ਪਿੰਡ ਮੱਦੀਪੁਰ ਵਿਖੇ ਨਗਰ ਕੀਰਤਨ ਕਰਵਾਇਆ
Published : Sep 21, 2017, 10:08 pm IST
Updated : Sep 21, 2017, 4:38 pm IST
SHARE ARTICLE

ਸ਼ਾਹਬਾਦ ਮਾਰਕੰਡਾ, 21 ਸਤੰਬਰ (ਅਵਤਾਰ ਸਿੰਘ): ਸੰਤ ਬਾਬਾ ਕਰਮ ਸਿੰਘ ਜੀ ਦੀ 29 ਵੀਂ ਬਰਸੀ ਦੇ ਸਬੰਧ ਵਿਚ ਸ਼ਾਹਬਾਦ ਤਹਿਸੀਲ ਦੇ ਪਿੰਡ ਮੱਦੀਪੁਰ ਦੇ ਗੁਰਦੁਆਰਾ ਸੱਚੀ ਦਾੜੀ ਵਿਖੇ 21 ਅਤੇ 22 ਸੰਤਬਰ ਨੂੰ ਸਾਲਾਨਾ ਜੋੜ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਭਾਰੀ ਸੰਖਿਆਂ ਵਿਚ ਸਿੱਖ ਸੰਗਤਾ ਹਿਸਾੱ ਲੈ ਰਹੀਆ ਹਨ। ਵੀਰਵਾਰ ਨੂੰ ਇਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਪੰਜ ਪਿਆਰੀਆ ਦੀ ਅਗਵਾਨੀ ਅਤੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ  ਵਿਚ ਨਗਰ ਕੀਰਤਨ ਪਿੰਡ ਦੀਆਂ ਗਲੀਆਂ ਵਿਚੋ ਦੀ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਇਹ ਸੰਪਨ ਹੋਇਆ। ਨਗਰ ਕੀਰਤਨ ਵਿਚ ਭਾਰੀ ਸੰਖਿਆਂ ਵਿਚ ਸੰਗਤ ਵਿਸ਼ੇਸ਼ ਕਰ ਕੇ ਬੀਬੀਆਂ ਨੇ ਹਿੱਸਾ ਲਿਆ।
ਗਤਕਾ ਪਾਰਟੀ ਨਗਰ ਕੀਰਤਨ ਦਾ ਖਿਚ ਦਾ ਕੇਂਦਰ ਬਣੀ। ਜੋੜ ਮੇਲੇ ਦੇ ਦੁਜੇ ਦਿਨ ਸੁਕਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਭਾਰੀ ਦੀਵਾਨ ਸਜਣਗੇ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿ੍ਰ੍ਰਤਸਰ ਦੇ ਹਜ਼ੂਰੀ ਰਾਗੀ ਜੱਥਾ ਦਵਿੰਦਰ ਸਿੰਘ ਬਟਾਲਾ ਤੇ ਭਾਈ ਮੁਖਤਿਆਰ ਸਿੰਘ ਜੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਢਾਡੀ ਜੱਥਾ ਭਾਈ ਮਿਲਖਾ ਸਿੰਘ ਮੌਜੀ ਅਤੇ ਹਰਨਾਮ ਸਿੰਘ ਜੀ, ਕਥਾਵਾਚਕ  ਸਤਨਾਮ ਸਿੰਘ ਪੰਜੋਖੜਾ ਸਾਹਿਬ ਵਾਲੇ, ਕਵੀਸ਼ਰੀ ਜੱਥਾ ਭਾਈ ਭਗਵੰਤ ਸਿੰਘ ਸੁਰਵਿੰਡ ਤੋ ਇਲਾਵਾ ਇਤਹਾਸਕ ਗੁਰਦੁਆਰਾ ਸ੍ਰੀ ਮਸਤ ਗੜ੍ਹ ਸਾਹਿਬ, ਸ਼ਾਹਬਾਦ ਤੋ ਰਾਗੀ ਲਖਵਿੰਦਰ ਸਿੰਘ ਜੀ ਦਾ ਜੱਥਾ  ਸਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ।
ਸੁਕਰਵਾਰ ਸਵੇਰੇ 10 ਵਜੇ ਅਮ੍ਰਿਤ ਸੰਚਾਰ  ਵੀ ਹੋਵੇਗਾ।  ਮੁਖ ਸੇਵਾਦਾਰ ਸ਼ਬੇਗ ਸਿੰਘ ਨੇ ਇਲਾਕੇ ਦੀਆਂ ਸਮੁਹ ਸਾਧ ਸੰਗਤ ਦਾ ਨਗਰ ਕੀਰਤਨ ਵਿਚ ਪੁਜਣ ਤੇ ਧੰਨਵਾਦ ਕੀਤਾ ਅਤੇ  ਅਪੀਲ ਕੀਤੀ ਹੈ ਕਿ  ਸੁਕਰਵਾਰ ਨੂੰ ਆਯੋਜਤ ਧਾਰਮਿਕ ਗੁਰਮਤ ਸਮਾਗਮ ਵਿਚ ਵੱਧ ਚੜ ਕੇ ਹਿੱਸਾ ਲੈਣ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement