ਕਾਲਾਂਵਾਲੀ ਵਿਖੇ ਆਰ.ਐਸ.ਐਸ. ਦੀ ਸ਼ਾਖ਼ਾ ਦਾ ਲੋਕਾਂ ਵਲੋਂ ਵਿਰੋਧ
Published : Sep 14, 2017, 10:02 pm IST
Updated : Sep 14, 2017, 4:32 pm IST
SHARE ARTICLE



ਕਾਲਾਂਵਾਲੀ, 14 ਸਤੰਬਰ (ਜਗਤਾਰ ਸਿੰਘ ਤਾਰੀ): ਪਿੰਡ ਕਾਲਾਂਵਾਲੀ ਦੀ  ਰਵਿਦਾਸ ਧਰਮਸ਼ਾਲਾ ਵਿਚ ਪਿਛਲੇ ਕਈ ਦਿਨਾਂ ਤੋਂ ਆਰ.ਐਸ.ਐਸ ਵਲੋਂ ਸ਼ਾਖਾ ਲਗਾਈ ਜਾ ਰਹੀ ਸੀ , ਸ਼ਾਖਾ ਵਿੱਚ ਜ਼ਿਲ੍ਹਾ ਕਾਰਿਆਵਾਹਕ ਰਾਜੀਵ ਕੁਮਾਰ ਅਤੇ ਰਮੇਸ਼ ਜੋਸ਼ੀ  ਬੱਚਿਆਂ ਲਈ ਸ਼ਾਖਾ ਦੀਆਂ ਕਲਾਸਾਂ ਲਗਾਉਂਦੇ ਸਨ।

   ਬੁੱਧਵਾਰ ਨੂੰ ਸ਼ਾਖਾ ਦੇ ਸਮੇਂ ਰਾਜੀਵ ਕੁਮਾਰ ਨਹੀਂ ਸਨ, ਇਕੱਲੇ ਰਮੇਸ਼ ਜੋਸ਼ੀ  ਜੋ ਕਿ ਕਰੀਬ 20 ਸਾਲ ਦਾ ਜਵਾਨ ਹੈ ਸ਼ਾਖਾ ਦੀ ਜਮਾਤ ਲਗਾ ਰਿਹਾ ਸੀ। ਦੋਸ਼ਾਂ ਦੇ ਅਨੁਸਾਰ ਪਿੰਡ ਦਾ ਸਾਬਕਾ ਪੰਚਾਇਤ ਮੈਂਬਰ ਗੌਰਾ ਸਿੰਘ ਆਇਆ ਅਤੇ ਉਸ ਨੇ ਕਿਹਾ ਕਿ ਤੁਹਾਨੂੰ ਪਹਿਲਾਂ ਵੀ ਕਿਹਾ ਗਿਆ ਹੈ ਕਿ ਇਥੇ ਅਜਿਹਾ ਨਾਂ ਕਰਿਆ ਕਰੋ , ਉਸ ਨੇ ਰਮੇਸ਼ ਜੋਸ਼ੀ ਨੂੰ ਥੱਪੜ ਵੀ ਜੜ ਦਿਤਾ। ਰਮੇਸ਼ ਦੇ ਦੋਸ਼ਾਂ ਦੇ ਅਨੁਸਾਰ ਥੱਪੜ ਲੱਗਦੇ ਹੀ ਉਹ ਉੱਥੇ ਭੱਜ ਲਿਆ।

ਆਰ.ਐਸ.ਐਸ ਦੇ ਲੋਕਾਂ ਨੇ ਰਮੇਸ਼ ਵਲੋਂ ਪੁਲਿਸ ਥਾਣਾ ਵਿਚ ਸ਼ਿਕਾਇਤ ਦਰਜ ਕਰਵਾ ਦਿਤੀ। ਵੀਰਵਾਰ ਸਵੇਰੇ ਪੰਚਾਇਤ ਵਲੋਂ ਪਿੰਡ ਦੇ ਲੋਕ ਗੌਰਾ ਸਿੰਘ ਦੇ ਪੱਖ ਵਿਚ ਥਾਣਾ ਵਿਚ ਆ ਗਏ। ਦੋਨਾਂ ਧਿਰਾਂ ਵਲੋਂ ਇਕ ਦੂਜੇ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾ ਦਿਤੀ। ਪਿੰਡ ਦੇ ਲੋਕਾਂ ਨੂੰ ਇਤਰਾਜ ਸੀ ਕਿ ਸ਼ਾਖਾ ਵਾਲੀ ਜਗ੍ਹਾ ਉੱਤੇ ਪਾਣੀ ਦਾ ਬੂਸਟਿੰਗ ਸਟੇਸ਼ਨ ਬਣਿਆ ਹੋਇਆ ਹੈ, ਪਿੰਡ ਦੀਆਂ ਔਰਤਾਂ ਅਤੇ ਬੱਚੀਆਂ ਅਕਸਰ ਉਸ ਜਗ੍ਹਾ 'ਤੇ ਪਾਣੀ ਲੈਣ ਆਉਂਦੀਆਂ ਹਨ। ਜੇਕਰ ਕੋਈ ਅਣਹੋਣੀ ਜਾਂ ਕੋਈ ਸ਼ਰਾਰਤ ਹੋਵੇਗੀ ਤਾਂ ਫਿਰ ਕੀ ਹੋਵੇਗਾ। ਇਸ ਕਾਰਨ ਇਤਰਾਜ ਸੀ। ਕਾਲਾਂਵਾਲੀ ਦੇ ਥਾਣਾ ਮੁਖੀ ਸੰਦੀਪ ਕੁਮਾਰ  ਨੇ ਦੋਨਾਂ ਧਿਰਾਂ ਨੂੰ ਗੱਲ ਰੂਬਰੂ ਕਰਨ ਲਈ ਅਪਣੇ ਸਾਹਮਣੇ ਬੁਲਾਇਆ।

ਜਿਵੇਂ ਹੀ ਗੱਲਾਂ ਚੱਲੀਆਂ ਤਾਂ ਸ਼ਹਿਰ ਦਾ ਐੱਮ. ਸੀ. ਪ੍ਰਤੀਨਿਧੀ ਸੁਨੀਲ ਅਹਿਲਾਵਤ ਅਤੇ ਪਿੰਡ ਦਾ ਸਾਵਕਾ ਸਰਪੰਚ ਗੁਰਚਰਨ ਸਿੰਘ  ਠਾਣੀ ਦੀ ਆਪਸ ਵਿੱਚ ਕਾਫ਼ੀ ਨੋਕਝੋਂਕ ਹੋ ਗਈ। ਉਸ ਤੋਂ ਬਾਅਦ ਦੋਨਾਂ ਪੱਖਾਂ ਵਲੋਂ 5 - 5 ਲੋਕ ਬੁਲਾਏ , ਅੱਗੇ ਤੋਂ ਪਿੰਡ ਵਿਚ ਸ਼ਾਖਾ ਨਹੀਂ ਲਗਾਈ ਜਾਵੇਗੀ ਇਹ ਸਹਿਮਤੀ ਵੀ ਹੋਈ। ਇਸ ਮੌਕੇ ਆਰ . ਐਸ . ਐਸ.  ਦੇ ਜਿਲ੍ਹਾ ਕਾਰਿਆਵਾਹਕ ਰਾਜੀਵ ਕੁਮਾਰ, ਨਗਰਪਾਲਿਕਾ ਦੇ ਵਾਈਸ ਚੇਅਰਮੈਨ ਮਨੀਸ਼ ਜਿੰਦਲ, ਮੋਹਨ ਲਾਲ ਜਿੰਦਲ, ਮਾਰਕਹਟ ਕਮੇਟੀ ਦੇ ਵਾਈਸ ਚੇਇਰਮੈਨ ਓਮ ਪ੍ਰਕਾਸ਼ ਵਾਜਪਈ, ਕੇਵਲ ਮੋਂਗਾ, ਰਾਕੇਸ਼ ਕੁਮਾਰ, ਰਾਜੇਂਦਰ ਸੋਨੀ, ਸੁਭਾਸ਼ ਕੁਮਾਰ, ਵਿਨੋਦ ਮਿਤਲ, ਪਿੰਡ ਕਾਲਾਂਵਾਲੀ  ਦੇ ਸਰਪੰਚ ਪ੍ਰਤੀਨਿਧੀ ਅਪਜੀਤ ਸਿੰਘ, ਸੁਭਾਸ਼ ਠਾਕੁਰ, ਗੌਰਾ ਸਿੰਘ ਪੰਚ, ਗੁਰਸੇਵਕ ਸਿੰਘ, ਗੁਰਜੀਤ ਸਿੰਘ, ਮਨਪ੍ਰੀਤ ਸਿੰਘ, ਸਿੰਕਦਰ ਸਿੰਘ, ਸੱਤੂ ਸਿੰਘ, ਗੁਰਦੀਪ ਸਿੰਘ ਆਦਿ ਮੌਜੂਦ ਸਨ।

 ਆਰ . ਐਸ.ਐਸ ਦੇ ਰਮੇਸ਼ ਜੋਸ਼ੀ ਵਲੋਂ ਦਿਤੀ ਸ਼ਿਕਾਇਤ ਦੇ ਮੁਤਾਬਕ ਬੰਦੇ ਮਾਤਰਮ ਦਾ ਨਾਹਰਾ, ਭਾਰਤ ਮਾਤਾ ਦੀ ਜੈ ਕਹਿਣ ਕਰ ਕੇ ਰੋਕਿਆ ਗਿਆ ਸੀ ਅਤੇ ਚਪੇੜ ਮਾਰਿਆ ਗਿਆ ਸੀ। ਦੋਨਾਂ ਪੱਖਾਂ ਵਲੋਂ ਸ਼ਿਕਾਇਤ ਦੇ ਅਨੁਸਾਰ ਉਕਤ ਮਾਮਲਾ ਵੱਡਾ ਮੁੱਦਾ ਬਣ ਸਕਦਾ ਸੀ ਕਾਲਾਂਵਾਲੀ  ਦੇ ਥਾਣਾ  ਮੁਖੀ  ਸੰਦੀਪ ਕਮਾਰ ਨੇ ਕਿਹਾ ਕਿ ਦੋਨਾਂ ਪੱਖਾਂ ਦਾ ਆਪਸੀ ਰਾਜੀਨਾਮਾ ਹੋ ਗਿਆ। ਆਰ.ਐਸ.ਐਸ. ਦੇ ਜ਼ਿਲ੍ਹਾ ਕਾਰਿਆਵਾਹਕ ਰਾਜੀਵ ਕੁਮਾਰ  ਨੇ ਕਿਹਾ ਕਿ ਜੇਕਰ ਪਿੰਡ ਦੇ ਲੋਕ ਇਤਰਾਜ ਕਰਦੇ ਹਨ ਤਾਂ ਅਸੀ ਸ਼ਾਖਾ ਨਹੀਂ ਲਗਾਵਾਂਗੇ।

Location: India, Haryana

SHARE ARTICLE
Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement