉਹ ਬਿਲਕੁਲ ਸੱਚ ਹੈ।
ਪਰਮਿੰਦਰ ਪਾਲ ਸਿੰਘ ਨੇ ਬੀਬੀਆਂ ਨੂੰ ਫ਼ੈਸ਼ਨ ਪ੍ਰਸਤੀ ਤਿਆਗ ਕੇ ਰਹਿਤ ਮਰਿਯਾਦਾ ਦੀ ਪਾਲਨਾ ਕਰਨ ਦੀ ਅਪੀਲ ਕੀਤੀ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਸਿੱਖ ਬੀਬੀਆਂ ਨਾਂ ਪਹਿਲਾ ਕਿਸੇ ਤੋਂ ਘੱਟ ਸਨ ਅਤੇ ਨਾ ਹੀ ਹੁਣ।  ਬੀਬੀ ਗੁਰਪ੍ਰੀਤ ਕੌਰ ਨੇ ਸਿੱਖ ਇਸਤਰੀਆਂ ਦੀ ਕਾਰਗੁਜਾਰੀ ਨੂੰ ਆਪਣੇ ਵਿਚਾਰ ਸਵਰੂਪ ਰੱਖਿਆ। ਇਸ ਮੌਕੇ ਵੱਡੀ ਗਿਣਤੀ 'ਚ ਬੀਬੀਆਂ ਮੌਜੂਦ ਸਨ।

 

Location: India, Haryana

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement