ਸੌਦਾ ਸਾਧ ਦੇ ਸਿਰ ਤੇ ਲਟਕੀ ਤਲਵਾਰ ਸੁਨਾਰੀਆਂ ਜ਼ੇਲ੍ਹ 'ਚ ਹੋਵੇਗੀ...
Published : Sep 15, 2017, 5:40 pm IST
Updated : Sep 15, 2017, 12:10 pm IST
SHARE ARTICLE

ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ 'ਤੇ ਹੁਣ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਰਣਜੀਤ ਕਤਲਕਾਂਡ ਦੀ ਤਲਵਾਰ ਲਟਕ ਰਹੀ ਹੈ। ਇਨ੍ਹਾਂ ਮਾਮਲਿਆਂ 'ਤੇ 16 ਸਤੰਬਰ ਨੂੰ ਰਾਮ ਰਹੀਮ ਦੀ ਪੇਸ਼ੀ ਹੋਣੀ ਹੈ, ਜਿਸ ਨੂੰ ਲੈ ਕੇ ਪੰਚਕੂਲਾ 'ਚ ਹਰਿਆਣਾ ਦੇ ਡੀ. ਜੀ. ਪੀ. ਸੰਧੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੇਸ਼ੀ ਨੂੰ ਲੈ ਕੇ ਸਖਤ ਸੁਰੱਖਿਆ ਦੀ ਵਿਵਸਥਾ ਕੀਤੀ ਗਈ ਹੈ। 

ਡੀ. ਜੀ. ਪੀ. ਨੇ ਕਿਹਾ ਕਿ 16 ਸਤੰਬਰ ਨੂੰ ਇਕ ਵਾਰ ਫਿਰ ਸੁਨਾਰੀਆ ਜੇਲ 'ਚ ਹੀ ਸੀ. ਬੀ. ਆਈ. ਦੀ ਅਦਾਲਤ ਲੱਗੇਗੀ। ਹਾਲਾਂਕਿ ਵੀਡੀਓ ਕਾਨਫ੍ਰੰਸਿੰਗ ਨਾਲ ਹੀ ਰਾਮ ਰਹੀਮ ਦੀ ਪੇਸ਼ੀ ਕੀਤੀ ਜਾਵੇਗੀ। ਇਸ ਮਾਮਲੇ 'ਚ 16 ਸਤੰਬਰ ਨੂੰ ਆਖਰੀ ਬਹਿਸ ਹੋਵੇਗੀ। ਜੇਲ ਪ੍ਰਸ਼ਾਸਨ ਨੇ ਜੇਲ 'ਚ ਅਦਾਲਤ ਲਾਉਣ ਅਤੇ ਵੀਡੀਓ ਕਾਨਫਰੰਸਿੰਗ ਨਾਲ ਸੁਣਵਾਈ ਦੋਹਾਂ ਦੀਆਂ ਤਿਆਰੀਆਂ ਕਰ ਰੱਖੀਆਂ ਹਨ। 


ਸੀ. ਬੀ. ਆਈ. ਅਦਾਲਤ 'ਚ ਸੁਣਵਾਈ ਲਈ ਰਾਮ ਰਹੀਮ ਦਾ ਪੇਸ਼ ਹੋਣਾ ਜ਼ਰੂਰੀ ਹੈ।ਸੁਰੱਖਿਆ ਕਾਰਨਾ ਦੇ ਚਲਦੇ ਜੇਲ੍ਹ ਪ੍ਰਸ਼ਾਸਨ ਨੇ ਗੁਰਮੀਤ ਰਾਮ ਰਾਮ ਦੀ ਸੇਲ ਵਿੱਚ ਹੀ ਵੱਖ ਤੋਂ ਅਸਥਾਈ ਅਦਾਲਤ ਅਤੇ ਵੀਡੀਓ ਕਾਂਨਫਰਸਿੰਗ ਦੀ ਵਿਵਸਥਾ ਕਰ ਰੱਖੀ ਹੈ। ਇਸ ਸੇਲ ਨੂੰ ਹੋਰ ਕੈਦੀ ਅਤੇ ਬੰਦੀਆਂ ਤੋਂ ਪੂਰੀ ਤਰ੍ਹਾਂ ਅਲੱਗ ਰੱਖਿਆ ਗਿਆ ਹੈ। 

ਦੱਸਿਆ ਜਾਂਦਾ ਹੈ ਕਿ ਜਿਸ ਸਮੇਂ ਹੋਰ ਕੈਦੀ ਅਤੇ ਬੰਦੀਆਂ ਨੂੰ ਬੈਰਕਾਂ ਤੋਂ ਬਾਹਰ ਕੱਢਿਆ ਜਾਂਦਾ ਹੈ, ਤੱਦ ਵੀ ਉਹ ਗੁਰਮੀਤ ਦੇ ਕੋਲ ਨਹੀਂ ਪਹੁੰਚ ਸਕਦੇ।ਇੱਕ ਮਹਿਲਾ ਸਾਥੀ ਦੇ ਡੇਰੇ ਤੋਂ ਗਾਇਬ ਹੋਣ ਦੇ ਮਾਮਲੇ ਵਿੱਚ ਰਾਮ ਰਹੀਮ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। 


ਜੈਪੁਰ ਦੀ ਕੋਰਟ ਨੇ ਪੁਲਿਸ ਦੁਆਰਾ ਪੇਸ਼ ਅੰਤਿਮ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਹੈ ਅਤੇ ਇੱਕ ਮਹੀਨੇ ਵਿੱਚ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੈਪੁਰ ਦੇ ਰਹਿਣ ਵਾਲੇ ਕਮਲੇਸ਼ ਦੀ ਪਤਨੀ ਗੁੱਡੀ 2015 ਵਿੱਚ ਗੁਰਮੀਤ ਰਾਮ ਰਹੀਮ ਦੇ ਡੇਰੇ ਤੋਂ ਗਾਇਬ ਹੋ ਗਈ ਸੀ। ਕੇਕੇਕਮਲੇਸ਼ ਨੇ ਇਸ ਮਾਮਲੇ ਵਿੱਚ ਕੋਰਟ ਵਿੱਚ ਪਰਿਵਾਦ ਪੇਸ਼ ਕਰ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਸੀ। 

ਪੁਲਿਸ ਨੇ 2016 ਵਿੱਚ ਇਸ ਮਾਮਲੇ ਵਿੱਚ ਐੱਫਆਈਆਰ ਪੇਸ਼ ਕਰ ਦਿੱਤੀ। ਹਾਲ ਵਿੱਚ ਜਦੋਂ ਰਾਮ ਰਹੀਮ ਦਾ ਮਾਮਲਾ ਉਜਾਗਰ ਹੋਇਆ ਤਾਂ ਕਮਲੇਸ਼ ਨੇ ਪ੍ਰੋਟੈਸਟ ਪਟੀਸ਼ਨ ਦਰਜ ਕਰ ਨਵੇਂ ਸਿਰੇ ਤੋਂ ਸੁਣਵਾਈ ਕਰਨ ਦੀ ਅਰਜ਼ੀ ਦਿੱਤੀ ਸੀ।

Location: India, Haryana

SHARE ARTICLE
Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement