ਪੰਜਾਬੀ ਵਿਰਸਾ ਸੁਸਾਇਟੀ ਦੇ ਨਵੇਂ ਅਹੁਦੇਦਾਰ ਨਿਯੁਕਤ
Published : Sep 10, 2017, 10:04 pm IST
Updated : Sep 10, 2017, 4:34 pm IST
SHARE ARTICLE


ਨਵੀਂ ਦਿੱਲੀ, 10 ਸਤੰਬਰ (ਸੁਖਰਾਜ ਸਿਘ): ਦਿਆਲ ਸਿੰਘ (ਈ.) ਕਾਲਜ ਦੇ ਪੰਜਾਬੀ ਵਿਭਾਗ ਦੀ 'ਪੰਜਾਬੀ ਵਿਰਸਾ ਸੁਸਾਇਟੀ' ਦੇ ਅਹੁਦੇਦਾਰਾਂ ਦੀ ਚੋਣ ਵਿਚ ਗੁਰਕੀਰਤ ਸਿੰਘ ਨੂੰ ਪ੍ਰਧਾਨ ਤੇ ਵਿਸ਼ਾਲ ਸ਼ਰਮਾ ਨੂੰ ਉਪ-ਪ੍ਰਧਾਨ ਚੁਣਿਆਂ ਗਿਆ।ਮਨਪ੍ਰੀਤ ਸਿੰਘ ਸੈਨੀ ਜਨਰਲ ਸਕੱੱਤਰ, ਅੰਕਿਤਾ ਜਸਰੋਟੀਆ ਸਕੱੱਤਰ, ਸੁਖਮਨਦੀਪ ਸਿੰਘ ਜੁਆਇੰਟ ਸਕੱੱਤਰ, ਅਰਪਿਤਾ ਸ਼ਰਮਾ ਮੀਡੀਆ ਸਕੱੱਤਰ, ਮਨਦੀਪ ਸਿੰਘ ਖਜਾਨਚੀ, ਬਲਜਿੰਦਰ ਸਿੰਘ ਪੀ. ਆਰ. ਹੈੱੱਡ, ਅਮਨ ਕੁਮਾਰ ਸਿੰਘ ਪੀ. ਆਰ. ਸਕੱੱਤਰ, ਪ੍ਰੀਤ ਸਿੰਘ ਫੰਕਸ਼ਨਲ ਤੇ ਮੈਨੇਜਮੈਂਟ ਹੈੱੱਡ ਅਤੇ ਸਾਹਿਲ ਬੰਸਲ ਫੰਕਸ਼ਨਲ ਤੇ ਮੈਨੇਜਮੈਂਟ ਸਕੱੱਤਰ ਚੁਣੇ ਗਏ।

ਆਕਾਸ਼ ਦੇਵਨ, ਜਸਪ੍ਰੀਤ ਸਿੰਘ ਸਿਆਲੀ ਤੇ ਜਗਦੀਪ ਸਿੰਘ ਨੂੰ ਬੀ.ਏ. ਦੀਆਂ ਜਮਾਤਾਂ ਦੇ ਵਿਦਿਆਰਥੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਗਿਆਰਾਂ ਵਿਦਿਆਰਥੀ ਐਗ਼ਜ਼ੀਕਿਊਟਿਵ ਦੇ ਮੈਂਬਰ ਬਣਾਏ ਗਏ ਹਨ। ਇਹ ਜਾਣਕਾਰੀ ਪੰਜਾਬੀ ਵਿਭਾਗ ਦੇ ਮੁਖੀ ਡਾ. ਪ੍ਰਿਥਵੀ ਰਾਜ ਥਾਪਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਡਾ. ਪਵਨ ਕੁਮਾਰ ਸ਼ਰਮਾ ਦੀ ਸਰਪ੍ਰਸਤੀ ਵਾਲੀ ਇਸ ਸੁਸਾਇਟੀ ਨੇ ਪਿਛਲੇ ਕਈ ਵਰ੍ਹਿਆਂ ਵਿਚ ਪੰਜਾਬੀ ਦੇ ਕਈ ਪ੍ਰੋਗਰਾਮ ਕਰਵਾਏ ਹਨ। ਇਨ੍ਹਾਂ ਪ੍ਰੋਗਰਾਮਾਂ ਵਿਚ ਪੰਜਾਬੀ ਕੁਇਜ਼ 'ਸੌ ਸਵਾਲ', ਸੈਮੀਨਾਰ ਤੇ ਹੋਰ ਪ੍ਰਤੀਯੋਗਤਾਵਾਂ ਸ਼ਾਮਲ ਹਨ। ਇਸ ਵਰ੍ਹੇ ਵੀ ਸੁਸਾਇਟੀ ਵਲੋਂ ਪ੍ਰੋਗਰਾਮ ਉਲੀਕੇ ਗਏ ਹਨ। ਕਾਲਜ ਵਿਚ ਬੀ. ਕਾੱੱਮ ਤੇ ਬੀ. ਏ. ਪ੍ਰੋਗਰਾਮ ਵਿਚ ਪੰਜਾਬੀ ਦੇ ਪੰਜਾਹ ਤੋਂ ਵੱੱਧ ਵਿਦਿਆਰਥੀ ਹਨ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement