ਸੀਨੀਅਰ ਪੱਤਰਕਾਰ ਦੇ ਕਤਲ ਦੀ ਤਰਕਸ਼ੀਲ ਸੋਸਾਇਟੀ ਵਲੋਂ ਨਿੰਦਾ
Published : Sep 6, 2017, 11:16 pm IST
Updated : Sep 6, 2017, 5:46 pm IST
SHARE ARTICLE



ਕਾਲਾਂਵਾਲੀ, 6 ਸਤੰਬਰ (ਜਗਤਾਰ ਸਿੰਘ ਤਾਰੀ):  ਕਰਨਾਟਕ ਵਿੱਚ ਸਾਂਪ੍ਰਦਾਇਕ ਤਾਕਤਾਂ ਅਤੇ ਅੰਧਸ਼ਰਧਾ  ਦੇ ਖਿਲਾਫ ਅਵਾਜ ਉਠਾਉਣ ਵਾਲੇ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਬੀਤੇ ਦਿਨ ਹੋਈ ਹੱਤਿਆ ਦੀ ਤਰਕਸ਼ੀਲ ਸੋਸਾਇਟੀ ਕਾਲਾਂਵਾਲੀ ਵਲੋਂ ਤੇਜ਼ ਨਿੰਦਿਆ ਕੀਤੀ ਗਈ ਹੈ। ਇਸ ਮੌਕੇ ਤਰਕਸ਼ੀਲ ਸੋਸਾਇਟੀ ਪੰਜਾਬ ਦੀ ਇਕਾਈ ਕਾਲਾਂਵਾਲੀ ਨੇ ਇਕ ਪ੍ਰੈਸ ਨੋਟ ਰਾਹੀਂ ਕਿਹਾ ਕਿ  ਇਹ ਹੱਤਿਆ ਠੀਕ ਉਸੇ ਤਰ੍ਹਾਂ  ਕੀਤੀ ਗਈ ਹੈ ਜਿਸ ਤਰ੍ਹਾਂ  ਕਲਬੁਰਗੀ,  ਦਾ ਭੋਲਕਰ ਅਤੇ ਪਾਨਸਾਰੇ ਦੀ ਹੱਤਿਆ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹਤਿਆਰੇ ਲੋਕ ਵਿਚਾਰਧਾਰਾ ਨੂੰ ਗੋਲੀਆਂ ਨਾਲ ਖਤਮ ਕਰਨਾ ਚਾਹੁੰਦੇ ਹਨ ਜੋ ਹੁਣ ਇਕ ਔਰਤ ਦੀ ਸਸ਼ਕਤ ਅਵਾਜ ਨਾਲ ਡਰ ਗਏ।

ਗੌਰੀ ਲੰਕੇਸ਼ ਜੀ, ਦਾਭੋਲਕਰ, ਕਲਬੁਰਗੀ ਅਤੇ ਪਾਨਸਾਰੇ ਵਾਂਗੂ ਧਾਰਮਿਕ ਕੱਟਰਪੰਥ ਅਤੇ ਅੰਧਸ਼ਰਧਾ ਵਿਰੁਧ ਲੜਨ ਵਾਲੇ ਅਮਰ ਸ਼ਹੀਦਾਂ ਦੀ ਲਾਈਨ ਵਿਚ ਸ਼ਾਮਲ ਹੋ ਗਏ ਹਨ। ਤਰਕਸ਼ੀਲ ਸੋਸਾਇਟੀ ਨੇ ਇਸ ਘਟਨਾ ਦੀ ਸਖ਼ਤ ਨਿੰਦਿਆ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਫੜ੍ਹੇ ਜਾਣ ਅਤੇ ਉਨ੍ਹਾਂ ਨੂੰ ਸਖ਼ਤ ਸਜਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਅਸਲ ਵਿਚ ਇਹ ਘਟਨਾ ਪਰਕਾਸ਼ਨ ਦੀ ਆਜ਼ਾਦੀ ਅਤੇ ਤਰਕਸ਼ੀਲ ਬੌਧਿਕਤਾ ਦੀ ਹੱਤਿਆ ਹੈ।

ਇਹ ਕੁਲ ਪ੍ਰਗਤੀਸ਼ੀਲ, ਜਨਵਾਦੀ,  ਧਰਮਨਿਰਪੱਖ ਅਤੇ ਵਿਗਿਆਨੀ ਸੋਚ  ਦੇ ਸਮਰਥਕ ਲੋਕਾਂ ਲਈ ਇੱਕ ਖਤਰੇ ਦੀ ਘੰਟੀ ਹੈ। ਉਨ੍ਹਾਂ ਜਾਣਕਾਰੀ ਹਿਤ ਦੱਸਿਆ ਕਿ ਗੌਰੀ ਲੰਕੇਸ਼  ''ਗੌਰੀ ਲੰਕੇਸ਼ ਪਤਰਿਕੇ” ਨਾਮਕ ਕੰਨਡ ਹਫ਼ਤਾਵਾਰ ਪਤ੍ਰਿਕਾ ਦੀ ਸੰਪਾਦਕ ਸੀ।  ਇਸ ਦੇ ਨਾਲ ਹੀ ਉਹ ਹੋਰ ਪ੍ਰਕਾਸ਼ਨਾਂ ਨਾਲ ਵੀ ਜੁੜੇ ਹੋਏ ਸਨ।

ਇਹ ਪਤ੍ਰਿਕਾ ਕੋਈ ਇਸ਼ਤਿਹਾਰ ਨਹੀਂ ਲੈਂਦੀ ਸੀ ਅਤੇ 50 ਆਦਮੀਆਂ ਦੇ ਇਕ ਸਮੂਹ ਦੁਆਰਾ ਸ਼ੁਰੂ ਕੀਤੀ ਗਈ ਸੀ। ਅਪਣੀ ਲੇਖਣੀ ਦੇ ਜਰੀਏ ਉਹ ਹਮੇਸ਼ਾ ਸਾਂਪ੍ਰਦਾਇਕ ਤਾਕਤਾਂ ਅਤੇ ਜਾਤੀਵਾਦੀ ਵਿਵਸਥਾ  ਦੇ ਖਿਲਾਫ ਚੋਟ ਕਰਦੇ ਰਹਿੰਦੇ ਸਨ। ਉਹ ਪ੍ਰਸਿੱਧ ਕਵੀ ਅਤੇ ਸੰਪਾਦਕ ਅਤੇ ''ਲੰਕੇਸ਼ ਪਤਰਿਕੇ” ਦੇ ਸੰਸਥਾਪਕ ਪੀ ਲੰਕੇਸ਼ ਦੀ ਪੁਤਰੀ ਸਨ। ਉਨ੍ਹਾਂ ਕਿਹਾ ਕਿ ਤਰਕਸ਼ੀਲ ਸੋਸਾਇਟੀ ਕਾਲਾਂਵਾਲੀ ਪ੍ਰੇਸ ਦੀ ਆਜ਼ਾਦੀ ਅਤੇ ਧਰਮ-ਨਿਰਪੱਖਤਾ ਦੀ ਦ੍ਰਿੜ ਸਮਰਥਕ ਗੌਰੀ ਲੰਕੇਸ਼  ਨੂੰ ਸਲਾਮ ਕਰਦੀ ਹੈ। ਇਸ ਮੌਕੇ ਪ੍ਰਧਾਨ ਜਗਦੀਸ਼ ਸਿੰਘਪੁਰਾ, ਸਕੱਤਰ ਦਰਸ਼ਨ ਜਲਾਲਆਣਾ, ਸ਼ਮਸ਼ੇਰ ਚੋਰਮਾਰ, ਅਜਾਇਬ ਜਲਾਲਆਣਾ ਆਦਿ ਵਲੋਂ ਸਾਂਝੇ ਰੂਪ 'ਚ ਪ੍ਰੇਸ ਨੋਟ ਜਾਰੀ ਕੀਤਾ।

Location: India, Haryana

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement