ਹੁਣ ਖੁੱਲੇਗੀ ਹਨੀਪ੍ਰੀਤ ਦੀ ਨਿੱਜੀ ਡਾਇਰੀ, ਸੌਦਾ ਸਾਧ ਵਾਂਗ ਕਈ ਮੰਤਰੀ ਵੀ ਜਾਣਗੇ ਜੇਲ੍ਹ
Published : Oct 10, 2017, 5:35 pm IST
Updated : Oct 10, 2017, 12:05 pm IST
SHARE ARTICLE

ਹਨੀਪ੍ਰੀਤ ਦੀ ਭਾਲ 'ਚ ਪੁਲਿਸ ਨੇ ਵੀਰਵਾਰ ਨੂੰ ਰਾਜਸਥਾਨ ਦੇ ਗੰਗਾਨਗਰ 'ਚ ਛਾਪੇਮਾਰੀ ਕੀਤੀ। ਇਸ ਕਾਰਵਾਈ 'ਚ ਹਰਿਆਣਾ ਅਤੇ ਰਾਜਸਥਾਨ ਦੋਵਾਂ ਸੂਬਿਆਂ ਦੀ ਪੁਲਿਸ ਸ਼ਾਮਲ ਸੀ। ਇਸ ਛਾਪੇਮਾਰੀ 'ਚ ਹਨੀਪ੍ਰੀਤ ਤਾਂ ਨਹੀਂ ਮਿਲੀ ਪਰ ਇਹ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਪੰਚਕੂਲਾ 'ਚ ਹੋਈ ਹਿੰਸਾ ਤੋਂ ਬਾਅਦ ਹਨੀਪ੍ਰੀਤ ਸਿੱਧੇ ਰਾਜਸਥਾਨ ਦੇ ਹਨੂੰਮਾਨਗੜ੍ਹ ਜੰਕਸ਼ਨ ਸਥਿਤ ਆਪਣੇ ਭਰਾ ਦੇ ਸਹੁਰੇ ਘਰ ਆਈ ਸੀ। 

ਇਥੇ 2 ਦਿਨ ਰਹਿਣ ਤੋਂ ਬਾਅਦ ਉਦੈਪੁਰ ਚਲੀ ਗਈ ਸੀ।ਹਨੂੰਮਾਨਗੜ੍ਹ 'ਚ ਰਹਿ ਰਹੇ ਹਨੀਪ੍ਰੀਤ ਦੇ ਰਿਸ਼ਤੇਦਾਰ ਮਦਨ ਬਾਘਲਾ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਆਪਣੇ ਨਾਲ ਤਿੰਨ ਵੱਡੇ ਬੈਗ ਵੀ ਲੈ ਕੇ ਆਈ ਸੀ। ਉਹ ਹਨੂੰਮਾਨਗੜ੍ਹ ਤੋਂ ਉਦੈਪੁਰ ਗਈ ਅਤੇ ਫਿਰ ਜੈਪੁਰ ਜਾਣ ਦੀ ਵੀ ਸੂਚਨਾ ਮਿਲੀ ਸੀ।


ਹਰਿਆਣਾ ਤੋਂ ਆਈ ਪੰਚਕੂਲਾ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸ਼੍ਰੀਗੰਗਾਨਗਰ ਜ਼ਿਲੇ ਦੇ 100 ਪੁਲਿਸ ਕਰਮਚਾਰੀਆਂ ਦੀ ਸਹਾਇਤਾ ਨਾਲ ਰਾਮ ਰਹੀਮ ਦੇ ਘਰ ਅਤੇ ਡੇਰੇ ਦੀ ਤਲਾਸ਼ੀ ਲਈ। ਇਸ ਦੌਰਾਨ ਰਾਮ ਰਹੀਮ ਦੀ ਜਾਇਦਾਦ ਨਾਲ ਸਬੰਧਿਤ ਕਾਗਜ਼ਾਤ ਦੇਖੇ ਗਏ। ਛਾਪੇਮਾਰੀ ਦੌਰਾਨ ਪਤਾ ਲੱਗਾ ਕਿ ਸਿਰਸਾ ਦੀ ਤਰ੍ਹਾਂ ਗੁਰੂਸਰ ਮੋੜਿਆ ਆਸ਼ਰਮ 'ਚ ਵੀ ਗੁਪਤ ਗੁਫਾ ਹੈ।

ਰਾਮ ਰਹੀਮ ਅਤੇ ਹਨੀਪ੍ਰੀਤ ਦੇ ਪਰਿਵਾਰ ਵਾਲਿਆਂ 'ਤੇ ਰੱਖੀ ਜਾ ਰਹੀ ਹੈ ਨਜ਼ਰ

ਸੀਨੀਅਰ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਰਾਮ ਰਹੀਮ ਦੀ ਪਤਨੀ, ਮਾਂ, ਬੇਟਾ-ਨੂੰਹ, ਬੇਟੀ-ਜਵਾਈ ਸਾਰੇ ਗੁਰੂਸਰ ਮੋੜੀਆ ਸਥਿਤ ਆਪਣੇ ਪੁਸ਼ਤੈਣੀ ਘਰ 'ਚ ਰਹਿ ਰਹੇ ਹਨ। ਸ਼੍ਰੀਗੰਗਾਨਗਰ ਪੁਲਸ ਲਗਾਤਾਰ ਪਰਿਵਾਰ 'ਤੇ ਨਿਗਰਾਨੀ ਰੱਖ ਰਹੀ ਹੈ।


ਰਾਮ ਰਹੀਮ ਦੀ ਹਨੀਪ੍ਰੀਤ ਦਾ ਭਾਲ 'ਚ ਥਾਂ-ਥਾਂ ਛਾਪੇਮਾਰੀ ਕਰ ਰਹੀ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਰਾਮ ਰਹੀਮ ਦੇ ਤਿੰਨ ਬ੍ਰੀਫਕੇਸ ਬੈਗ, ਲੈਪਟਾਪ, ਮੋਬਾਈਲ ਅਤੇ ਡਾਇਰੀ, ਜਿਨ੍ਹਾਂ 'ਚ ਰਾਮ ਰਹੀਮ ਦੇ ਕਾਰਨਾਮਿਆਂ ਦੇ ਸਬੂਤ ਹਨ। ਵੀਰਵਾਰ ਦੀ ਛਾਪੇਮਾਰੀ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਸਬੂਤਾਂ ਨੂੰ ਥਾਂ-ਥਾਂ ਲੈ ਕੇ ਭਟਕ ਰਹੀ ਹੈ ਹਨੀਪ੍ਰੀਤ ਜਾਂ ਕਿਤੇ ਛੁਪਾ ਦਿੱਤੇ ਹਨ...?

ਹਨੀਪ੍ਰੀਤ ਦੇ ਕੋਲ ਮੌਜੂਦ ਮੋਬਾਈਲ 'ਚ ਰਾਮ ਰਹੀਮ ਦੀਆਂ ਕਈ ਵੱਡੇ ਨੇਤਾਵਾਂ ਦੇ ਨਾਲ ਕਾਲ ਰਿਕਾਡਿੰਗ ਮੌਜੂਦ ਹਨ। ਉਸਦੀ ਪਰਸਨਲ ਡਾਇਰੀ 'ਚ ਕਈ ਵੱਡੇ ਨੇਤਾਵਾਂ ਅਤੇ ਰਸੂਖ ਵਾਲਿਆਂ ਦੇ ਫੋਨ ਨੰਬਰ ਮੌਜੂਦ ਹਨ। ਇਸ ਡਾਇਰੀ 'ਚ ਰੁਪਇਆ ਦਾ ਲੈਣ-ਦੇਣ, ਮੀਟਿੰਗ, ਫੰਡ ਆਦਿ ਦੀ ਜਾਣਕਾਰੀ ਮੌਜੂਦ ਹੈ, ਜੋ ਕਿ ਪੁਲਿਸ ਦੇ ਬਹੁਤ ਕੰਮ ਆ ਸਕਦੀ ਹੈ।


 ਸੂਤਰਾਂ ਅਨੁਸਾਰ ਰਾਮ ਰਹੀਮ ਹਰ ਵੱਡੇ ਜਾਂ ਰਸੂਖ ਵਾਲੇ ਬੰਦੇ ਨਾਲ ਕੀਤੀ ਗੱਲਬਾਤ ਰਿਕਾਰਡ ਕਰ ਲੈਂਦੇ ਸਨ। ਵਿਧਾਨ ਸਭਾ ਚੋਣਾਂ ਦੌਰਾਨ ਕਈ ਵੱਡੇ ਨੇਤਾਵਾਂ ਨਾਲ ਹੋਈ ਗੱਲਬਾਤ ਅਤੇ ਲੈਣ-ਦੇਣ ਦਾ ਬਿਓਰਾ ਵੀ ਮੋਬਾਈਲ 'ਚ ਮੌਜੂਦ ਹੋਣ ਦੀ ਖਬਰ ਹੈ।ਏਜੰਸੀਆਂ ਨੂੰ ਸ਼ੱਕ ਹੈ ਕਿ ਆਪਣੇ ਆਪ ਨੂੰ ਪਿਸਦਾ ਦੇਖ ਕੇ ਕਿਤੇ ਹਨੀਪ੍ਰੀਤ ਨੇਪਾਲ ਦੇ ਰਸਤੇ ਚੀਨ ਨਾ ਭੱਜ ਜਾਵੇ। 

ਹਨੀਪ੍ਰੀਤ ਅਜੇ ਤੱਕ ਕਿਤੇ ਇਕ ਠਿਕਾਣੇ 'ਤੇ ਟਿਕ ਕੇ ਨਹੀਂ ਰਹੀ, ਉਹ ਲਗਾਤਾਰ ਆਪਣੇ ਠਿਕਾਣੇ ਬਦਲ ਰਹੀ ਹੈ।ਭੇਸ ਬਦਲਣ 'ਚ ਮਾਹਿਰ ਹਨੀਪ੍ਰੀਤ ਨੂੰ ਫੜਣ ਲਈ ਭਾਰਤੀ ਏਜੰਸੀਆਂ ਨੇ ਉਸਦੇ ਵੱਖ-ਵੱਖ ਤਰ੍ਹਾਂ ਦੇ ਭੇਸ ਅਤੇ ਤਸਵੀਰਾਂ ਭੇਜ ਦਿੱਤੀਆਂ ਹਨ। ਰੇਡੀਓ 'ਤੇ ਵੀ ਅਨਾਊਂਸਮੈਂਟ ਹੋ ਰਿਹਾ ਹੈ। ਨੇਪਾਲ 'ਚ ਵੀ ਪੁਲਿਸ ਅਤੇ ਏਜੰਸੀਆਂ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀਆਂ ਹਨ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement