ਜੀ.ਕੇ. ਵਲੋਂ ਭਰਤ ਵਿਹਾਰ ਗੁਰਦਵਾਰੇ ਦੀ ਨਵੀਂ ਕਮੇਟੀ ਦਾ ਸੁਆਗਤ
Published : Sep 10, 2017, 10:15 pm IST
Updated : Sep 10, 2017, 4:45 pm IST
SHARE ARTICLE



ਨਵੀਂ ਦਿੱਲੀ, 10 ਸਤੰਬਰ (ਸੁਖਰਾਜ ਸਿੰਘ): ਪੱਛਮੀ ਦਿੱਲੀ ਦੇ ਚੰਦਰ ਵਿਹਾਰ, ਨਿਲੋਠੀ ਸਥਿਤ ਗੁਰਦਵਾਰਾ ਸਿੰਘ ਸਭਾ ਭਰਤ ਵਿਹਾਰ ਦੇ ਨਵੇਂ ਚੁਣੇ ਗਏ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਕਮੇਟੀ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਅਨੂਪ ਸਿੰਘ ਘੁੰਮਣ ਤੇ ਬਲਵਿੰਦਰ ਪਾਲ ਸ਼ਰਮਾ ਦੀ ਅਗਵਾਈ 'ਚ ਅਕਾਲੀ ਦਲ ਦੇ ਦਫ਼ਤਰ ਵਿਖੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨਾਲ ਮੁਲਾਕਾਤ ਕੀਤੀ। ਜਿੱਥੇ ਇਨ੍ਹਾਂ ਸਾਰਿਆਂ ਦਾ ਸ਼ਾਲ ਅਤੇ ਕ੍ਰਿਪਾਨ ਦੇ ਕੇ ਸੁਆਗਤ ਕੀਤਾ ਗਿਆ।

ਇਸ ਮੌਕੇ ਸਿੱਖ ਮਸਲਿਆਂ 'ਤੇ ਚਰਚਾ ਕਰਨ ਲਈ ਉਚੇਚੇ ਤੌਰ 'ਤੇ ਦਿੱਲੀ ਪੁੱਜੇ ਜਬਲਪੁਰ ਦੇ ਸਾਬਕਾ ਸਿੱਖ ਮੰਤਰੀ ਸ. ਹਰਿੰਦਰਜੀਤ ਸਿੰਘ ਬੱਬੂ ਵੀ ਮੌਜੂਦ ਸਨ ਉਨ੍ਹਾਂ ਦਾ ਵੀ ਸੁਆਗਤ ਕੀਤਾ ਗਿਆ। ਸਿੰਘ ਸਭਾ ਦੇ ਨਵੇਂ ਬਣੇ ਪ੍ਰਧਾਨ ਤਰਲੋਚਨ ਸਿੰਘ ਭੱਲਾ, ਜਨਰਲ ਸਕੱਤਰ ਜਸਪਾਲ ਸਿੰਘ ਤੇ ਸੁਰਜੀਤ ਸਿੰਘ ਰਾਣਾ ਚੇਅਰਮੈਨ ਨੇ ਆਪਣੇ ਹਲਕੇ ਦੀਆਂ ਸਿੱਖ ਸੰਗਤਾਂ ਵਲੋਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਸਿੱਖ ਕੌਮ ਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਉਲੀਕੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਐਲਾਨ ਕੀਤਾ ਕਿ ਉਹ ਅਕਾਲੀ ਦਲ ਅਤੇ ਸ. ਜੀ.ਕੇ. ਦੀਆਂ ਨੀਤੀਆਂ 'ਤੇ ਪਹਿਰਾ ਦੇਣ ਲਈ ਤਿਆਰ ਹਨ।  ਇਸ ਮੌਕੇ ਸਿੰਘ ਸਭਾ ਦੇ ਬਾਕੀ ਮੈਂਬਰਾਂ ਵਿਚ ਮਲਕੀਤ ਸਿੰਘ ਖ਼ਜ਼ਾਨਚੀ, ਪਰਮਿੰਦਰ ਸਿੰਘ ਮੈਨੇਜਰ, ਜਸਬੀਰ ਸਿੰਘ, ਬਹਾਦੁਰ ਸਿੰਘ, ਤੀਰਥ ਸਿੰਘ, ਰਵਿੰਦਰ ਸਿੰਘ (ਵਿੱਕੀ), ਪਰਮਜੀਤ ਸਿੰਘ ਰਾਜੂ, ਕਮਲ ਸਿੰਘ ਨੀਟੂ, ਬਲਵੰਤ ਸਿੰਘ, ਕੁਲਵੰਤ ਸਿੰਘ ਨਦਰਾ, ਰਜਿੰਦਰ ਸਿੰਘ ਸੰਧੂ, ਬਲਬੀਰ ਸਿੰਘ ਦੇਵਾ ਸ਼ਾਮਲ ਸਨ।  

Location: India, Haryana

SHARE ARTICLE
Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement