ਗੁਰੂ ਨਾਨਕ ਸਕੂਲ ਵਿਖੇ 'ਸਮਾਰਟ ਪ੍ਰੋ ਐਕਸੀਲੈਂਸ ਐਵਾਰਡ 2017'
Published : Sep 3, 2017, 10:08 pm IST
Updated : Sep 3, 2017, 4:38 pm IST
SHARE ARTICLE

ਨਵੀਂ ਦਿੱਲੀ, 3 ਸਤੰਬਰ (ਸੁਖਰਾਜ ਸਿੰਘ): ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਇਕ ਵਿਸ਼ੇਸ਼ ਸਭਾ ਵਿਚ 'ਸਮਾਰਟ ਪ੍ਰੋ ਐਕਸੀਲੈਂਸ ਐਵਾਰਡ 2017' ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਨਮਾਨਯੋਗ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਲੈਫਟੀਨੈਂਟ ਸੰਜੇ ਸਹਿਗਲ (ਪ੍ਰਧਾਨ, ਸਮਾਰਟ ਪ੍ਰੋ ਫਾਊਂਡੇਸ਼ਨ), ਪੂਨਮ ਸਹਿਗਲ (ਕਾਰਜਕਾਰੀ ਪ੍ਰਧਾਨ) ਅਤੇ ਅਰਵਿੰਦ ਬਤਰਾ ਨੇ ਹਾਜਰੀ ਭਰੀ। ਸਮਾਰਟ ਪ੍ਰੋ ਫ਼ਾਊਂਡੇਸ਼ਨ ਵਲੋਂ ਵਿਦਿਆ, ਸਮਾਜ ਭਲਾਈ ਦੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਵਿਖਾਉਣ ਲਈ ਗਿਆਰਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਜਸਮਹਿਕ ਕੌਰ, ਜਸਕੀਰਤ ਸਿੰਘ ਅਤੇ ਥਲਵੀਨ ਸਿੰਘ ਨੂੰ ਐਵਾਰਡਾਂ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਸੰਸਥਾ ਵਲੋਂ ਪ੍ਰਿੰਸੀਪਲ ਡਾ. ਮਿਨਹਾਸ ਨੂੰ ਉਨ੍ਹਾਂ ਦੇ ਜਜਬੇ ਅਤੇ ਸਕੂਲ ਦੇ ਵਿਕਾਸ ਲਈ ਸਨਮਾਨਤ ਕੀਤਾ ਅਤੇ ਨਾਲ ਹੀ ਸਕੂਲ ਨੂੰ ਵੀ ਟਰਾਫ਼ੀ ਦਿਤੀ ਗਈ।ਡਾ. ਐਸ.ਐਸ. ਮਿਨਹਾਸ ਨੇ ਵਿਦਿਆਰਥੀਆਂ ਨੂੰ ਜਰੂਰੀ ਸਾਧਨਾਂ ਬਾਰੇ ਜਾਣੂ ਕਰਵਾਇਆ। ਸੰਜੇ ਸਹਿਗਲ ਨੇ ਦਸਿਆ ਕਿ ਕਿਵੇਂ ਸਮਾਰਟ ਪ੍ਰੋ ਫਾਊਂਡੇਸ਼ਨ ਕਮਿਊਨਿਟੀ ਕੇਅਰ, ਕਮਿਊਨਿਟੀ ਸਮਰੱਥ ਨਿਰਮਾਣ ਤੇ ਹੁਨਰ ਵਿਕਾਸ ਦੀਆਂ ਸਰਗਰਮੀਆਂ ਵਿਚ ਰੁੱਝ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਕੂਲ ਲਈ ਮਾਣ ਵਾਲੀ ਗੱਲ ਸੀ, ਜਿਸ ਦਾ ਦ੍ਰਿਸ਼ਟੀਕੋਣ ਇਕ ਵਾਤਾਵਰਣ ਮੁਹੱਈਆ ਕਰਾਉਣ ਵਿਚ ਵਚਨਬੱਧ ਹੈ। ਜਿਥੇ ਹਰੇਕ ਵਿਦਿਆਰਥੀ ਸਿਖ ਸਕਦਾ ਹੈ ਅਤੇ ਸਫਲਤਾ ਪ੍ਰਾਪਤ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਬੱਚਿਆਂ ਦੇ ਮਾਪਿਆਂ ਨੇ ਡਾ. ਮਿਨਹਾਸ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ ਜੋ ਸਕੂਲ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਰਹੇ ਹਨ। ਅਖੀਰ ਵਿਚ ਵਾਈਸ ਪ੍ਰਿੰਸੀਪਲ ਅਨਵਿੰਦਰ ਕੌਰ ਨੇ ਸਾਰਿਆਂ ਦਾ ਧਨਵਾਦ ਕੀਤਾ।

Location: India, Haryana

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement