ਡਾ. ਐਚਐਸ ਗਿੱਲ ਪੰਜਾਬ ਹਰਿਆਣਾ ਰਤਨ ਐਵਾਰਡ ਨਾਲ ਸਨਮਾਨਤ
Published : Sep 4, 2017, 10:06 pm IST
Updated : Sep 4, 2017, 4:36 pm IST
SHARE ARTICLE


ਸ਼ਾਹਬਾਦ ਮਾਰਕੰਡਾ, 4 ਸਤੰਬਰ (ਅਵਤਾਰ ਸਿੰਘ): ਸ਼ਾਹਬਾਦ -ਅੰਬਾਲਾ ਜੀ ਟੀ ਰੋਡ 'ਤੇ  ਮੋਹੜੀ ਸਥਿਤ ਆਦੇਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਚੇਅਰਮੈਨ  ਡਾਕਟਰ ਐਚ ਐਸ ਗਿੱਲ ਨੂੰ ਪੰਜਾਬ-ਹਰਿਆਣਾ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਡਾਕਟਰ ਗਿੱਲ ਨੂੰ ਇਹ ਐਵਾਰਡ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼੍ਰੀ ਓਮ ਪ੍ਰਕਾਸ਼ ਧਨਖੜ, ਛਤੀਸਗੜ ਦੇ ਸਾਬਕਾ ਰਾਜਪਾਲ ਕੇ ਐਮ ਸੇਠ, ਜੱਜ ਰਾਜੇਸ ਟੰਡਨ ਵਲੋਂ ਚੰਡੀਗੜ ਵਿਚ ਐਡਵੋਕੇਟ ਭਵਯ ਨਿਧੀ ਸ਼ਰਮਾ ਦੀ ਮਿੱਠੀ ਯਾਦ ਵਿਚ ਆਯੋਜਿਤ ਸਮਾਰੋਹ ਵਿਚ ਦਿਤਾ। ਡਾਕਟਰ ਐਚ ਐਸ ਗਿੱਲ ਨੂੰ ਪੰਜਾਬ-ਹਰਿਆਣਾ ਰਤਨ ਅਵਾਰਡ ਸਮਾਜ ਵਿਚ ਸਿਖੀਆ ਅਤੇ ਮੈਡੀਕਲ ਸਹੂਲਤਾਂ ਦੇ ਢਾਂਚੇ ਨੂੰ ਮਜਬੂਤ ਕਰਨ ਲਈ, ਸਮਾਜ ਸੇਵਾ ਵਿਚ ਵਿਸ਼ੇਸ ਯੋਗਦਾਨ ਪਾਉਣ ਲਈ ਦਿਤਾ ਗਿਆ ਹੈ। ਖੇਤੀ ਬਾੜੀ ਮੰਤਰੀ ਸ਼੍ਰੀ ਧਨਖੜ ਅਤੇ ਦੁਜੇ ਬੁਲਾਰਿਆਂ ਨੇ ਗਿਲ ਨੂੰ ਸਮਾਜ ਅਤੇ ਨੌਜਵਾਨਾਂ ਦੇ ਭਵਿਖ ਨਿਰਮਾਣ ਦਾ ਮਜਬੂਤ ਥੰਮ ਦਸਿਆ।
ਅਤੇ ਕਿਹਾ ਡਾਕਟਰ ਗਿੱਲ ਵਰਗੀਆ ਸ਼ਕਸ਼ੀਅਤਾ ਨਾਲ ਹੀ ਸਮਾਜ ਤਰੱਕੀ ਦੀ ਲੀਹਾਂ ਤੇ ਚਲ ਰਿਹਾ ਹੈ। ਡਾਕਟਰ ਗਿੱਲ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਜਿੱਨਾ ਸੇਵਾਵਾ ਬਦਲੇ ਉਨਾ੍ਹੱ ਨੂੰ ਇਹ ਅਨਮੋਲ ਅਵਾਰਡ ਮਿਲੀਆ ਹੈ, ਉਹ ਕੋਸ਼ਿਸ ਕਰਨਗੇ ਕਿ  ਭਵਿਖ ਵਿਚ ਵੀ ਉਹ ਆਪਣੇ ਇਹ ਕੰਮ ਜਾਰੀ ਰਖਣ ਗੇ। ਆਦੇਸ ਮੈਡੀਕਲ ਕਾਲੇਜ ਅਤੇ ਹਸਪਤਾਲ ਦੇ ਪ੍ਰਬੰਧਕ ਹਰੀ ਓਮ ਗੁਪਤਾ ਨੇ ਕਿਹਾ ਕਿ ਡਾਕਟਰ ਗਿਲੱ ਦੀ ਇਸ ਅਵਾਰਡ ਲਈ ਚੌਣ ਕੀਤੀ ਜਾਣੀ,ਇਕ ਵੱਡਾ ਅਤੇ ਸਹੀ ਫੈਸਲਾ ਹੈ। ਉਨਾੱ ਅਗੇ ਕਿਹਾ ਕਿ ਅੱਜ ਸਮਾਜ ਨੂੰ ਡਾਕਟਰ ਗਿੱਲ ਵਰਗੇ ਸਮਾਜ ਸੇਵੀ,ਬੂਧੀ ਜੀਵੀਂ ਲੌਕਾਂ ਦੀ ਜਰੂਰਤ ਹੈ,ਜੋ ਲਗਾਤਾਰ ਸਮਾਜ ਵਿਚ ਸਿਖਿਆ, ਸਮਾਜ ਸੇਵਾ ਅਤੇ ੇਨੈਤਿਕਤਾਂ ਦੀ ਅਲਖ ਜਗਾ ਰਹੇ ਹਨ।

Location: India, Haryana

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement