'ਗੁਰਪ੍ਰਤਾਪ ਸੂਰਜ ਗਰੰਥ' ਬਾਰੇ ਸੈਮੀਨਾਰ ਅੱਜ
Published : Sep 22, 2017, 10:13 pm IST
Updated : Sep 22, 2017, 4:43 pm IST
SHARE ARTICLE

ਨਵੀਂ ਦਿੱਲੀ, 22 ਸਤੰਬਰ (ਸੂਖਰਾਜ ਸਿੰਘ): ਇਥੇ ਦੇ ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਦੇ ਆਡੀਟੋਰੀਅਮ ਵਿਖੇ ਮਹਾਂਕਵੀ ਸੰਤੋਖ ਸਿੰਘ ਰਚਿਤ ''ਗੁਰਪ੍ਰਤਾਪ ਸੂਰਜ ਗਰੰਥ'' ਬਾਰੇ ਮਹਾਂਕਵੀ ਸੰਤੋਖ ਸਿੰਘ ਮੈਮੋਰੀਅਲ ਕਮੇਟੀ, ਦਿੱਲੀ ਵਲੋਂ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸੰਸਥਾ ਦੇ ਪ੍ਰਧਾਨ ਡਾ. ਹਰਮੀਤ ਸਿੰਘ ਤੋਂ ਪ੍ਰਾਪਤ ਹੋਈ ਜਿਸ ਅਨੁਸਾਰ ਇਹ ਪ੍ਰੋਗਰਾਮ ਸ਼ਨਿਚਰਵਾਰ 23 ਸਤੰਬਰ ਸਵੇਰੇ 10 ਵਜੇ ਹੋ ਰਿਹਾ ਹੈ। ਪ੍ਰੋਗਰਾਮ ਵਿਚ ਜਥੇਦਾਰ ਮਨਜੀਤ ਸਿੰਘ ਜੀ.ਕੇ. (ਪ੍ਰਧਾਨ, ਦਿੱਲੀ ਗੁਰਦਵਾਰਾ ਕਮੇਟੀ) ਅਤੇ ਤਰਲੋਚਨ ਸਿੰਘ (ਸਾਬਕਾ, ਐਮ.ਪੀ.) ਮੁੱਖ ਮਹਿਮਾਨ ਵਜੋਂ ਅਤੇ ਡਾ. ਜਸਪਾਲ ਸਿੰਘ (ਸਾਬਕਾ ਵਾਈਸ ਚਾਂਲਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਪ੍ਰੇਮ ਸਿੰਘ ਚੰਦੂਮਾਜਰਾ (ਐਮ.ਪੀ.) ਉਦਘਾਟਨੀ ਭਾਸ਼ਨ ਅਤੇ ਸਵਾਗਤੀ ਭਾਸ਼ਨ ਕੁਲਮੋਹਨ ਸਿੰਘ (ਚੇਅਰਮੈਨ, ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇਣਗੇ। ਪ੍ਰੋਗਰਾਮ ਵਿਚ ਡਾ. ਮਨਜੀਤ ਸਿੰਘ (ਸਾਬਕਾ ਮੁਖੀ, ਦਿੱਲੀ ਯੂਨੀਵਰਸਿਟੀ, ਪੰਜਾਬੀ ਵਿਭਾਗ), ਡਾ. ਹਰਬੰਸ ਕੌਰ ਸਾਗੂ ਅਤੇ ਹਰਿੰਦਰਪਾਲ ਸਿੰਘ (ਚੇਅਰਮੈਨ, ਗੁਰਮਤਿ ਕਾਲਜ, ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਆਪੋ ਆਪਣੇ ਪਰਚੇ ਪੜ੍ਹਨਗੇ।

Location: India, Haryana

SHARE ARTICLE
Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement