ਗੁਰਪ੍ਰੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ 'ਮੋਮਬੱਤੀ ਮਾਰਚ' ਕਢਿਆ
Published : Sep 23, 2017, 9:54 pm IST
Updated : Sep 23, 2017, 4:24 pm IST
SHARE ARTICLE



ਨਵੀਂ ਦਿੱਲੀ, 23 ਸਤੰਬਰ (ਸੁਖਰਾਜ ਸਿੰਘ): ਰਾਜਧਾਨੀ ਦਿੱਲੀ ਵਿਖੇ ਸਿਗਰਟਨੋਸ਼ੀ ਨੂੰ ਰੋਕਣ ਕਰਕੇ ਬੀਤੇ ਦਿਨੀਂ ਮਾਰੇ ਗਏ ਗੁਰਪ੍ਰੀਤ ਸਿੰਘ ਲਈ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਵਾਸਤੇ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ''ਮੋਮਬੱਤੀ ਮਾਰਚ'' ਕੱਢਿਆ ਗਿਆ।ਗੁਰਦਵਾਰਾ ਮਾਤਾ ਸੁੰਦਰੀ ਜੀ ਤੋਂ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ 'ਚ ਸ਼ੁਰੂ ਹੋਇਆ ਇਹ ਮਾਰਚ ਦਿੱਲੀ ਪੁਲਿਸ ਹੈਡ ਕੁਆਟਰ ਆਈ.ਟੀ.ਓ. ਵੱਲ ਰਵਾਨਾ ਹੋਇਆ।

   ਮੁਜ਼ਾਹਰਾਕਾਰੀਆਂ ਨੇ ਕਾਲੀ ਪੱਟੀਆਂ ਬਾਂਹਾਂ ਉੱਤੇ ਬੰਨੀਆਂ ਹੋਇਆ ਸਨ ਤੇ ਹੱਥਾਂ ਵਿਚ ਦਿੱਲੀ ਪੁਲੀਸ ਦੇ ਖਿਲਾਫ਼ ਲਿਖੀਆਂ ਤਖਤੀਆਂ ਫੜਕੇ ਮੁਜਾਹਰਾਕਾਰੀ ਦਿੱਲੀ ਪੁਲਿਸ ਦੀ ਇਸ ਮਾਮਲੇ 'ਤੇ ਭੂਮਿਕਾ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰ ਰਹੇ ਸਨ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਚਲ ਰਹੀ ਸੰਗਤ ਗੁਰਪ੍ਰੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਇੱਕਮਤ ਨਜ਼ਰ ਆ ਰਹੀ ਸੀ। ਦਿੱਲੀ ਪੁਲਿਸ ਦੇ ਵਿਰੋਧ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਕਰਦੇ ਹੋਏ ਸ. ਜੀ.ਕੇ. ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਸਿਗਰਟ ਦਾ ਧੂਆਂ ਗੁਰਪ੍ਰੀਤ ਸਿੰਘ ਦੇ ਮੂੱਹ 'ਤੇ ਸੁੱਟਣ ਵਾਲੇ ਆਰੋਪੀ ਰੋਹਿਤ ਮੋਹਿੰਤਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਦਿੱਲੀ ਕਮੇਟੀ ਦੇ ਸਖ਼ਤ ਰੁੱਖ ਤੋਂ ਬਾਅਦ ਦਿੱਲੀ ਪੁਲਿਸ ਨੂੰ ਨਵੀਂ ਐਫ.ਆਈ.ਆਰ. ਦਰਜ਼ ਕਰਨ ਲਈ ਮਜਬੂਰ ਹੋਣਾ ਪਿਆ ਸੀ।

ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸਾਡੀ ਮੁਖ ਮੰਗ ਆਰੋਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਬਰਖਾਸ਼ਤਗੀ ਦੀ ਹੈ।ਉਨ੍ਹਾਂ ਨੇ ਗੱਲ-ਗੱਲ 'ਤੇ ਟਵੀਟ ਕਰਨ ਵਾਲੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਮਸਲੇ 'ਤੇ ਚੁੱਪੀ ਨੂੰ ਹੈਰਾਨੀ ਭਰਿਆ ਦੱਸਿਆ। ਇਸ ਮੌਕੇ ਗੁਰਪ੍ਰੀਤ ਸਿੰਘ ਦੇ ਪਿਤਾ ਅਤੇ ਭੈਣ ਨੇ ਵੀ ਮਾਰਚ ਵਿਚ ਸ਼ਮੂਲੀਅਤ ਕੀਤੀ।

Location: India, Haryana

SHARE ARTICLE
Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement