ਪਿਹੋਵਾ ਪੂਰੀ ਤਰ੍ਹਾਂ ਸ਼ਾਂਤ, ਚੱਪੇ-ਚੱਪੇ 'ਤੇ ਪੁਲਿਸ ਤੈਨਾਤ
Published : Aug 28, 2017, 10:45 pm IST
Updated : Aug 28, 2017, 5:15 pm IST
SHARE ARTICLE


ਪਿਹੋਵਾ, 28 ਅਗੱਸਤ (ਡਾ. ਕਮਲਜੀਤ): ਡੇਰਾ ਸਾਧ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਪਿਹੋਵਾ ਵਿਖੇ ਕੋਈ ਵੀ ਅਜੇ ਤੱਕ ਅਣਹੋਣੀ ਨਹੀਂ ਹੋਈ ਹੈ ਅਤੇ ਪ੍ਰਸ਼ਾਸਨ ਦਾ ਡੇਰਾ ਪ੍ਰੇਮੀਆਂ 'ਤੇ ਪੂਰਾ ਕੰਟਰੋਲ ਹੈ। ਪਿਹੋਵਾ ਵਿਚ ਪੁਲਿਸ ਚੱਪੇ ਚੱਪੇ 'ਤੇ ਤੈਨਾਤ ਕੀਤੀ ਗਈ ਹੈ ਅਤੇ ਕਿਸੇ ਤਰ੍ਹਾਂ ਦੀ ਅਣਹੋਣੀ ਨੂੰ ਰੋਕਣ ਵਾਲੇ ਪੂਰੀ ਤਰ੍ਹਾਂ ਤਿਆਰ ਹਨ। ਸ਼ੁਰੂ ਵਿਚ ਡੇਰਾ ਪ੍ਰੇਮੀਆਂ ਨੇ ਪਿਹੋਵਾ ਦਾ ਮਾਹੌਲ ਖ਼ਰਾਬ ਕਰਨ ਦੀ ਇਕ ਨਾਕਾਮ ਕੋਸ਼ਿਸ਼ ਕੀਤੀ ਸੀ ਪਰ ਪ੍ਰਸ਼ਾਸਨ ਨੇ ਡੇਰਾ ਪ੍ਰੇਮੀਆਂ ਦੇ ਪ੍ਰਧਾਨਾਂ ਦੇ ਨੱਕ ਵਿਚ ਪਹਿਲਾਂ ਹੀ ਨਕੇਲ ਪਾ ਦਿਤੀ ਸੀ।
   ਜਿਸ ਕਾਰਨ ਸ਼ਹਿਰ ਤੇ ਆਸਪਾਸ ਦੇ ਇਲਾਕੇ ਵਿਚ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਹੀਂ ਹੋਈ। ਪਿਹੋਵਾ ਦੇ ਬੱਸ ਅੱਡਿਆਂ ਤੇ ਸੁਰੱਖਿਆਂ ਬਲਾਂ ਦੀ ਇਕ ਟੁੱਕੜੀ ਅਲੱਗ ਕਰ ਕੇ ਲਾਈ ਗਈ ਹੈ ਤਾਂ ਕਿ ਕੋਈ ਵੀ ਡੇਰਾ ਪ੍ਰੇਮੀ ਸਰਕਾਰੀ ਬਸਾਂ ਤੇ ਬਸ ਅੱਡੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ। ਇਸ ਕਰ ਕੇ ਪਿਹੋਵਾ ਦਾ ਮੇਨ ਥਾਣਾ ਅਤੇ ਪੁਲਿਸ ਚੌਕੀ ਲਗਭਗ ਖਾਲੀ ਪਈ ਹੈ ਅਤੇ ਸਾਰੀ ਪੁਲਿਸ ਫੋਰਸ ਪਿਹੋਵਾ ਵਿਚ ਤੇ ਮੇਨ ਚੌਕ ਤੇ ਬਾਜ਼ਾਰਾਂ ਵਿਚ ਗਸ਼ਤ ਕਰ ਰਹੀ ਹੈ। ਪਿਹੋਵਾ ਦੇ ਡੀਐਸ ਅਤੇ ਐਸਡੀਐਮ ਪੂਜਾ ਚਾਵਰਿਆ ਖੁਦ ਪਿਹੋਵਾ ਅਤੇ ਆਸਪਾਸ ਦੇ ਪਿੰਡਾਂ ਦੀ ਗਸ਼ਤ ਕਰ ਰਹੇ ਹਨ। ਐਸਡੀਐਮ ਪਿਹੋਵਾ ਨੇ ਪਿੰਡਾਂ ਦੇ ਸਰਪੰਚਾਂ ਨੂੰ ਸਖ਼ਤ ਹਿਦਾਇਤ ਦਿਤੀ ਹੈ ਕਿ ਸਲਾਕ ਵਿਚ ਕਿਸੇ ਵੀ ਤਰ੍ਹਾਂ ਦਾ ਦੰਗਾ ਫਸਾਦ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਦੰਗਾ ਕਰਨ ਵਾਲਿਆਂ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


Location: India, Haryana

SHARE ARTICLE
Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement