ਉਪਲਾਨਾ ਵਿਖੇ ਕਰਵਾਏ ਕਬੱਡੀ ਮੁਕਾਬਲੇ
Published : Oct 1, 2017, 11:09 pm IST
Updated : Oct 1, 2017, 5:39 pm IST
SHARE ARTICLE


ਅਸੰਧ, 1 ਅਕਤੂਬਰ (ਰਾਮਗੜ੍ਹੀਆ): ਉਪਮੰਡਲ ਦੇ ਪਿੰਡ ਉਪਲਾਨਾ 'ਚ ਚਲ ਰਹੇ ਦੋ ਦਿਨਾ ਬਾਬਾ ਮੋਤੀਗੀਰ ਸਮਾਰਕ ਕਬੱਡੀ ਮੁਕਾਬਲਿਆਂ ਦੀ ਸਮਾਪਤੀ ਹੋ ਗਈ ਹੈ। ਗ੍ਰਾਮ ਸਰਪੰਚ ਸ਼ਤੀਸ਼ ਰਾਣਾ ਨੇ ਪੁਰਸਕਾਰ ਵੰਡ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ।

ਅੰਤਮ ਮੁਕਾਬਲਾ ਮੇਜਬਾਨ ਟੀਮ ਅਤੇ ਪਿੰਡ ਬਿਲੌਨਾ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਗਿਆ। ਲੀਗ ਪਧਰੀ ਮੁਕਾਬਲਿਆਂ 'ਚ ਬਿਲੌਨਾ ਦੀ ਟੀਮ ਨੇ ਪਿੰਡ ਉਪਲਾਨਾ ਦੀ ਟੀਮ ਨੂੰ 30 ਦੇ ਮੁਕਾਬਲੇ 50 ਜਦ ਕਿ ਦੂਜੇ ਮੁਕਾਬਲੇ 'ਚ ਸਾਲਵਨ ਪਿੰਡ ਦੀ ਟੀਮ ਨੂੰ 24 ਅੰਕਾਂ ਨਾਲ ਮਾਤ ਦੇ ਕੇ ਸੈਮੀਫ਼ਾਈਨਲ 'ਚ ਜਗਾ ਬਣਾਈ। ਅੰਤਮ ਮੁਕਾਬਲੇ 'ਚ ਮੇਜਬਾਨ ਟੀਮ ਨੇ ਬਿਲੌਨਾ ਦੀ ਟੀਮ ਨੂੰ 21 ਦੇ ਮੁਕਾਬਲੇ 28  ਅੰਕਾਂ ਦੀ ਮਾਤ ਦੇ ਕੇ ਖ਼ਿਤਾਬ ਹਾਸਲ ਕੀਤਾ। ਇਸ ਮੌਕੇ ਬਿਜੇਂਦਰ ਰਾਣਾ, ਕ੍ਰਿਸ਼ਣ, ਰਮੇਸ਼ ਸ਼ਰਮਾ, ਸਤਬੀਰ, ਪ੍ਰਦੀਪ ਰਾਣਾ, ਅਕਸ਼ੇ ਰਾਣਾ, ਜੈਕੁਮਾਰ, ਜੌਹਰ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ।

Location: India, Haryana

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement