
ਚੰਡੀਗੜ੍ਹ,
29 ਸਤੰਬਰ (ਸਰਬਜੀਤ ਢਿੱਲੋਂ): ਮਿਊਂਸਪਲ ਕਾਰਪੋਰੇਸ਼ਨ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ
ਆਸ਼ਾ ਜੈਸਵਾਲ ਦੀ ਅਗਵਾਈ ਵਿਚ ਅਸੈਂਬਲੀ ਹਾਲ 'ਚ ਕਰਵਾਈ ਗਈ। ਇਸ ਮੌਕੇ ਸ਼ਹਿਰ ਦੇ ਵਿਕਾਸ
ਕਾਰਜਾਂ ਲਈ ਲੱਖਾਂ ਰੁਪਏ ਦੇ ਏਜੰਡੇ ਪਾਸ ਕੀਤੇ ਗਏ। ਇਸ ਮੌਕੇ ਸ਼ਹਿਰ ਵਿਚ ਸਫ਼ਾਈ ਦਾ ਠੇਕਾ
ਨਿਜੀ ਕੰਪਨੀ ਨੂੰ ਸੰਭਾਲਣ ਅਤੇ ਉਸ ਦਾ ਦਫ਼ਤਰ ਨਗਰ ਨਿਗਮ ਦੀ ਇਮਾਰਤ ਵਿਚ ਹੀ ਖੋਲ੍ਹਣ ਦੀ
ਇਜਾਜ਼ਤ ਦੇਣ ਸਬੰਧੀ ਕਾਂਗਰਸ ਤੇ ਭਾਜਪ ਮੇਅਰ 'ਚ ਭਾਰੀ ਰੌਲਾ-ਰੱਪਾ ਵੀ ਪਿਆ। ਇਸ ਮੌਕੇ
ਮੇਅਰ ਵਲੋਂ ਭਾਰਤੀ ਹਵਾਈ ਫ਼ੌਜ ਦੇ ਮਹਾਂਨਾਇਕ ਰਹੇ ਤੇ ਮਰਹੂਮ ਏਅਰ ਮਾਰਸ਼ਲ ਅਰਜਨ ਸਿੰਘ,
ਉਘੇ ਪੱਤਰਕਾਰ ਕੇ.ਜੇ. ਸਿੰਘ ਅਤੇ ਬਲੂ ਵ੍ਹੇਲ ਖੇਡਾਂ 'ਚ ਬੇਵਕਤੀ ਮੌਤ ਦੀ ਭੇਂਟ ਚੜ੍ਹੇ
ਬੱਚੇ ਕਰਨ ਠਾਕੁਰ ਦੀ ਮੌਤ 'ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿਤੀ ਗਈ।
ਇਸ
ਮੌਕੇ ਨਗਰ ਨਿਗਮ ਦੇ ਕਮਿਸ਼ਨਰ ਬਾਲਦਿਉ ਪਾਰਸੂਆਰਥਾ ਦੇ ਦਿੱਲੀ 'ਚ ਹੋਏ ਤਬਾਦਲੇ 'ਤੇ
ਭਾਜਪਾ ਤੇ ਕਾਂਗਰਸੀ ਕੌਂਸਲਰਾਂ ਨੇ ਨਿਰਾਸ਼ਾ ਪ੍ਰਗਟ ਕੀਤੀ ਅਤੇ ਉਨ੍ਹਾਂ ਦੁਆਰੇ ਕੀਤੇ
ਵਿਕਾਸ ਕੰਮਾਂ ਦੀ ਸ਼ਲਾਘਾ ਕੀਤੀ। ਦਵਿੰਦਰ ਸਿੰਘ ਬਬਲਾ ਨੇ ਉਨ੍ਹਾਂ ਨੂੰ ਫੁੱਲਾਂ ਦਾ ਬੁਕੇ
ਵੀ ਭੇਂਟ ਕੀਤਾ।
ਪੰਜ ਪਿੰਡਾਂ 'ਚ ਜਾਇਦਾਦ ਟੈਕਸ ਦਾਏਜੰਡਾ ਰੱਦ : ਯੂ.ਟੀ.
ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਨਗਰ ਨਿਗਮ ਅਧੀਨ 10 ਪਿੰਡਾਂ 'ਚੋਂ ਪੰਜ ਹੋਰ ਬਾਕੀ
ਰਹਿੰਦੇ ਪਿੰਡ ਹੱਲੋਮਾਜਰਾ, ਕਜਹੇੜੀ, ਪਲਸੌਰਾ, ਡੱਡੂਮਾਜਰਾ ਅਤੇ ਮਲੋਆ ਵਿਚ ਨਿਗਮ ਵਲੋਂ
ਜਾਇਦਾਦ ਟੈਕਸ ਲਾਉਣ ਦਾ ਏਜੰਡਾ ਜਨਰਲ ਹਾਊਸ 'ਚ ਪੇਸ਼ ਕੀਤਾ ਗਿਆ ਪਰ ਕਾਂਗਰਸ ਕੌਂਸਲਰਾਂ
ਵਲੋਂ ਵਿਰੋਧ ਕਰਨ 'ਤੇ ਭਾਜਪਾ ਕੌਂਸਲਰਾਂ ਨੇ ਵੀ ਪਹਿਲਾਂ ਹੀ ਆਲੋਚਨਾ ਦਾ ਸ਼ਿਕਾਰ ਹੋ ਰਹੀ
ਮੇਅਰ ਆਸ਼ਾ ਜੈਸਵਾਲ ਨੂੰ ਫਿਲਹਾਲ ਪ੍ਰਸਤਾਵ ਮੂਲੋਂ ਹੀ ਰੱਦਕਰਨ 'ਤੇ ਜ਼ੋਰ ਦਿਤਾ, ਜਿਸ
ਕਾਰਨ ਇਹ ਪੰਜ ਪਿੰਡ ਹਾਲ ਦੀ ਘੜੀ ਟੈਕਸ ਦੀ ਮਾਰ ਤੋਂ ਬਚ ਗਏ।
ਸ਼ਹਿਰ 'ਚ ਸਫ਼ਾਈ ਕਰਨ
ਵਾਲੀ ਨਿਜੀ ਕੰਪਨੀ ਨੂੰ ਨਿਗਮ ਇਮਾਰਤ 'ਚ ਦਫ਼ਤਰ ਖੋਲ੍ਹਣ 'ਤੇ ਹੰਗਾਮਾ: ਨਗਰ ਨਿਗਮ ਨੇ
ਸ਼ਹਿਰ ਦੇ ਚਾਰ ਸੈਕਟਰਾਂ ਵਿਚ ਸ਼ਹਿਰ ਦੇ 4 ਸੈਕਟਰਾਂ 'ਚ ਸਫ਼ਾਈ ਕਰਨ ਲਈ ਮੋਹਾਲੀ ਦੀ ਇਕ
ਨਿਜੀ ਕੰਪਨੀ ਨੂੰ 4.50 ਕਰੋੜ ਰੁਪਏ ਮਹੀਨਾ ਠੇਕਾ ਦਿਤਾ ਹੋਇਆ ਹੈ, ਜਿਸ ਕੋਲ 800 ਦੇ
ਕਰੀਬ ਸਫ਼ਾਈ ਕਰਮਚਾਰੀ ਹਨ।
ਇਸ ਕੰਮ 'ਤੇ ਨਿਗਰਾਨੀ ਰੱਖਣ ਲਈ ਕੰਪਨੀ ਨੇ ਨਗਰ ਨਿਗਮ
'ਚ ਇਕ ਵਿਸ਼ੇਸ਼ ਕਾਂ ਲਈ ਹੋਈ ਹੈ ਜੋ ਸਕਰੀਨਾਂ ਰਾਹੀਂ ਸ਼ਹਿਰ ਦੀ ਸਫ਼ਾਈ ਦਾ ਕੰਮ ਦੇਖਦੀ ਹੈ
ਪਰ ਵਿਰੋਧੀ ਧਿਰ ਦੇ ਨੇਤਾ ਦਵਿੰਦਰ ਬੱਸਲਾ ਨੇ ਕਿਹਾ ਕਿ ਇਹੋ ਜਿਹੀਆਂ ਕਈ ਕਈ ਹੋਰ
ਕੰਪਨੀਆਂ ਵੀ ਆਉਣੀਆਂ, ਕੀ ਨਗਰ ਨਿਗਮ ਉਨ੍ਹਾਂ ਨੂੰ ਵੀ ਸਰਕਾਰੀ ਦਫ਼ਤਰ 'ਚ ਮੁਫ਼ਤ ਥਾਂ
ਦੇਵੇਗਾ ਤਾਂ ਪਾਜਪਾ ਕੌਂਸਲਰ ਭੜਕ ਗਏ ਅਤੇ ਕਾਫ਼ੀ ਦੇਰ ਭਾਰੀ ਹੰਗਾਮਾ ਹੁੰਦਾ ਰਿਹਾ।
ਮਗਰੋਂ ਕਮਿਸ਼ਨਰ ਦੇ ਸਪੱਸ਼ਟੀਕਰਨ ਦੇਣ 'ਤੇ ਕੌਂਸਲਰਾਂ ਨੂੰ ਸੰਤੁਸ਼ਟ ਕੀਤਾ।