ਬੁਲੇਟਪਰੂਫ ਮਹਿਲ ਵਿੱਚ ਰਹਿੰਦਾ ਸੀ ਰਾਮ-ਰਹੀਮ, ਜੁੜੇ ਹੋਏ ਸਨ ਹਨੀਪ੍ਰੀਤ-ਰਾਮ ਰਹੀਮ ਦੇ ਕਮਰੇ
Published : Nov 23, 2017, 12:35 pm IST
Updated : Nov 23, 2017, 7:05 am IST
SHARE ARTICLE

ਪੰਜਾਬ-ਹਰਿਆਣਾ ਹਾਈਕੋਰਟ ਨੂੰ ਕੋਰਟ ਕਮਿਸ਼ਨਰ ਏਕੇਐਸ ਪਵਾਰ ਵੱਲੋਂ ਸੌਂਪੀ ਗਈ ਸਰਚ ਰਿਪੋਰਟ ਵਿੱਚ ਰਾਮ ਰਹੀਮ ਦੇ ਖੁਫੀਆ ਮਹਿਲ ਦਾ ਖੁਲਾਸਾ ਹੋਇਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਜੈਡ ਪਲੱਸ ਸਕਿਓਰਟੀ ਦਾ ਆਨੰਦ ਲੈਣ ਵਾਲੇ ਬਲਾਤਕਾਰੀ ਬਾਬੇ ਨੇ ਆਪਣੇ ਖੁਫੀਆ ਮਹਿਲ ਨੂੰ ਬੁਲੇਟ ਪਰੂਫ਼ ਬਣਾਇਆ ਹੋਇਆ ਸੀ। ਇਸ ਮਹਿਲ ਨੂੰ ਪਹਿਲਾਂ ਗੁਫਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ


ਸਰਚ ਆਪਰੇਸ਼ਨ ਦੇ ਦੌਰਾਨ ਪਾਇਆ ਗਿਆ ਕਿ ਰਾਮ ਰਹੀਮ ਦੇ ਖੁਫੀਆ ਮਹਿਲ ਦੇ ਦਰਵਾਜੇ ਅਤੇ ਬਾਰੀਆਂ ਬੁਲੇਟਪਰੂਫ ਹਨ। ਇਸ ਵਿੱਚ ਸ਼ਾਨੋ-ਸ਼ੌਕਤ ਅਤੇ ਐਸ਼ੋ ਆਰਾਮ ਦੀ ਹਰ ਚੀਜ ਹੈ। ਰਾਮ ਰਹੀਮ ਦੇ ਡ੍ਰੈਸਿੰਗ ਰੂਮ ਵਿੱਚ 29 ਵੱਡੇ ਆਕਾਰ ਦੀ ਲੱਕੜੀ ਦੀ ਰੈਕ ਹੈ, ਜਿਸ ਵਿੱਚ ਕਈ ਚੀਜਾਂ ਰੱਖੀਆਂ ਹੋਈਆਂ ਹਨ। ਪੂਰੀ ਤਰ੍ਹਾਂ ਏਅਰ-ਕੰਡੀਸ਼ਨ ਕਮਰੇ ਵਿੱਚ ਮਹਿੰਗੇ ਗੁਲਦਸਤੇ, ਵੱਡੇ ਟੀਵੀ ਅਤੇ ਕਈ ਲਗਜਰੀ ਆਇਟਮ ਰੱਖੀਆਂ ਗਈਆਂ ਹਨ।


ਰਾਮ ਰਹੀਮ ਦੇ ਡ੍ਰੈਸਿੰਗ ਰੂਮ ਵਿੱਚ ਵਿਦੇਸ਼ ਤੋਂ ਮੰਗਵਾਇਆ ਪੀਣ ਦਾ ਪਾਣੀ, ਮਸਾਜ ਆਇਲ, ਜੁੱਤੀਆਂ ਦੀਆਂ ਅਣਗਿਣਤ ਜੋੜੀਆਂ, ਹੈਟ, ਟੋਪੀਆਂ ਡਿਜਾਇਨਰ ਡ੍ਰੈਸਾਂ, ਪ੍ਰਫਿਊਮਸ ਅਤੇ ਕਾਸਮੈਟਿਕਸ ਆਦਿ ਮਿਲੇ ਹਨ। ਉਸਦੇ ਬੈਡਰੂਮ ਤੋਂ ਦੋ ਬ੍ਰੀਫਕੇਸ ਵਿੱਚ ਮਿਲੇ ਹਨ, ਜਿਸ ਵਿੱਚ 56 ਹਾਰਡ ਡਿਸਕ ਰੱਖੀਆਂ ਹੋਈਆਂ ਸਨ। ਇਸਤੋਂ ਇਲਾਵਾ ਹਾਰਡ ਡਿਸਕ ਵਾਲੇ 6 ਪ੍ਰੋਜੈਕਟਰ, ਪੈਨ ਡ੍ਰਾਈਵ, ਕਈ ਕੰਪਿਊਟਰ ਅਤੇ ਇੱਕ ਵਾਕੀ ਟਾਕੀ ਸੈਟ ਵੀ ਬਰਾਮਦ ਹੋਇਆ ਹੈ।


ਬਲਾਤਕਾਰੀ ਬਾਬੇ ਦੇ ਖੁਫੀਆ ਮਹਿਲ ਵਿੱਚ ਕਈ ਖੁਫੀਆ ਕਮਰੇ ਅਤੇ ਦੋ ਸੁਰੰਗਾਂ ਦਾ ਵੀ ਖੁਲਾਸਾ ਕੀਤਾ ਗਿਆ ਹੈ। ਇੱਕ ਸੁਰੰਗ ਰਾਮ ਰਹੀਮ ਦੇ ਕਮਰੇ ਤੋਂ ਜਾਕੇ ਇੱਕ ਦੂਜੇ ਕਮਰੇ ਨਾਲ ਜੁੜੀ ਹੋਈ ਹੈ। ਬੈਡਰੂਮ ਅਤੇ ਸਾਧਵੀਆਂ ਦੇ ਹੋਸਟਲ ਦੇ ਵਿੱਚ ਇੱਕ ਖੁਫੀਆ ਖਿੜਕੀ ਬਣੀ ਹੋਈ ਹੈ। ਇਸਨੂੰ ਲੱਕੜੀ ਦੀ ਇੱਕ ਅਲਮਾਰੀ ਨਾਲ ਛਿਪਾਇਆ ਗਿਆ ਸੀ। ਸਾਧਵੀਆਂ ਦਾ ਹੋਸਟਲ ਰਾਮ ਰਹੀਮ ਦੇ ਬੈਡਰੂਮ ਦੇ ਦੱਖਣੀ ਪਾਸੇ ਹੈ।ਖੁਫੀਆ ਮਹਿਲ ਦੀ ਪਹਿਲੀ ਮੰਜਿਲ ਇੱਕ ਬਾਗੀਚੇ ਅਤੇ ਦੂਜੀ ਸੁਰੰਗ ਨਾਲ ਜੁੜੀ ਹੋਈ ਹੈ। ਤਲਾਸ਼ੀ ਲਈ ਪੁਲਿਸ ਇਸ ਸੁਰੰਗ ਵਿੱਚ ਪਹੁੰਚੀ ਤਾਂ ਪਾਇਆ ਕਿ ਇਸਦੇ ਦੋਵੇਂ ਸਿਰਿਆਂ ਨੂੰ ਚਿੱਕੜ ਨਾਲ ਬੰਦ ਕਰ ਦਿੱਤਾ ਗਿਆ ਹੈ। ਬੈਡਰੂਮ ਤੋਂ ਔਰਤਾਂ ਦੀ ਡ੍ਰੈਸਾਂ, ਚੂੜੀਆਂ, ਆਰਟਿਫਿਸ਼ਿਅਲ ਜਵੈਲਰੀ, ਕੜੇ ਅਤੇ ਕਈ ਪ੍ਰਕਾਰ ਦੇ ਪਰਸ ਬਰਾਮਦ ਹੋਏ। ਯਕੀਨਨ ਇਹ ਸਾਰਾ ਸਾਮਾਨ ਹਨੀਪ੍ਰੀਤ ਇੰਸਾ ਦਾ ਸੀ, ਜੋ ਇਸ ਮਹਿਲ ਵਿੱਚ ਰਹਿੰਦੀ ਸੀ।


ਇੱਕ ਕਮਰੇ ਤੋਂ ਮਸਾਜ ਆਇਲ ਵੀ ਮਿਲਿਆ ਹੈ। ਹਨੀਪ੍ਰੀਤ ਰਾਮ ਰਹੀਮ ਨੂੰ ਮਸਾਜ ਵੀ ਕਰਦੀ ਸੀ। ਇਸੇ ਲਈ ਉਸਨੇ ਸੁਨਾਰੀਆ ਜੇਲ੍ਹ ਦੇ ਅਧਿਕਾਰੀਆਂ ਤੋਂ ਹਨੀਪ੍ਰੀਤ ਨੂੰ ਆਪਣੇ ਨਾਲ ਰੱਖਣ ਦੀ ਇਜਾਜਤ ਮੰਗੀ ਸੀ। ਹਾਲਾਂਕਿ ਉਸਦੇ ਖੁਫੀਆ ਮਹਿਲ ਤੋਂ ਕੋਈ ਇਤਰਾਜਯੋਗ ਚੀਜ਼ ਜਾਂ ਵਿਸਫੋਟਕ ਪਦਾਰਥ ਬਰਾਮਦ ਨਹੀਂ ਹੋਇਆ ਹੈ। ਰਿਪੋਰਟ ਵਿੱਚ ਇਸ ਮਹਿਲ ਦੇ ਸਾਰੇ ਕਮਰਿਆਂ ਦਾ ਵਿਵਰਣ ਦਿੱਤਾ ਗਿਆ ਹੈ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement