ਗੁਰੂ ਗ੍ਰੰਥ ਸਾਹਿਬ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ਾਂ ਬਾਰੇ ਦਸਿਆ
Published : Sep 25, 2017, 10:29 pm IST
Updated : Sep 25, 2017, 4:59 pm IST
SHARE ARTICLE



ਨਵੀਂ ਦਿੱਲੀ, 25 ਸਤੰਬਰ (ਅਮਨਦੀਪ ਸਿੰਘ): ਦਿਆਲ ਸਿੰਘ ਕਾਲਜ ਦੇ ਪੰਜਾਬੀ ਮਹਿਕਮੇ ਵਲੋਂ ਵਿਰਾਸਤ ਸਿੱਖਿਜ਼ਮ ਟਰੱਸਟ ਦੇ ਸਹਿਯੋਗ ਨਾਲ ਅੱਜ ਕਾਲਜ ਵਿਖੇ ਗੁਰੂ ਗ੍ਰੰਥ ਸਾਹਿਬ ਬਾਰੇ ਕਰਵਾਏ ਗਏ ਉੱਚੇਚੇ ਸਮਾਗਮ ਦੌਰਾਨ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ ਅਨੰਦਪੁਰ ਸਾਹਿਬ ਤੋਂ ਐਮ.ਪੀ. ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰਨਾਂ ਪਤਵੰਤਿਆਂ ਨੇ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਂਝੀਵਾਲਤਾ ਦੇ ਉਪਦੇਸ਼ਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ।

   ਭਰਵੀਂ ਤਾਦਾਦ ਵਿਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ.ਜਸਪਾਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ 'ਚ ਵੱਖ-ਵੱਖ ਸੂਫ਼ੀ ਸੰਤਾਂ ਤੇ ਭਗਤਾਂ ਦੀ ਬਾਣੀ ਬਾਰੇ ਦਸਦਿਆਂ ਵੱਖ-ਵੱਖ ਜ਼ੁਬਾਨਾਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੋਂ ਪਿਛਲੇ ਕਾਰਨਾਂ ਬਾਰੇ ਵੀ ਬਾਖੂਬੀ ਦਸਿਆ। ਦਿੱਲੀ ਯੂਨੀਵਰਸਟੀ ਦੇ ਪੰਜਾਬੀ ਮਹਿਕਮੇ ਦੇ ਮੁਖੀ ਡਾ.ਰਵੇਲ ਸਿੰਘ, ਪ੍ਰੋ.ਕਪਿਲ ਕਪੂਰ, ਡਾ.ਜਗਬੀਰ ਸਿੰਘ, ਕਾਲਜ ਦੇ ਪੰਜਾਬੀ ਮਹਿਕਮੇ ਦੇ ਮੁਖੀ ਡਾ.ਰਵਿੰਦਰ ਸਿੰਘ ਆਦਿ ਨੇ ਵੀ ਅਜੋਕੇ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਨੂੰ ਉਭਾਰਿਆ।

  ਵਿਰਾਸਤ ਸਿੱਖਿਜ਼ਮ ਟਰੱਸਟ ਦੇ ਚੇਅਰਮੈਨ ਸ. ਰਾਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਮੁੱਚੀ ਲੋਕਾਈ ਦੇ ਗੁਰੂ ਹਨ ਜੋ ਏਕੇ ਦੇ ਸੂਤਰ ਵਿਚ ਪ੍ਰਰੋਂਦੇ ਹਨ। ਕਾਲਜ ਪ੍ਰਿੰਸੀਪਲ ਡਾ.ਇੰਦਰਜੀਤ ਸਿੰਘ ਨੇ ਪੁੱਜੇ ਪਤਵੰਤਿਆਂ ਨੂੰ 'ਜੀਅ ਆਇਆਂ' ਆਖਿਆ ਜਦੋਂ ਕਿ  ਡਾ.ਕਮਲਜੀਤ ਸਿੰਘ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਈ।
   ਵਿਰਾਸਤ ਸਿੱਖਿਜ਼ਮ ਟਰੱਸਟ ਦੇ ਮੁਖ ਟਰੱਸਟੀ ਸ.ਤਜਿੰਦਰ ਸਿੰਘ ਮਦਾਨ, ਸ.ਸੁਰਜੀਤ ਸਿੰਘ ਤਨੇਜਾ, ਸ.ਹਰਮਿੰਦਰ ਸਿੰਘ ਹੈਰੀ, ਸ.ਕੁਲਬੀਰ ਸਿੰਘ ਤੋਂ ਇਲਾਵਾ ਦਿੱਲੀ ਗੁਰਦਵਾਰਾ ਕਮੇਟੀ ਦੇ ਰੋਹਿਣੀ ਤੋਂ ਮੈਂਬਰ ਸ.ਵਿਕਰਮ ਸਿੰਘ ਉਚੇਚੇ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਬੀਬੀ ਰਵਿੰਦਰ ਕੌਰ ਸ਼ਿਲਾਂਗ ਅਤੇ ਮੱਧੂ ਮਲਿਕ ਨੂੰ ਵੀ ਸਨਮਾਨਤ ਕੀਤਾ ਗਿਆ।

Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement