ਗੁਰਮਤਿ ਪੇਪਰ ਵਿਚ ਅੱਵਲ ਰਹੇ ਸੈਂਕੜੇ ਵਿਦਿਆਰਥੀਆਂ ਦਾ ਸਨਮਾਨ
Published : Sep 24, 2017, 10:11 pm IST
Updated : Sep 24, 2017, 4:41 pm IST
SHARE ARTICLE

ਕਾਲਾਂਵਾਲੀ, 24 ਸਤੰਬਰ (ਜਗਤਾਰ ਸਿੰਘ ਤਾਰੀ): ਗੁਰੂ ਨਾਨਕ ਦੇਵ ਸਟੱਡੀ ਸਰਕਲ ਹਰਿਆਣਾ ਵਲੋਂ 10 ਸਤੰਬਰ ਨੂੰ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਕਰਵਾਏ ਗਏ ਗੁਰਮਤਿ ਪੇਪਰ ਦੇ ਨਤੀਜੇ ਦਾ ਅੱਜ ਐਲਾਨ ਕੀਤਾ  ਗਿਆ। ਇਸ ਮੌਕੇ ਪੇਪਰ ਵਿਚ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਾਰੇ ਜਾਣਕਾਰੀ ਸਾਂਝੀ ਕਰਦਿਆਂ ਗੁਰੂ ਨਾਨਕ ਦੇਵ ਸਟੱਡੀ ਸਰਕਲ ਦੇ ਆਗੂ ਬਿੰਦਰ ਸਿੰਘ ਖ਼ਾਲਸਾ, ਗੁਰਮੀਤ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਖ਼ਾਲਸਾ ਆਦਿ ਨੇ ਕਿਹਾ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਹ ਗੁਰਮਤਿ ਪੇਪਰ ਕਰਵਾਇਆ ਗਿਆ ਹੈ ਜਿਸ ਵਿਚ ਵਿਦਿਆਰਥੀਆਂ ਦੀ ਉਮਰ ਦੇ ਮੁਤਾਬਕ 4 ਵੱਖ-ਵੱਖ ਗਰੁੱਪ ਬਣਾਏ ਗਏ ਸਨ। ਇਸ ਪੇਪਰ ਵਿੱਚ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿਚ ਬਣਾਏ ਲਗਭਗ 30 ਸੈਂਟਰਾਂ ਵਿੱਚ 4000 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਉਹਨਾ ਕਿਹਾ ਕਿ ਪੇਪਰ ਵਿੱਚ ਵੱਖ-ਵੱਖ ਗਰੁੱਪਾਂ 'ਚੋਂ ਪਹਿਲਾ, ਦੂਜਾ ਅਤੇ ਤੀਜਾ ਦਰਜਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਹੈ ਅਤੇ 80 ਫ਼ੀ ਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਤ ਕੀਤਾ ਗਿਆ ਹੈ।
ਉਨ੍ਹਾਂ ਜਾਣਕਾਰੀ ਦਿਤੀ ਕਿ ਪੇਪਰ ਵਿਚ 70 ਫ਼ੀ ਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਆਉਣ ਵਾਲੇ ਸਮੇਂ ਦੌਰਾਨ ਸਨਮਾਨਿਤ ਕੀਤਾ ਜਾਵੇਗਾ ਅਤੇ 50 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਸਰਟੀਫਿਕੇਟ ਦਿਤੇ ਜਾਣਗੇ। ਗੁਰਮਤਿ ਪੇਪਰ ਦੇ ਸਨਮਾਨ ਸਮਾਰੋਹ ਮ”ਕੇ ਸੁੰਦਰ ਦਸਤਾਰਾਂ ਸਜਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਦਸਤਾਰ ਮੁਕਾਬਲੇ ਦੇ ਜੂਨੀਅਰ ਗਰੁੱਪ ਵਿਚ ਹਰਜਿੰਦਰ ਸਿੰਘ ਸਪੁੱਤਰ ਗੁਰਤੇਜ ਸਿੰਘ ਗਿੱਦੜਵਹਾ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਿਨੀਅਰ ਗਰੁੱਪ ਵਿਚ ਹਰਦੀਪ ਸਿੰਘ ਸਪੁੱਤਰ ਗੁਰਮੇਲ ਸਿੰਘ ਗਿੱਦੜਵਹਾ ਨੇ ਪਹਿਲਾ ਦਰਜਾ ਹਾਸਲ ਕੀਤਾ। ਇਸ ਮੌਕੇ ਲੜਕੀਆਂ ਵਿਚਕਾਰ ਕਰਵਾਏ ਗਏ ਸੁੰਦਰ ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚੋਂ ਵਾਹਿਗੁਰੂਪਾਲ ਕੌਰ ਸਪੁੱਤਰੀ ਸੂਬਾ ਸਿੰਘ ਵਾਸੀ ਪਿੰਡ ਭੋਖੜਾ ਨੇ ਪਹਿਲਾ ਦਰਜਾ ਹਾਸਲ ਕੀਤਾ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਭਾਈ ਬਿੰਦਰ ਸਿੰਘ ਖ਼ਾਲਸਾ ਅਤੇ ਭਾਈ ਗੁਰਮੀਤ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਵਿਰੋਧੀ ਏਜੰਸੀਆਂ ਵੱਲੋਂ ਸਾਡੀ ਕੌਮ ਨੂੰ ਬਹੁਤ ਢਾਅ ਲਾਈ ਜਾ ਰਹੀ ਹੈ। ਸਿੱਖਾਂ ਦੇ ਘਰਾਂ ਵਿੱਚ ਪੈਦਾ ਹੌਏ ਬੱਚੇ ਅੱਜ ਕੱਲ ਸਿੱਖ ਸਿਧਾਂਤਾਂ ਤੋਂ ਕੋਹਾਂ ਦੂਰ ਹੋ ਰਹੇ ਜਾਪਦੇ ਹਨ। ਉਹਨਾਂ ਅਜੋਕੇ ਸਮੇਂ ਵਿੱਚ ਸਿੱਖ ਧਰਮ ਵਿੱਚ ਮਰਿਯਾਦਾ, ਕਲੰਡਰ ਅਤੇ ਇਤਿਹਾਸ ਵਾਰੇ ਚੱਲ ਰਹੇ ਵਖਰੇਵਿਆਂ ਵਾਰੇ ਚਿੰਤਾ ਜਾਹਰ ਕੀਤੀ।
ਇਸ ਮੌਕੇ ਕਾਲਾਂਵਾਲੀ ਹਲਕੇ ਦੇ ਵਿਧਾਇਕ ਬਲਕੌਰ ਸਿੰਘ, ਗੁਰੂਕਾਸ਼ੀ ਕਾਲਜ ਤਲਵੰਡੀ ਸਾਬੋ ਦੇ ਪ੍ਰਿੰਸੀਪਲ ਮਹਿੰਦਰਪਾਲ ਸਿੰਘ, ਗਿਆਨੀ ਮਨਦੀਪ ਸਿੰਘ ਆਦਿ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰੀ ਭਰੀ ਅਤੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਕੀਤੀ। ਇਸ ਮਕੇ ਭਾਈ ਗੁਰਜੰਟ ਸਿੰਘ ਸੇਖੂ, ਅਵਤਾਰ ਸਿੰਘ ਰਾਏਪੁਰ, ਬੀਬੀ ਬਲਜਿੰਦਰ ਕੌਰ ਖਾਲਸਾ, ਰਾਗੀ ਅਵਤਾਰ ਸਿੰਘ, ਗਗਨਦੀਪ ਸਿੰਘ ਨਵਾਂ ਪਿੰਡ, ਹਰਜੀਤ ਸਿੰਘ ਕਮਾਲੂ, ਸਤਨਾਮ ਸਿੰਘ, ਸ਼ੁਭਕਰਨ ਸਿੰਘ ਨੀਲਾਂਵਾਲੀ, ਸੰਦੀਪ ਸਿੰਘ ਜਗਮਾਲਵਾਲੀ, ਬਾਬਾ ਨਿਰਮਲ ਸਿੰਘ ਫੱਗੂ, ਦਾਰਾ ਸਿੰਘ, ਬਾਬਾ ਪ੍ਰਤਾਪ ਸਿੰਘ ਆਦਿ ਹਾਜਰ ਸਨ।

Location: India, Haryana

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement