ਪਟਵਾਰੀਆਂ ਤੇ ਗ੍ਰਾਮ ਸਕੱਤਰਾਂ ਨਾਲ ਏਡੀਓ ਵੀ ਰੱਖਣਗੇ ਖੇਤੀ ਰਹਿੰਦ-ਖੂੰਹਦ ਸਾੜਨ ਵਾਲੇ ਕਿਸਾਨਾਂ 'ਤੇ ਨਜ਼ਰ
Published : Sep 26, 2017, 10:14 pm IST
Updated : Sep 26, 2017, 4:44 pm IST
SHARE ARTICLE



ਸ਼ਾਹਬਾਦ ਮਾਰਕੰਡਾ, 26 ਸਿਤੰਬਰ (ਅਵਤਾਰ ਸਿੰਘ) : ਜ਼ਿਲ੍ਹਾ ਕੁਰੂਕਸ਼ੇਤਰ ਦੀ ਡੀਸੀ ਸੁਮੇਧਾ ਕਟਾਰਿਆ ਨੇ ਕਿਹਾ ਕਿ ਹੁਣ ਪਟਵਾਰੀ ਅਤੇ ਗਰਾਮ ਸਕੱਤਰ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਦੇ ਏਡੀਓ ਖੇਤਾਂ ਵਿਚ ਖੜੇ ਫਾਨੇਆਂ ਅਤੇ ਅਵਸ਼ੇਸ਼ਾਂ ਨੂੰ ਜਲਾਣ ਵਾਲੇ ਕਿਸਾਨਾਂ ਉਤੇ ਨਜ਼ਰ ਰੱਖਣਗੇ। ਐਨਾ ਹੀ ਨਹੀਂ ਸਰਕਾਰੀ ਕਰਮਚਾਰੀ ਅੱਗ ਨਾਲ ਸਬੰਧਤ ਘਟਨਾਵਾਂ ਦੀ ਕੁਝ ਮਿੰਟਾਂ ਦੇ ਅੰਦਰ ਅਪਣੀ ਰਿਪੋਰਟ ਪ੍ਰਸ਼ਾਸਨ ਨੂੰ ਸੌਂਪਨੀ ਹੋਵੇਗੀ। ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਵਾਲੇ ਕਰਮਚਾਰੀ ਦੇ ਵਿਰੁਧ ਅਨੁਸ਼ਾਸਨਾਤਮਕ ਕਾੱਰਵਾਈ ਅਮਲ ਵਿਚ ਲਿਆਦੀ ਜਾਵੇਗੀ ।

ਡੀਸੀ  ਨੇ ਮੰਗਲਵਾਰ ਸ਼ਾਮ ਨੂੰ ਪੰਚਾਇਤ ਭਵਨ ਕੁਰੂਕਸ਼ੇਤਰ ਦੇ ਸਭਾਗਾਰ ਵਿਚ ਖੇਤੀਬਾੜੀ ਵਿਭਾਗ, ਜ਼ਿਲ੍ਹਾ ਵਿਕਾਸ ਅਤੇ ਪੰੰਚਾਇਤ ਵਿਭਾਗ, ਪਟਵਾਰੀਆਂ, ਗਰਾਮ ਸਕੱਤਰਾਂ ਸਹਿਤ ਹੋਰ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਦਾ ਕਿਸਾਨਾਂ ਦਾ ਚਾਲਾਨ ਕਰਨ ਦਾ ਕੋਈ ਮਕਸਦ ਨਹੀਂ ਹੈ। ਲੇਕਿਨ ਖੇਤਾਂ ਵਿਚ ਖੜੇ ਫਾਨੇਆਂ ਨੂੰ ਕਿਸੇ ਵੀ ਕੀਮਤ ਉਤੇ ਜਲਾਣ ਨਹੀਂ ਦਿਤਾ ਜਾਵੇਗਾ। ਇਸਦੀ ਮੁੱਖ ਜ਼ਿੰਮੇਵਾਰੀ ਖੇਤੀਬਾੜੀ ਵਿਭਾਗ ਦੇ ਏਡੀਓ ਦੀ ਰਹੇਗੀ ਅਤੇ ਗਰਾਮ ਸਕੱਤਰ ਅਤੇ ਪਟਵਾਰੀ ਦੀ ਟੀਮ ਦਾ ਆਪਸੀ ਤਾਲਮੇਲ ਬਣਾ ਰਹੇਗਾ। ਸਾਰੇ ਅਧਿਕਾਰੀਆਂ ਨੂੰ ਅਪਣੇ-ਅਪਣੇ ਸਰਕਲ ਵਿਚ ਬਾਜ ਦੀ ਤਰ੍ਹਾਂ ਨਜ਼ਰ ਰੱਖਣੀ ਹੋਵੇਗੀ। ਜੋ ਵੀ ਕਿਸਾਨ ਫਾਨੇਆਂ ਵਿਚ ਅੱਗ ਲਾਵੇਗਾ ਉਸਦੇ ਵਿਰੁਧ ਤੁਰਤ ਏਕਸ਼ਨ ਲੈਣਾ ਸੁਨਿਸਚਿਤ ਕਰਣਾ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਫਾਨੇਆਂ ਵਿਚ ਅੱਗ ਲਗਾਉਣ ਨਾਲ ਕਿਸਾਨਾਂ ਦਾ ਵੀ ਪ੍ਰਤੀ ਏਕੜ 1200 ਰੁਪਏ ਖਰਚ ਆਉਂਦਾ ਹੈ। ਜੇਕਰ ਕਿਸਾਨ ਫਾਨੇਆਂ ਨੂੰ ਅੱਗ ਨਹੀਂ ਲਗਾਏ ਅਤੇ ਫਾਨੇਆਂ ਦਾ ਪ੍ਰਯੋਗ ਕਰੇ ਤਾਂ ਇੱਕ ਏਕੜ ਨਾਲ ਕਿਸਾਨ ਨੂੰ ਕਰੀਬ 3 ਹਜਾਰ ਰੁਪਏ ਤੱਕ ਦਾ ਮੁਨਾਫਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲਗਾਉਣ ਨਾਲ ਨਾ ਕੇਵਲ ਪਰਿਆਵਰਣ ਦੂਸ਼ਿਤ ਹੁੰਦਾ ਹੈ ਸਗੋ ਭੂਮੀ ਦੇ ਮਿੱਤਰ ਕੀਟ ਵੀ ਨਸ਼ਠ ਹੋ ਜਾਦੇ ਹਨ। ਐਨਾ ਹੀ ਨਹੀਂ ਸੜਕ ਦੁਰਘਟਨਾ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਉਪਮੰਡਲ ਅਧਿਕਾਰੀ ਨਾਗਰਿਕ ਅਪਣੇ ਅਪਣੇ ਅਧੀਨ ਅਧਿਕਾਰੀਆਂ ਨੂੰ ਦਿਸ਼ਾਨਿਰਦੇਸ਼ ਜਾਰੀ ਕਰਕੇ ਖੇਤਾਂ ਵਿਚ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖਿਲਾਫ ਕਾੱਰਵਾਈ ਕਰਣਾ ਸੁਨਿਸਚਿਤ ਕਰਣਗੇ। ਸਾਰੇ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਫੀਲਡ ਵਿਚ ਜਾਕੇ ਜਾਂਚ ਕਰਣਾ ਵੀ ਸੁਨਿਸਚਿਤ ਕਰਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐੇਸਡੀਐਮ ਸ਼ਾਹਬਾਦ ਸਤਬੀਰ ਕੁੰਡੂ, ਡੀਡੀਪੀਓ ਕਪਿਲ ਸ਼ਰਮਾ, ਖੇਤੀਬਾੜੀ ਵਿਭਾਗ ਦੇ ਉਪਨਿਦੇਸ਼ਕ ਡਾ. ਕਰਮਚੰਦ ਆਦਿ ਅਧਿਕਾਰੀ ਵੀ ਮੌਜੂਦ ਸਨ।

Location: India, Haryana

SHARE ARTICLE
Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement