ਸੌਦਾ ਸਾਧ ਦੇ ਡੇਰੇ ਦਾ ਸਰਚ ਆਪਰੇਸ਼ਨ ਸ਼ੁਰੂ, ਖੁਲਣਗੇ ਵੱਡੇ ਰਾਜ
Published : Sep 8, 2017, 11:04 am IST
Updated : Sep 8, 2017, 5:34 am IST
SHARE ARTICLE

ਡੇਰਾ ਸੱਚਾ ਸੌਦਾ ਹੈਡਕੁਆਰਟਰ ਵਿੱਚ ਆਪਰੇਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸਦੇ ਚਲਦੇ ਡੇਰੇ ਦੇ ਬਾਹਰ ਭਾਰੀ ਸੁਰੱਖਿਆ ਇੰਤਜਾਮ ਕੀਤੇ ਗਏ ਹਨ। ਪੰਜਾਬ-ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਹਰਿਆਣਾ ਪ੍ਰਸ਼ਾਸਨ ਅੱਜ ਡੇਰੇ ਦੇ ਅੰਦਰ ਪ੍ਰਵੇਸ਼ ਕਰ ਗਿਆ ਹੈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰਿਟਾਇਰਡ ਸੈਸ਼ਨ ਜੱਜ ਏ.ਕੇ.ਐਸ. ਪਵਾਰ ਦੀ ਅਗਵਾਈ ‘ਚ ਡੇਰੇ ਨੂੰ 10 ਜ਼ੋਨ ‘ਚ ਵੰਡਿਆ ਗਿਆ ਹੈ।

 ਸਰਚ ਆਪਰੇਸ਼ਨ ਨੂੰ ਬੜੇ ਹੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਮੇਂ ਤੋਂ ਪਹਿਲਾਂ ਬਾਹਰ ਨਾ ਜਾ ਸਕੇ ਇਸ ਲਈ ਟੀਮ ਦੇ ਕਿਸੇ ਵੀ ਕਰਮਚਾਰੀ ਨੂੰ ਮੋਬਾਈਲ ਜਾਂ ਪੈੱਨ ਅੰਦਰ ਲੈ ਕੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ।ਡੇਰੇ ਦੀ ਤਲਾਸ਼ੀ ਲਈ ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ 10 ਟੀਮਾਂ ਬਣਾਈਆਂ ਹਨ। ਇਸ ਦੇ ਨਾਲ ਹੀ ਡੇਰੇ ਨੂੰ ਵੀ 10 ਹਿੱਸਿਆ ‘ਚ ਵੰਡਿਆ ਗਿਆ ਹੈ। ਡੇਰਾ ਸੱਚਾ ਸੌਦਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਡੇਰੇ ਦੇ ਸਾਰੇ ਚੋਰ ਰਸਤੇ ਵੀ ਬੰਦ ਕਰ ਦਿੱਤੇ ਗਏ ਹਨ। ਪੂਰੇ ਤਲਾਸ਼ੀ ਅਭਿਆਨ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।


ਇਸਦੇ ਲਈ 50 ਵੀਡੀਓਗ੍ਰਾਫਰ ਅੰਦਰ ਗਏ ਹਨ ਬੈਂਕ ਦੇ ਕਰੀਬ 100 ਕਰਮਚਾਰੀ ਵੀ ਅੰਦਰ ਗਏ ਹਨ। ਡੇਰੇ ਦਾ ਕੈਂਪਸ ਕਰੀਬ 700 ਏਕੜ ਦਾ ਹੈ ਇਸ ਲਈ ਇਸ ਤਲਾਸ਼ੀ ਅਭਿਆਨ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ। ਤਲਾਸ਼ੀ ਅਭਿਆਨ ਦੇ ਦੌਰਾਨ ਕਿਸੇ ਵੀ ਘਟਨਾ ਤੋਂ ਨਿੱਬੜਨ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਰਾਜ ਪੁਲਿਸ ਦੇ ਇਲਾਵਾ ਅਰਧਸੈਨਿਕ ਬਲਾਂ ਦੀਆਂ 45 ਕੰਪਨੀਆਂ ਤੈਨਾਤ ਹਨ। 


ਫੌਜ ਦੀਆਂ 4 ਟੁਕੜੀਆਂ ਨੂੰ ਰਿਜ਼ਰਵ ਰੱਖਿਆ ਗਿਆ ਹੈ। ਕੁੱਲ 5,000 ਜਵਾਨ ਡੇਰੇ ਦੇ ਅੰਦਰ ਗਏ।ਡੇਰਾ ਸੱਚਾ ਸੌਦਾ ਦੇ ਬਠਿੰਡਾ ਜ਼ਿਲੇ ਦੇ ਸਲਾਬਤਪੁਰਾ ਸਥਿਤ ਕੇਂਦਰ ਦੇ ਇੰਚਾਰਜ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਖਿਲਾਫ ਰਾਜ ਧ੍ਰੋਹ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬਠਿੰਡਾ ਜ਼ੋਨ ਦੇ ਆਈ. ਜੀ. ਐੱਮ. ਐੱਸ. ਛੀਨਾ ਨੇ ਦੱਸਿਆ ਕਿ ਜ਼ੋਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ੋਰਾ ਸਿੰਘ ਖਿਲਾਫ ਰਾਜ ਧ੍ਰੋਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਜ਼ੋਰਾ ਸਿੰਘ ਉਨ੍ਹਾਂ ਮੁਲਜ਼ਮਾਂ ਵਿਚੋਂ ਇਕ ਹੈ ਜਿਨ੍ਹਾਂ ‘ਤੇ ਪਿਛਲੇ ਮਹੀਨੇ ਪੰਚਕੂਲਾ ਵਿਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਰੇਪ ਦੇ ਜੁਰਮ ਵਿਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਬਠਿੰਡਾ ਵਿਚ ਹਿੰਸਾ ਭੜਕਾਉਣ ਦਾ ਦੋਸ਼ ਹੈ। ਛੀਨਾ ਨੇ ਦੱਸਿਆ ਕਿ ਜ਼ੋਰਾ ਸਿੰਘ ਨੂੰ ਕਲ ਬਠਿੰਡਾ ਵਿਚ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਬਠਿੰਡਾ ਜ਼ਿਲੇ ‘ਚ ਡੇਰਾ ਸੱਚਾ ਸੌਦਾ ਦਾ ਸਲਾਬਤਪੁਰਾ ਕੇਂਦਰ ਪੰਜਾਬ ਦੇ ਵੱਡੇ ਕੇਂਦਰਾਂ ਵਿਚੋਂ ਇਕ ਹੈ।

Location: India, Haryana

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement