ਹਿੰਸਾ ਦੀ ਸਾਜਿਸ਼ ਹਿਤ ਸੌਦਾ ਸਾਧ ਦੀ ਸ਼ਮੂਲੀਅਤ ਜਾਨਣ ਲਈ ਵੀ ਪੁੱਛਗਿੱਛ ਤੇਜ
Published : Jan 3, 2018, 3:14 pm IST
Updated : Jan 3, 2018, 9:52 am IST
SHARE ARTICLE

ਚੰਡੀਗੜ੍ਹ, 3 ਜਨਵਰੀ, (ਨੀਲ ਭਲਿੰਦਰ ਸਿੰਘ) ਸੌਦਾ ਸਾਧ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਅਤੇ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਸਿੰਘ ਜੱਸੀ ਪੰਚਕੂਲਾ ਪੁਲਿਸ ਜਾਂਚ ਵਿੱਚ ਸ਼ਾਮਿਲ ਹੋਣ ਲਈ ਪੰਚਕੁਲਾ ਪਹੁੰਚ ਗਏ ਹਨ। 25 ਅਗਸਤ ਨੂੰ ਹੋਈ ਹਿੰਸਾ ਦੀ ਜਾਚ ਕਰਨ ਲਈ ਬਣਾਈ ਗਈ ਐਸ.ਆਈ.ਟੀ ਜੱਸੀ ਤੋਂ ਪੰਚਕੂਲਾ ਦੇ ਸੈਕਟਰ 20 ਥਾਣੇ ਵਿੱਚ ਪੁੱਛਗਿੱਛ ਕਰ ਰਹੀ ਹੈ। 

ਓਧਰ ਇਹ ਪਤਾ ਲੱਗਾ ਹੈ ਕਿ ਹਰਿਆਣਾ ਪੁਲਿਸ ਦੀ ਜਾਂਚ ਟੀਮ ਨੇ ਇਸ ਹਿੰਸਾ ਪਿੱਛੇ ਜਿੰਮੇਵਾਰੀ ਤੈਅ ਕਰਨ ਲਈ ਹੁਣ ਲਗਭਗ ਸਿੱਧਾ ਸੌਦਾ ਸਾਧ ਦੇ ਗਲਮੇ ਨੂੰ ਹੀ ਹੱਥ ਪਾ ਲਿਆ ਹੈ। ਪੰਚਕੂਲਾ ਦੇ ਪੁਲਿਸ ਕਮਿਸ਼ਨਰ ਸ. ਏ.ਐਸ. ਚਾਵਲਾ ਨੇ ਇਸ ਬਾਰੇ 'ਰੋਜ਼ਾਨਾ ਸਪੋਕਸਮੈਨ' ਵਲੋਂ ਪੁੱਛੇ ਜਾਣ ਉਤੇ ਪੁਸ਼ਟੀ ਕੀਤੀ ਕਿ ਹਿੰਸਾ ਪਿੱਛੇ ਸਾਜਿਸ਼ ਦੀ ਜਾਂਚ ਹਿਤ ਡੇਰਾ ਮੁਖੀ ਕੋਲੋਂ ਰੋਹਤਕ ਦੀ ਸੁਰਾਰੀਆ ਜੇਲ੍ਹ ਵਿਚ ਹੀ ਪੁੱਛਗਿੱਛ ਦਾ ਪਹਿਲਾ ਰਾਊਂਡ ਪੂਰਾ ਕਰ ਲਿਆ ਗਿਆ ਹੈ। 


ਜਿਉਂ ਜਿਉਂ ਜਾਂਚ ਮੁਕੰਮਲ ਹੋਣ ਵੱਲ ਵੱਧ ਰਹੀ ਹੈ, ਤਿਉਂ ਤਿਉਂ ਪੁੱਛਗਿੱਛ ਦਾ ਸਿਲਸਿਲਾ ਵੀ ਵੱਧ ਰਿਹਾ ਹੈ। ਸ. ਚਾਵਲਾ ਨੇ ਇਹ ਵੀ ਪੁਸ਼ਟੀ ਕੀਤੀ ਕਿ ਡੇਰਾ ਮੁਖੀ ਦੇ ਕੁੜਮ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਕੋਲੋਂ ਪੁੱਛਗਿੱਛ ਹਿਤ ਪਹਿਲਾਂ 30 ਦਸੰਬਰ (2017) ਵਾਸਤੇ ਸੰਮਨ ਘੱਲੇ ਗਏ ਸਨ। 

ਪਰ ਬਾਅਦ ਵਿਚ ਜੱਸੀ ਨੇ ਨਿਜੀ ਰੁਝੇਵਿਆਂ ਕਾਰਨ ਤਰੀਕ ਟਾਲਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਸਵੀਕਾਰ ਕਰ ਜੱਸੀ ਨੂੰ ਅੱਜ ਤਿੰਨ ਜਨਵਰੀ ਨੂੰ ਪੰਚਕੁਲਾ ਪੇਸ਼ ਹੋਣ ਦੀ ਤਾਕੀਦ ਕੀਤੀ ਗਈ ਹੈ। ਓਧਰ ਭਰੋਸੇਯੋਗ ਸੂਤਰਾਂ ਮੁਤਾਬਿਕ ਹਰਿਆਣਾ ਪੁਲਿਸ ਦੀ ਇਸ ਕੇਸ ਵਿਚ ਗਠਿਤ ਵਿਸ਼ੇਸ ਜਾਂਚ ਟੀਮ ਜਲਦ ਹੀ ਡੇਰਾ ਮੁਖੀ ਕੋਲੋਂ ਅਗਲੇਰੀ ਪੁੱਛਗਿੱਛ ਹਿਤ ਸੁਨਾਰੀਆ ਜੇਲ੍ਹ ਜਾਵੇਗੀ।


 ਮੰਨਿਆ ਜਾ ਰਿਹਾ ਹੈ ਕਿ ਇਸ ਹਿੰਸਾ ਲਈ ਪਹਿਲਾਂ ਹੀ ਡੇਰਾ ਪ੍ਰਬੰਧਕਾਂ ਹਨੀਪ੍ਰੀਤ, ਆਦਿਤਿਆ ਹਿੰਸਾ, ਚਮਕੌਰ ਸਿੰਘ ਆਦਿ ਨੂੰ ਨਾਮਜਦ ਕਰ ਚੁਕੀ ਜਾਂਚ ਟੀਮ ਡੇਰਾ ਮੁਖੀ ਨੂੰ ਵੀ ਮੁੱਖਘੜਤਾ ਵਜੋਂ ਇਸ ਹਿੰਸਾ ਕੇਸ ਵਿਚ ਵੀ ਨਾਮਜਦ ਕਰਨ ਦੀ ਤਿਆਰੀ ਚ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸੌਦਾ ਸਾਧ ਦੀਆਂ ਮੁਸ਼ਕਿਲਾਂ ਚ ਵਾਧਾ ਹੋਣਾ ਸੰਭਵ ਹੈ। ਕਿਉਂਕਿ ਸਾਧ ਪਹਿਲਾਂ ਹੀ ਦੋ ਵੱਖ ਹਤਿਆ ਕੇਸਾਂ, ਮਰਦ ਸਾਧੂਆਂ ਨੂੰ ਜਬਰੀ ਨਪੁੰਸਕ ਬਣਾਉਣ ਆਦਿ ਜਿਹੇ ਸੰਗੀਨ ਇਲਜਾਮਾਂ ਤਹਿਤ ਅਦਾਲਤੀ ਚਾਰਾਜੋਈਆਂ ਦਾ ਸਾਹਮਣਾ ਤਾਂ ਕਰ ਹੀ ਰਿਹਾ। 

ਇਹ ਵੀ ਜਾਣਕਾਰੀ ਮਿਲੀ ਹੈ ਕਿ ਡੇਰੇ ਦੇ ਪ੍ਰਮੁੱਖ ਬੁਲਾਰੇ ਆਦਿਤਿਆ ਹਿੰਸਾ ਦੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋਣ ਨੂੰ ਵੀ ਪੁਲਿਸ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਆਦਿਤਿਆ ਵਿਰੁੱਧ ਐਲਾਨੇ ਇਨਾਮ ਦੀ ਰਾਸ਼ੀ ਵੀ ਵਧਾਈ ਜਾ ਚੁਕੀ ਹੈ। ਇਸ ਤੋਂ ਵੀ ਅਹਿਮ ਹੈ ਕਿ ਜਾਂਚ ਟੀਮ ਪੰਚਕੁਲਾ ਚ ਸਾਧ ਦੀ ਪੇਸ਼ੀ ਤੋਂ ਪਹਿਲਾਂ ਸਿਰਸਾ ਹੈੱਡਕੁਆਰਟਰ ਚ ਹੋਈ ਮੰਨੀ ਜਾਂਦੀ ਅੰਦਰੂਨੀ ਬੈਠਕ ਦੇ ਵੇਰਵੇ ਜਾਣਨਾ ਚਾਹੁੰਦੀ ਹੈ।

ਇਸ ਮੀਟਿੰਗ ਚ ਡੇਰਾ ਮੁਖੀ ਦੀ ਹਾਜ਼ਰੀ ਬਾਰੇ ਪੁਖਤਾ ਸਬੂਤ ਫੜਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਉਸ ਨੂੰ ਇਸ ਕੇਸ ਚ ਹੀ ਅਦਾਲਤ ਮੂਹਰੇ ਦੋਸ਼ੀਆਂ ਦੀ ਸੂਚੀ ਵਿਚ ਪੇਸ਼ ਕੀਤਾ ਜਾ ਸਕੇ। ਜਾਣਕਾਰੀ ਮੁਤਾਬਿਕ ਇਹਨਾਂ ਪੁਖਤਗੀਆਂ ਹਿਤ ਪਹਿਲਾਂ ਛੇਤੀ ਹੀ ਡੇਰੇ ਦੀ ਮੌਜੂਦਾ ਅਧਿਕਾਰਤ ਪ੍ਰਬੰਧਕ ਵਿਪਸਨਾ ਤੋਂ ਵੀ ਪੁੱਛਗਿੱਛ ਦੀ ਤਿਆਰੀ ਕਰ ਲਈ ਗਈ ਹੈ।

Location: India, Haryana

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement