ਹਨੀਪ੍ਰੀਤ ਦਾ ਖੁੱਲਿਆ ਮੂੰਹ ਪੰਚਕੂਲਾ 'ਚ ਦੰਗਿਆਂ ਦੀਆਂ ਨਹੀਂ ਬਲਕਿ ਸਾਧ ਦੇ ਗੋਗੇ ਗਾਉਣ ਦੀਆਂ ਸੀ ਤਿਆਰੀਆਂ ਪਰ ਹੋਇਆ ਇੰਝ !
Published : Oct 12, 2017, 11:50 am IST
Updated : Oct 12, 2017, 6:20 am IST
SHARE ARTICLE

ਪੰਚਕੂਲਾ: ਹੁਣ ਤੱਕ ਪੰਚਕੂਲਾ ਪੁਲਿਸ ਦੇ ਸਵਾਲਾਂ ਦਾ ਗੋਲਮੋਲ ਜਵਾਬ ਦੇਣ ਵਾਲੀ ਹਨੀਪ੍ਰੀਤ ਨੇ ਆਪਣੇ ਜੁਰਮ ਕਬੂਲ ਕਰ ਲਏ ਹਨ। ਅਜਿਹਾ ਪੰਚਕੂਲਾ ਪੁਲਿਸ ਦਾ ਦਾਅਵਾ ਹੈ। ਪੰਚਕੂਲਾ ਪੁਲਿਸ ਦੀ ਐਸਆਈਟੀ ਦੇ ਮੁਤਾਬਕ ਹਨੀਪ੍ਰੀਤ ਨੇ ਕਬੂਲਿਆ ਹੈ ਕਿ 17 ਅਗਸਤ ਨੂੰ ਸਿਰਸਾ ਡੇਰੇ ਵਿੱਚ ਹੋਈ ਮੀਟਿੰਗ ਦੀ ਪ੍ਰਧਾਨਗੀ ਉਸੇ ਨੇ ਕੀਤੀ। ਇਸ ਮੀਟਿੰਗ ਤੋਂ ਪੰਚਕੂਲਾ ਵਿੱਚ ਦੰਗੇ ਕਰਵਾਉਣ ਦੀ ਸਾਜਿਸ਼ ਸ਼ੁਰੂ ਹੋਈ। 

ਹਨੀਪ੍ਰੀਤ ਨੇ ਮੈਪ ਉੱਤੇ ਮਾਰਕਿੰਗ ਕਰਨ, ਬਲੈਕਮਨੀ ਨਾਲ ਫੰਡਿੰਗ ਕਰਾਉਣ, ਦੇਸ਼ ਦੇ ਖਿਲਾਫ ਵੀਡੀਓ ਵਾਇਰਲ ਕਰਨ ਦੇ ਨਾਲ ਹੀ ਕਈ ਜੁਰਮ ਕਬੂਲੇ ਹਨ। ਹਾਲਾਂਕਿ ਪੁਲਿਸ ਕਸਟਡੀ ਵਿੱਚ ਦਿੱਤੇ ਇਨ੍ਹਾਂ ਬਿਆਨਾਂ ਦੀ ਕੋਰਟ ਵਿੱਚ ਵੈਲਿਊ ਨਾ ਦੇ ਬਰਾਬਰ ਹੈ। ਉਥੇ ਹੀ ਪੁਲਿਸ ਹੁਣ ਤੱਕ ਦੰਗਾ ਭੜਕਾਉਣ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਆਦਿਤਿਆਾ ਇੰਸਾਂ, ਪਵਨ, ਗੋਬੀਰਾਮ ਨੂੰ ਫੜ ਨਹੀਂ ਪਾਈ ਹੈ।



ਹਨੀਪ੍ਰੀਤ ਦੀ ਸਾਬਕਾ ਪਤੀ ਖਿਲਾਫ ਚਰਿੱਤਰ ਹਨਨ ਦੀ ਸ਼ਿਕਾਇਤ

ਹਰਿਆਣਾ ਮਹਿਲਾ ਕਮਿਸ਼ਨ ਨੂੰ ਐਡਵੋਕੇਟ ਮੋਮੀਨ ਮਲਿਕ, ਐਡਵੋਕੇਟ ਪੂਜਾ ਨਾਗਰਾ ਨੇ ਵਿਸ਼ਵਾਸ ਗੁਪਤਾ ਦੇ ਖਿਲਾਫ ਸ਼ਿਕਾਇਤ ਦਿੱਤੀ ਹੀ। ਇਸ ਵਿੱਚ ਕਿਹਾ ਹੈ ਕਿ ਵਿਸ਼ਵਾਸ ਅਤੇ ਹਨੀਪ੍ਰੀਤ ਦਾ ਪਹਿਲਾਂ ਹੀ ਤਲਾਕ ਹੋ ਚੁੱਕਿਆ ਹੈ, ਅਜਿਹੇ ਵਿੱਚ ਉਸਨੇ ਮੀਡੀਆ ਵਿੱਚ ਹਨੀਪ੍ਰੀਤ ਦੇ ਖਿਲਾਫ ਇਲਜ਼ਾਮ ਕਿਉਂ ਲਗਾਏ ਹਨ। 

ਵਿਸ਼ਵਾਸ ਹਰਿਆਣਾ ਪੁਲਿਸ ਨੂੰ ਵੀ ਤਾਂ ਸ਼ਿਕਾਇਤ ਦੇ ਸਕਦਾ ਸੀ, ਅਤੇ ਅਜਿਹਾ ਉਨ੍ਹਾਂ ਨੇ ਕੀਤਾ ਨਹੀਂ। ਸ਼ਿਕਾਇਤ ਨੈਸ਼ਨਲ ਵੁਮੈਨ ਕਮੀਸ਼ਨ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹਰਿਆਣਾ ਦੇ ਗਵਰਨਰ ਨੂੰ ਵੀ ਦਿੱਤੀ ਗਈ ਹੈ।

ਇਹ ਹੈ ਪਾਪਾ ਦੀ ਏਂਜਲ ਦਾ ਕਬੂਲਨਾਮਾ

ਡੇਰਾ ਮੁਖੀ ਉੱਤੇ ਸਾਧਵੀ ਯੋਨ ਸ਼ੋਸ਼ਣ ਕੇਸ ਦੀ ਸੁਣਵਾਈ ਪੰਚਕੂਲਾ ਕੋਰਟ ਵਿੱਚ ਚੱਲ ਰਹੀ ਸੀ। ਫੈਸਲਾ 25 ਅਗਸਤ ਨੂੰ ਆਉਣਾ ਹੈ ਇਹ ਪਹਿਲਾਂ ਹੀ ਤੈਅ ਸੀ। ਇਸ ਸਿਲਸਿਲੇ ਵਿੱਚ 17 ਅਗਸਤ ਨੂੰ ਸਿਰਸਾ ਡੇਰੇ ਵਿੱਚ ਇੱਕ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਹਨੀਪ੍ਰੀਤ ਨੇ ਕੀਤੀ।



ਸਾਜਿਸ਼- ਸਤਸੰਗ ਦੀ ਨੌਬਤ ਨਾ ਆਈ ਤਾਂ ਦੰਗਾ ਕਰਾਂਗੇ

ਇਸ ਮੀਟਿੰਗ ਵਿੱਚ ਫੈਸਲਾ ਕੀਤਾ ਕਿ 25 ਅਗਸਤ ਨੂੰ ਡੇਰਾ ਪ੍ਰਮੁੱਖ ਨੂੰ ਬਰੀ ਕਰ ਦਿੱਤਾ ਜਾਂਦਾ, ਤਾਂ ਪੰਚਕੂਲਾ ਵਿੱਚ ਸਤਸੰਗ ਕਰਨਗੇ। ਡੇਰਾ ਸਮਰਥਕਾਂ ਨੂੰ ਪਹਿਲਾਂ ਹੀ ਪੰਚਕੂਲਾ ਪੁੱਜਣ ਨੂੰ ਕਿਹਾ ਅਤੇ ਸੈਕਟਰ-23 ਵਿੱਚ ਤਿਆਰੀ ਕਰਨ ਨੂੰ ਕਿਹਾ। ਖਾਲੀ ਥਾਵਾਂ ਉੱਤੇ ਪਹਿਲਾਂ ਹੀ ਸਾਫ਼-ਸਫਾਈ ਕਰਾ ਦਿੱਤੀ ਗਈ।

ਸਾਰੀ ਪਲਾਨਿੰਗ ਕੋਰਟ ਦੇ ਫੈਸਲੇ ਉੱਤੇ ਟਿਕੀ ਸੀ, ਇਸ ਲਈ ਇਸ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਗੁਰਮੀਤ ਸਿੰਘ ਦੇ ਖਿਲਾਫ ਫੈਸਲਾ ਆਉਂਦਾ ਹੈ ਤਾਂ ਪੰਚਕੂਲਾ ਵਿੱਚ ਦੰਗਾ ਭੜਕਾ ਦਿੱਤਾ ਜਾਵੇਗਾ। ਦੰਗਾ ਕਰਨ ਵਾਲਿਆਂ ਦੀ ਐਂਟਰੀ ਕਿਵੇਂ ਕਰਨੀ ਹੈ, ਉਨ੍ਹਾਂ ਨੂੰ ਕਿਵੇਂ ਕੱਢਣਾ ਹੈ, ਕਿੱਥੇ ਫੋਕਸ ਕਰਨਾ ਹੈ।

ਇਹ ਸਾਰੀ ਪਲੈਨਿੰਗ ਹਨੀਪ੍ਰੀਤ ਨੇ ਲੈਪਟਾਪ ਉੱਤੇ ਕੀਤੀ। ਇਸਦੇ ਲਈ ਪੰਚਕੂਲਾ ਦੇ ਮੈਪ ਉੱਤੇ ਮਾਰਕਿੰਗ ਕੀਤੀ ਗਈ। ਇਹ ਵੀ ਤੈਅ ਕੀਤਾ ਗਿਆ ਕਿ ਇਸ ਸਾਜਿਸ਼ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਵਾਟਸਐਪ ਕਾਲਿੰਗ ਦੇ ਜਰੀਏ ਇੱਕ ਦੂਜੇ ਨਾਲ ਜੁੜੇ ਰਹਾਂਗੇ, ਨਾਰਮਲ ਕਾਲਿੰਗ ਦਾ ਇਸਤੇਮਾਲ ਨਹੀਂ ਕਰਨਗੇ।



ਫੰਡਿੰਗ
ਦੰਗੇ ਦੀ ਫੰਡਿੰਗ ਬਲੈਕਮਨੀ ਨਾਲ ਕੀਤੀ ਗਈ। ਇਸਦੇ ਫਰਜੀ ਕਾਗਜਾਤ ਤਿਆਰ ਕਰਨ ਦਾ ਜਿੰਮਾ ਬਾਬੇ ਦੇ ਪੀਏ ਰਾਕੇਸ਼ ਨੂੰ ਦਿੱਤਾ ਗਿਆ। ਕਰੀਬ 5 ਕਰੋੜ ਰੁਪਏ ਹਨੀਪ੍ਰੀਤ ਨੇ ਚਮਕੌਰ ਇੰਸਾਂ ਦੇ ਹੱਥੀਂ ਆਪ ਭਿਜਵਾਏ।

ਹਨੀਪ੍ਰੀਤ ਦੇ ਨਾਲ ਪੁਲਿਸ ਪਹੁੰਚੀ ਗੁਰੂਸਰ ਮੋਡਿਆ

ਡੇਰਾ ਪ੍ਰਮੁੱਖ ਦੇ ਪੀਏ ਰਾਕੇਸ਼ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਦੰਗੇ ਲਈ ਬਲੈਕਮਨੀ ਇਸਤੇਮਾਲ ਕੀਤੀ ਗਈ। ਇਸਨੂੰ ਵਾਈਟ ਕਰਨ ਲਈ ਹਨੀਪ੍ਰੀਤ ਨੇ ਫਰਜੀ ਦਸਤਾਵੇਜ਼ ਬਣਾਉਣ ਨੂੰ ਕਿਹਾ ਸੀ। ਇਹ ਦਸਤਾਵੇਜ਼ ਹਨੀਪ੍ਰੀਤ ਆਪਣੇ ਨਾਲ ਗੁਰੁਸਰ ਮੋਡਿਆ ਲੈ ਗਈ ਸੀ। ਇਹਨਾਂ ਦੀ ਤਲਾਸ਼ ਵਿੱਚ ਐਸਆਈਟੀ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਲੈ ਕੇ ਰਾਜਸਥਾਨ ਦੇ ਗੁਰੁਸਰ ਮੋਡਿਆ ਪਹੁੰਚੀ।

Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement