ਕਿਸਾਨਾਂ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ
Published : Oct 15, 2017, 12:44 am IST
Updated : Oct 14, 2017, 7:14 pm IST
SHARE ARTICLE

ਕਾਲਾਂਵਾਲੀ, 14 ਅਕਤੂਬਰ (ਜਗਤਾਰ ਸਿੰਘ ਤਾਰੀ): ਸਥਾਨਕ ਅਨਾਜ ਮੰਡੀ ਸਥਿਤ ਕਿਸਾਨ ਕੰਟੀਨ ਵਿਚ ਸ਼ਨਿਚਰਵਾਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੀ ਇਕ ਮੀਟਿੰਗ ਹੋਈ। ਇਸ ਮੀਟਿੰਗ ਦੀ ਅਗਵਾਈ ਪਰਮਜੀਤ ਸਿੰਘ ਮਾਖਾ ਵਲੋਂ ਕੀਤੀ ਗਈ।
    ਇਸ ਮੀਟਿੰਗ ਵਿਚ ਕਿਸਾਨਾਂ ਨਾਲ ਸਬਧਿਤ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਵਿਕਲਪਿਕ ਵਿਵਸਥਾ ਕੀਤੇ ਬਿਨਾਂ ਪਰਾਲੀ ਸਾੜਨ 'ਤੇ ਲਗਾਈ ਗਈ ਰੋਕ ਦੇ ਵਿਰੋਧਸਵਰੂਪ ਸਰਕਾਰ  ਦੇ ਖਿਲਾਫ ਨਾਹਰੇਬਾਜ਼ੀ ਕਰਦੇ ਹੋਏ ਰੋਸ ਜਾਹਰ ਕੀਤਾ ਅਤੇ ਇਸ ਵਾਰ ਕਾਲੀ ਦੀਵਾਲੀ ਮਨਾਣ ਦਾ ਫ਼ੈਸਲਾ ਲਿਆ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਮਾਖਾ ਅਤੇ ਹਲਕਾ ਪ੍ਰਧਾਨ ਮਨਜੀਤ ਸਿੰਘ ਔਢਾਂ ਨੇ ਦੱਸਿਆ ਕਿ ਕੇਂਦਰ ਅਤੇ ਪ੍ਰਦੇਸ਼ ਸਰਕਾਰ ਵਲੋਂ ਬਿਨਾਂ ਵਿਕਲਪ ਦੇ ਜਾਰੀ ਕੀਤੇ ਗਏ ਆਦੇਸ਼ ਨਿੰਦਣਯੋਗ ਹਨ। 

ਸਰਕਾਰ ਦਾ ਫੈਕਟਰੀਆਂ, ਵਾਹਨਾਂ ਆਦਿ ਤੋਂ ਪੈਦਾ ਹੋਣ ਵਾਲੇ ਪਾਣੀ ਅਤੇ ਹਵਾ ਪ੍ਰਦੁਸ਼ਣ ਦੀ ਤਰਫ ਬਿਲਕੁੱਲ ਧਿਆਨ ਨਹੀਂ ਜਦੋਂ ਕਿ ਕਿਸਾਨਾਂ ਨੂੰ ਪਰਾਲੀ ਜਲਾਣ 'ਤੇ ਰੋਕ ਲਗਾ ਕੇ ਬੇਵਜਾਹ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗ ਕਹਿੰਦਾ ਹੈ ਕਿ ਮਸ਼ੀਨਾਂ ਨਾਲ ਪਰਾਲੀ ਦੀਆਂ ਗੱਠਾਂ ਬਣਾਈਆਂ ਜਾਣ, ਪਰ ਇਹ ਮਸ਼ੀਨਾਂ ਖਰੀਦਣਾ ਕਿਸਾਨਾਂ ਦੇ ਬਸ ਦੀ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ਦਾਰ ਹਨ ਅਜਿਹੇ ਵਿਚ ਲੱਖਾਂ ਰੁਪਏ ਕੀਮਤ ਦੀਆਂ ਮਸ਼ੀਨਾਂ ਕਿੱਥੋ ਖ਼ਰੀਦਣਗੇ। ਉਨ੍ਹਾਂ ਕਿਹਾ ਕਿ ਅਣਪੜ੍ਹ ਦਾ ਚੋਣ ਨਹੀਂ ਲੜਨਾ, ਅਣਪੜ੍ਹ ਵਿਅਕਤੀ ਨੂੰ ਡਰਾਈਵਿੰਗ ਲਾਈਸੈਂਸ ਨਹੀਂ ਬਣਾਉਣ ਦੇਣਾ ਵਰਗੇ ਕਾਲੇ ਕਨੂੰਨ ਬਣਾਏ ਗਏ ਹਨ।ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ  ਦੇ  ਮੁੱਦਿਆਂ 'ਤੇ ਧਿਆਨ ਨਹੀਂ ਦਿਤਾ ਗਿਆ ਤਾਂ ਭਵਿੱਖ ਵਿਚ ਜੇਲ ਭਰੋ ਅੰਦੋਲਨ ਸ਼ੁਰੂ ਕਰ ਕੇ ਅਪਣਾ ਸੰਘਰਸ਼ ਤੇਜ਼ ਕਰਨਗੇ। ਇਸ ਮੌਕੇ ਮਨਜੀਤ ਸਿੰਘ, ਕਰਨੈਲ ਸਿੰਘ ,  ਮਨਜੀਤ ਸਿੰਘ  ਮਰਾਜਕਾਂ, ਜਗਸੀਰ ਸਿੰਘ, ਜੋਗਾ ਸਿੰਘ ਨੰਬਰਦਾਰ, ਕਰਮਤੇਜ ਸਿੰਘ, ਭੋਲਾ ਸਿੰਘ  ਖਾਲਸਾ ਸਮੇਤ ਅਨੇਕਾਂ ਕਿਸਾਨ ਹਾਜ਼ਰ ਸਨ। 

Location: India, Haryana

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement