ਹਨੀਪ੍ਰੀਤ ਤੋਂ ਬਾਅਦ ਹੁਣ ਵਿਪਾਸਨਾ ਤੇ ਕਸਿਆ ਪੁਲਿਸ ਨੇ ਸ਼ਿਕੰਜਾ
Published : Sep 25, 2017, 4:01 pm IST
Updated : Sep 25, 2017, 10:31 am IST
SHARE ARTICLE

25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚੁਕਲਾ ਦੀ ਸੀ ਬੀ ਆਈ ਕੋਰਟ ਵਲੋਂ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਸਮਰਥਕਾਂ ਵਲੋਂ ਹਿੰਸਾ ਦਾ ਮਾਹੌਲ ਬਣਾ ਦਿੱਤਾ। ਡੇਰਾ ਸਮਰਥਕਾਂ ਵਲੋਂ ਕੀਤੀ ਗਈ ਹਿੰਸਾ ਦੀ ਤਫਤੀਸ਼ ਦੇ ਲਈ ਪੰਚਕੂਲਾ ਦੇ ਡੀ.ਐਸ.ਪੀ. ਮੁਨੀਸ਼ ਸਹਿਗਲ ਸਿਰਸਾ ਪਹੁੰਚੇ। ਉਨ੍ਹਾਂ ਨੇ ਨਵੇਂ ਡੇਰੇ ‘ਚ ਜਾ ਕੇ ਡੇਰਾ ਚੇਅਰਪਰਸਨ ਵਿਪਾਸਨਾ ਅਤੇ ਉਪ ਪ੍ਰਧਾਨ ਡਾ.ਪੀ.ਆਰ. ਨੈਨ ਨਾਲ ਮਿਲ ਕੇ ਉਨ੍ਹਾਂ ਨੂੰ ਪੁੱਛ ਗਿੱਛ ਲਈ ਪੰਚਕੂਲਾ ਆਉਣ ਦਾ ਨੋਟਿਸ ਦਿੱਤਾ। 

ਦੋਵਾਂ ਤੋਂ ਪੰਚਕੂਲਾ ‘ਚ ਹੋਈ ਹਿੰਸਾ ‘ਚ ਸ਼ਾਮਿਲ ਡੇਰਾ ਪ੍ਰੇਮੀਆਂ ਬਾਰੇ ਜਾਣਕਾਰੀ ਲਈ ਜਾਵੇਗੀ। ਫਰਾਰ ਚਲ ਰਹੀ ਹਨੀਪ੍ਰੀਤ ਦੇ ਇਲਾਵਾ ਅਦਿੱਤਿਆ ਇੰਸਾ, ਪਵਨ ਇੰਸਾ ਅਤੇ ਹੋਰਾਂ ਦੇ ਬਾਰੇ ‘ਚ ਵੀ ਪੁੱਛਗਿੱਛ ਕੀਤੀ ਜਾਵੇਗੀ। ਪੰਚਕੂਲਾ ਪੁਲਿਸ ਨੇ ਵਿਪਾਸਨਾ ਅਤੇ ਨੈਨ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਬਕਾਇਦਾ ਸੂਚੀ ਤਿਆਰ ਕੀਤੀ ਗਈ ਹੈ। 


ਪੁਲਿਸ ਨੂੰ ਉਮੀਦ ਹੈ ਕਿ ਡੇਰੇ ਦੇ ਇਨ੍ਹਾਂ ਦੋਵਾਂ ਅਹਿਮ ਲੋਕਾਂ ਤੋਂ ਪੁੱਛ ਗਿੱਛ ਨਾਲ ਕਾਫੀ ਰਾਜ਼ ਸਾਹਮਣੇ ਆ ਸਕਦੇ ਹਨ ਅਤੇ ਫਰਾਰ ਦੋਸ਼ੀਆਂ ਨੂੰ ਫੜਣ ਦੇ ਵੀ ਸੁਰਾਗ ਮਿਲ ਸਕਦੇ ਹਨ। ਹੁਣ ਦੇਖਣਾ ਇਹ ਹੈ ਕਿ ਦੋਵੇਂ ਪੁੱਛਗਿੱਛ ਲਈ ਪੰਚਕੂਲਾ ਕਦੋਂ ਜਾਣਗੇ। ਐਸ.ਪੀ. ਅਸ਼ਵਨੀ ਸ਼ੈਣਵੀ ਨੇ ਦੱਸਿਆ ਕਿ ਸਿਰਸਾ ਪੁਲਿਸ ਮਾਮਲੇ ‘ਚ ਪੰਚਕੂਲਾ ਪੁਲਿਸ ਨੂੰ ਪੂਰਾ ਸਹਿਯੋਗ ਕਰੇਗੀ।

ਦੱਸ ਦਈਏ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਾਹੀਮ ਨੂੰ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ 28 ਅਗਸਤ ਨੂੰ ਰੋਹਤਕ ਦੀ ਜੇਲ੍ਹ ‘ਚ ਕੋਰਟ ਬਣਾ ਕੇ ਉਸਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਦੱਸ ਦਈਏ ਕਿ 25 ਅਗਸਤ ਨੂੰ ਗੁਰਮੀਤ ਰਾਮ ਰਹੀਮ ਦੇ ਨਾਲ ਕੋਰਟ ਤਕ ਉਸਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਵੀ ਨਾਲ ਸੀ ਤੇ ਉਸ ਦਿਨ ਤੋਂ ਬਾਅਦ ਹੀ ਹਨੀਪ੍ਰੀਤ ਫਰਾਰ ਹੈ।


 ਹਰਿਆਣਾ ਪੁਲਿਸ ਵਲੋਂ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਸੀ। ਤੇ ਹੁਣ ਪੰਚਕੂਲਾ ਦੇ ਡੀਐਸਪੀ ਨੇ ਡੇਰਾ ਚੇਅਰਪਰਸਨ ਵਿਪਾਸਨਾ ਅਤੇ ਉਪ ਪ੍ਰਧਾਨ ਡਾ.ਪੀ.ਆਰ. ਨੈਨ ਨੂੰ ਪੁੱਛ ਗਿੱਛ ਲਈ ਪੰਚਕੂਲਾ ਆਉਣ ਦਾ ਨੋਟਿਸ ਦਿੱਤਾ।



Location: India, Haryana

SHARE ARTICLE
Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement