ਪੰਚਕੂਲਾ ਹਿੰਸਾ : ਹੁਣ ਸੈਸ਼ਨ ਕੋਰਟ 'ਚ ਚੱਲੇਗਾ ਹਨੀਪ੍ਰੀਤ ਦਾ ਕੇਸ
Published : Dec 21, 2017, 3:24 pm IST
Updated : Dec 21, 2017, 9:54 am IST
SHARE ARTICLE

25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਦੰਗੇ ਮਾਮਲੇ ਵਿੱਚ ਸੌਦਾ ਸਾਧ ਦੀ ਰਾਜਦਾਰ ਅਤੇ ਮੂੰਹ ਬੋਲੀ ਧੀ ਹਨੀਪ੍ਰੀਤ ਸਮੇਤ ਹੋਰ 14 ਆਰੋਪੀਆਂ ਨੂੰ ਪੰਚਕੂਲਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਹਨੀਪ੍ਰੀਤ ਸਮੇਤ ਹੋਰ ਆਰੋਪੀਆਂ ਉੱਤੇ ਦੇਸ਼ ਧ੍ਰੋਹ ਦੇ ਤਹਿਤ ਮਾਮਲਾ ਦਰਜ ਹੈ। ਅੱਜ ਹਨੀਪ੍ਰੀਤ ਦਾ ਮਾਮਲਾ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਦੀ ਕੋਰਟ ਵਿੱਚ ਟਰਾਂਸਫਰ ਕਰ ਦਿੱਤਾ ਗਿਆ। 

ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ ਅਤੇ ਉਸ ਦੌਰਾਨ ਸਾਰੇ ਆਰੋਪੀਆਂ ਉੱਤੇ ਚਾਰਜਫਰੇਮ ਹੋਣਗੇ ਅਤੇ ਅਗਲੀ ਸੁਣਵਾਈ ਵਿੱਚ ਹਨੀਪ੍ਰੀਤ ਸਮੇਤ ਸਾਰੇ ਆਰੋਪੀ ਵਿਅਕਤੀਗਤ ਰੂਪ ਨਾਲ ਕੋਰਟ ਵਿੱਚ ਪੇਸ਼ ਹੋਣਗੇ।


ਦੱਸ ਦਈਏ ਕਿ ਹਨੀਪ੍ਰੀਤ ਸਮੇਤ 15 ਲੋਕਾਂ ਦੇ ਖਿਲਾਫ ਐਸਆਈਟੀ ਨੇ 28 ਨਵੰਬਰ ਨੂੰ ਪੰਚਕੂਲਾ ਕੋਰਟ ਵਿੱਚ 1200 ਪੇਜ ਚਾਰਜਸ਼ੀਟ ਦਾਖਲ ਕੀਤੀ ਸੀ। ਇਸ ਵਿੱਚ ਹਨੀਪ੍ਰੀਤ ਦੇ ਨਾਲ - ਨਾਲ ਚਮਕੌਰ ਅਤੇ ਗੁਰਮੀਤ ਸਿੰਘ ਦੇ ਪੀਏ ਰਾਕੇਸ਼ ਕੁਮਾਰ ਨੂੰ ਮੁੱਖ ਆਰੋਪੀ ਬਣਾਇਆ ਗਿਆ ਹੈ।

ਉਥੇ ਹੀ ਇਸ ਚਾਲਾਨ ਵਿੱਚ ਇੰਦਰ ਧੀਮਾਨ, ਗੁਰਮੀਤ, ਸ਼ਰਣਜੀਤ ਕੌਰ, ਦਿਲਾਵਰ ਸਿੰਘ , ਗੋਵਿੰਦ, ਪ੍ਰਦੀਪ ਕੁਮਾਰ , ਗੁਰਮੀਤ ਕੁਮਾਰ, ਦਾਨ ਸਿੰਘ , ਸੁਖਦੀਪ ਕੌਰ, ਸੀਪੀ ਅਰੋੜਾ , ਖਰੈਤੀ ਲਾਲ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤਾ ਗਿਆ ਹੈ। ਉਥੇ ਹੀ 9 ਦਿਨਾਂ ਦੇ ਰਿਮਾਂਡ ਵਿੱਚ ਹਨੀਪ੍ਰੀਤ ਨੇ ਦੰਗਿਆਂ ਵਿੱਚ ਉਸਦਾ ਹੱਥ ਹੋਣ ਦੀ ਗੱਲ ਵੀ ਕਬੂਲ ਕੀਤੀ ਸੀ।

Location: India, Haryana

SHARE ARTICLE
Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement