
ਏਲਨਾਬਾਦ, 21 ਸਤੰਬਰ (ਪਰਦੀਪ ਧੁੰਨਾ ਚੂਹੜਚੱਕ):
ਏਲਨਾਬਾਦ ਰਾਮਲੀਲਾ ਕਮੇਟੀ ਵਲੋਂ ਦਸ਼ਹਰਾ ਉਤਸਵ ਨੂੰ ਮੁੱਖ ਰੱਖਦੇ ਹੋਏ ਰਾਮਲੀਲਾ ਦਾ
ਆਯੋਜਨ ਕੀਤਾ ਗਿਆ। ਇਸ ਰਾਮਲੀਲਾ ਦੀ ਸ਼ੁਰੂਆਤ ਅਗਰਵਾਲ ਸਭਾ ਦੇ ਪ੍ਰਧਾਨ ਸੁਭਾਸ਼ ਗੋਇਲ,
ਨਗਰ ਪਾਲਿਕਾ ਦੇ ਚੇਅਰਮੈਨ ਰਵਿੰਦਰ ਕੁਮਾਰ ਲੱਢਾ, ਰਾਮਲੀਲਾ ਕਮੇਟੀ ਦੇ ਪ੍ਰਧਾਨ ਪਵਨ
ਕੁਮਾਰ ਲੱਢਾ ਨੇ ਕੀਤੀ ਵਿਸ਼ੇਸ਼ ਰੂਪ ਵਿਚ ਪਹੁੰਚੇ। ਕਾਂਗਰਸ ਦੇ ਸਿਰਕੱਢ ਨੇਤਾ ਹੁਸ਼ਿਆਰੀ
ਲਾਲ ਸਰਮਾ ਨੇ ਇਸ ਮੌਕੇ ਆਖਿਆ ਕਿ ਸਾਨੂੰ ਆਪਣੇ ਧਰਮ ਵਿਚ ਪੱਕੇ ਰਹਿਣਾ ਚਾਹੀਦਾ ਹੈ ਅਤੇ
ਧਰਮ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ ਰਾਮ ਨਾਟਕ ਸਾਨੂੰ ਸੱਚ 'ਤੇ ਚੱਲਣ ਦੀ ਪ੍ਰੇਰਣਾ
ਦਿੰਦਾ ਹੈ। ਪਹੁੰਚੇ ਮਹਿਮਾਨ ਮੁਰਾਰੀ ਲਾਲ ਪੋਹੜਕੇ ਵਾਲੇ, ਅੰਜਨੀ ਲੱਢਾ, ਜੀਤ ਸਿੰਘ
ਖਾਲਸਾ, ਕਰਨੈਲ ਸਿੰਘ ਰਾਜੇਸ਼ ਵਰਮਾ, ਮੀਨੂ ਸ਼ਰਮਾ, ਗੋਰੀ ਸ਼ਾਕਰ ਲੱਢਾ, ਨਿਤਿਨ ਸੋਮਾਨੀ,
ਬੀਐਨ ਨਾਗਰ, ਓਪੀ ਪਾਰਕ ਅਤੇ ਸਾਰੇ ਕਮੇਟੀ ਦੇ ਮਂੈਬਰ, ਇਸ ਤੋਂ ਇਲਾਵਾ ਨਗਰਵਾਸੀ ਮੌਜੂਦ
ਸਨ।