ਪੰਜਾਬੀ ਵਿਰਸਾ ਸੁਸਾਇਟੀ ਨੇ ਸਮਾਗਮ ਕਰਵਾਇਆ
Published : Sep 30, 2017, 10:04 pm IST
Updated : Sep 30, 2017, 4:34 pm IST
SHARE ARTICLE

ਨਵੀਂ ਦਿੱਲੀ, 30 ਸਤੰਬਰ (ਸੁਖਰਾਜ ਸਿੰਘ): ਪੰਜਾਬੀ ਵਿਰਸਾ ਸੁਸਾਇਟੀ ਨੇ ਦਿਆਲ ਸਿੰਘ ਈਵਨਿੰਗ ਕਾਲਜ (ਹੁਣ ਮੁਕੰਮਲ ਡੇ ਕਾਲਜ) ਵਿਚ ਓਰਇੰਟੇਸ਼ਨ ਪ੍ਰੋਗਰਾਮ ਕਰਵਾਇਆ। ਕਾਲਜ ਤੋਂ ਬਾਹਰੋਂ ਆਏ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਭਿੰਨ-ਭਿੰਨ ਵਿਸ਼ਿਆਂ ਬਾਰੇ ਜਾਣਕਾਰੀ ਦਿਤੀ। ਕੈਵ ਪ੍ਰੋਡਕਸ਼ਨ ਤੋਂ ਐਲ.ਐਸ. ਚੀਮਾ ਨੇ ਮੁੰਬਈ ਜਾਂ ਵਿਦੇਸ਼ ਜਾਣ ਵਾਲੇ ਲੋਕਾਂ ਦੇ ਹਵਾਲੇ ਨਾਲ ਹੈਰਾਨੀਜਨਕ ਵੇਰਵੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਆਰਟਿਸਟਾਂ ਨੂੰ ਆਪਣੀ ਸਮਰੱੱਥਾ ਅਨੁਸਾਰ ਹੀ ਅੱੱਗੇ ਵਧਣ ਦੇ ਮੌਕੇ ਤਲਾਸ਼ ਕਰਨੇ ਚਾਹੀਦੇ ਹਨ। ਗ਼ਲਤ ਤਰੀਕੇ ਕਈ ਵਾਰੀ ਜ਼ਿੰਦਗੀ ਵਿਚ ਮੁਸ਼ਕਿਲਾਂ ਪੈਦਾ ਕਰ ਦਿੰਦੇ ਹਨ।
ਕਲਾ ਤੇ ਜੀਵਨ ਦਾ ਠੀਕ ਅਤੇ ਦਰੁਸਤ ਮਾਰਗ ਚੁਣ ਕੇ ਅੱੱਗੇ ਵਧਣ ਨਾਲ ਹੀ ਸਫ਼ਲਤਾ ਮਿਲ ਸਕਦੀ ਹੈ। ਦਿੱੱਲੀ ਯੂਨੀਵਰਸਿਟੀ ਦੇ ਆਦਿਤੀ ਮਹਾਵਿਦਿਆਲਾ ਤੋਂ ਐਸੋਸਿਏਟ ਪ੍ਰੋਫ਼ੈਸਰ ਡਾ. ਮਾਲਾ ਮਿਸਰਾ ਨੇ ਮੀਡੀਆ 'ਤੇ ਭਾਸ਼ਨ ਦਿਤਾ। ਉਨ੍ਹਾਂ ਨੇ ਪ੍ਰਿੰਟ ਮੀਡੀਆ ਤੇ ਬਿਜਲਈ ਮੀਡੀਆਂ ਦੇ ਯੋਗਦਾਨ ਨੂੰ ਸਮੇਂ ਦੀ ਲੋੜ ਕਰਾਰ ਦਿਤਾ। ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਡਾਇਰੈਕਟਰ, ਪ੍ਰੋਫ਼ੈਸਰ ਤੇ ਹੈੱੱਡ ਡਾ. ਹਰਮੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਈ.ਏ.ਐੱੱਸ. ਦੀ ਤਿਆਰੀ ਕਰਨ ਦੇ ਗੁਰ ਸਮਝਾਏ।
ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਸੇਵਾ ਦਾ ਫ਼ਾਇਦਾ ਉਠਾ ਸਕਦੇ ਹਨ। ਡਾ. ਮਧੂ ਸੋਢੀ ਨੇ ਬੱੱਚਿਆਂ ਨੂੰ ਅਪਣੇ ਵਿਰਸੇ ਨਾਲ ਜੁੜਨ ਲਈ ਪ੍ਰਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਆਪਣਾ ਵਿਰਸਾ ਗੌਰਵਸ਼ਾਲੀ ਹੈ। ਇਸ ਲਈ ਸਾਨੂੰ ਅਪਣੀਆਂ ਉਚ ਕਦਰਾਂ-ਕੀਮਤਾਂ ਉਪਰ ਪਹਿਰਾ ਦੇਣ ਦੀ ਲੋੜ ਹੈ। ਵਿਰਸਾ ਸੁਸਾਇਟੀ ਦੇ ਕਨਵੀਨਰ ਡਾ. ਪ੍ਰਿਥਵੀ ਰਾਜ ਥਾਪਰ ਨੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਕਿ ਆਏ ਦਿਨ ਇਖ਼ਲਾਕ ਦੇ ਡਿਗਦੇ ਪੱੱਧਰ ਦੀਆਂ ਘਟਨਾਵਾਂ ਨਿਰਾਸ਼ਾ ਦਾ ਮਹੌਲ ਪੈਦਾ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਹੌਸਲੇ, ਸੰਤੋਖ ਤੇ ਜ਼ਿੰਮੇਵਾਰੀ ਨਾਲ ਅੱੱਗੇ ਵਧਣਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਵਿਰਸਾ ਸੁਸਾਇਟੀ ਦੇ ਉੱੱਪ-ਪ੍ਰਧਾਨ ਵਿਸ਼ਾਲ ਸ਼ਰਮਾ ਨੇ ਪਰਦੇ ਉੱੱਪਰ ਪੀ.ਪੀ.ਟੀ. ਰਾਹੀਂ ਵਿਰਸਾ ਸੁਸਾਇਟੀ ਦੀਆਂ ਕਾਲਜ ਵਿਚ ਹੋਈਆਂ ਗਤੀਵਿਧੀਆਂ ਉੱੱਪਰ ਇਕ ਝਾਤ ਪੁਆਈ। ਇਸ ਮੌਕੇ ਕਾਲਜ ਦੇ ਪੰਜਾਬੀ ਵਿਭਾਗ ਦੇ ਦੂਜੇ ਸਾਲ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਸੈਣੀ ਦਾ ਗਾਇਆ ਤੇ ਫ਼ਿਲਮਾਇਆ ਪਲੇਠਾ ਗੀਤ 'ਦਿਲ ਹਾਰ ਕੇ' ਲੋਕ-ਅਰਪਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਪਵਨ ਕੁਮਾਰ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਧਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਚੰਗੀਆਂ ਗੱੱਲਾਂ ਜੀਵਨ ਵਿਚ ਅਪਣਾਉਣ ਦਾ ਸੁਝਾਅ ਦਿਤਾ।
ਪ੍ਰਧਾਨ ਗੁਰਕੀਰਤ ਸਿੰਘ ਸਮੇਤ ਹੋਰਨਾ ਅਹੁਦੇਦਾਰਾਂ ਅੰਕਿਤਾ ਜਸਰੋਟੀਆ, ਸੁਖਮਨਦੀਪ ਸਿੰਘ, ਅਰਪਿਤਾ ਸ਼ਰਮਾ, ਮਨਦੀਪ ਸਿੰਘ, ਬਲਜਿੰਦਰ ਸਿੰਘ, ਅਮਨ ਕੁਮਾਰ ਸਿੰਘ, ਪ੍ਰੀਤ ਸਿੰਘ, ਸਾਹਿਲ ਬੰਸਲ, ਜਗਦੀਪ ਸਿੰਘ, ਜਸਪ੍ਰੀਤ ਸਿੰਘ ਸਿਆਲੀ, ਆਕਾਸ਼ ਦੇਵਨ ਤੇ ਹੋਰਨਾਂ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਵਿਚ ਯੋਗਦਾਨ ਪਾਇਆ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement