ਵਰਣਿਕਾ ਕੁੰਡੂ ਛੇੜਛਾੜ ਮਾਮਲੇ ‘ਚ ਵਿਕਾਸ ਬਰਾਲਾ ਤੇ ਆਸ਼ੀਸ਼ ਦੀਆਂ ਵਧੀਆਂ ਮੁਸ਼ਮਿਲਾਂ
Published : Nov 23, 2017, 11:22 am IST
Updated : Nov 23, 2017, 5:52 am IST
SHARE ARTICLE

ਚੰਡੀਗੜ੍ਹ: ਬਹੁ ਚਰਚਿਤ ਹਾਈ ਪ੍ਰੋਫਾਈਲ ਵਰਣਿਕਾ ਛੇੜਛਾੜ ਮਾਮਲੇ ‘ਚ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਅਸ਼ੀਸ਼ ਕੁਮਾਰ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਆਸ਼ੀਸ਼ ‘ਤੇ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਅਤੇ ਆਈ. ਏ. ਐੱਸ. ਦੀ ਬੇਟੀ ਵਰਣਿਕਾ ਕੁੰਡੂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ।


ਸ਼ਿਕਾਇਤਕਰਤਾ ਅਤੇ ਹਰਿਆਣਾ ਦੇ ਸੀਨੀਅਰ ਆਈਏਐਸ ਅਫਸਰ ਦੀ ਧੀ ਵਰਣਿਕਾ ਕੁੰਡੂ ਨੇ ਅਦਾਲਤ ਵਿੱਚ ਵਿਕਾਸ ਬਰਾਲਾ ਅਤੇ ਅਸ਼ੀਸ਼ ਕੁਮਾਰ ’ਤੇ ਉਸ ਨੂੰ ਅਗਵਾ ਕਰਨ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਅਦਾਲਤ ਵਿੱਚ ਬੀਤੇ ਦਿਨ ਕੇਸ ਦੀ ਸੁਣਵਾਈ ਸ਼ੁਰੂ ਹੋਈ। ਵਰਣਿਕਾ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਾਉਣ ਤੋਂ ਬਾਅਦ ਪਹਿਲੀ ਵਾਰ ਆਪਣੇ ਬਿਆਨ ਕਲਮਬੰਦ ਕਰਾਏ ਹਨ।


ਜ਼ਿਕਯੋਗ ਹੈ ਕਿ ਵਿਕਾਸ ਬਰਾਲਾ ਅਤੇ ਅਸ਼ੀਸ਼ ‘ਤੇ ਆਈ.ਪੀ.ਸੀ. ਦੀ ਧਾਰਾ 354ਡੀ, 341, 365 ਅਤੇ 511 ਤਹਿਤ ਦੋਸ਼ ਆਇਦ ਕੀਤੇ ਗਏ ਸਨ। ਹੁਣ ਇਨ੍ਹਾਂ ਧਾਰਾਵਾਂ ਤਹਿਤ ਹੀ ਮੁਲਜ਼ਮਾਂ ਵਿਰੁਧ ਮਾਮਲਾ ਚੱਲ ਰਿਹਾ ਹੈ। ਪਿਛਲੀਆਂ ਦੋ ਸੁਣਵਾਈਆਂ ਦੌਰਾਨ ਸ਼ਿਕਾਇਤਕਰਤਾ ਵਰਣਿਕਾ ਕੁੰਡੂ ਅਦਾਲਤ ਵਿਚ ਮੌਜੂਦ ਸੀ। ਪਰ ਦੋਸ਼ ਆਇਦ ਹੋਣ ਸਮੇਂ ਉਹ ਅਦਾਲਤ ਵਿਚ ਨਹੀਂ ਆਈ ਸੀ। ਮਾਮਲੇ ਦੀ ਅਗਲੀ ਸੁਣਵਾਈ ਲਈ 27 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਸੀ। ਪਿਛਲੇ ਮਹੀਨੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਕੁਮਾਰ ਸ਼ਰਮਾ ਨੇ ਵਿਕਾਸ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿਤੀ ਸੀ।


ਹੁਣ ਵਰਣਿਕਾ ਨੇ ਅਦਾਲਤ ‘ਵ ਪੇਸ਼ ਹੋ ਕੇ ਨੂੰ ਦੱਸਿਆ ਕਿ ਜਿਸ ਰਾਤ ਵਿਕਾਸ ਅਤੇ ਅਸ਼ੀਸ਼ ਨੇ ਉਸ ਨੂੰ ਅਗਵਾ ਕਰਨ ਲਈ ਉਸ ਦੀ ਕਾਰ ਮਗਰ ਆਪਣੀ ਗੱਡੀ ਲਾਈ ਸੀ, ਉਸ ਨੇ ਆਪਣੇ ਫ਼ੋਨ ਤੋਂ ਆਪਣੇ ਇੱਕ ਦੋਸਤ ਅਭਿਨਵ ਨੂੰ ਨਾਲ ਦੀ ਨਾਲ ਫ਼ੋਨ ’ਤੇ ਇਸ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਸੀ। ਉਸ ਨੇ ਅਭਿਨਵ ਨੂੰ ਇਹ ਵੀ ਦੱਸਿਆ ਕਿ ਫ਼ੋਨ ਅਚਾਨਕ ਬੰਦ ਹੋਣ ਦੀ ਸੂਰਤ ਵਿੱਚ ਇਹ ਸਮਝ ਲਿਆ ਜਾਵੇ ਕਿ ਉਹ ਬਚ ਨਹੀਂ ਸਕੀ ਹੈ।


ਉਸ ਨੇ ਅਦਾਲਤ ਨੂੰ ਦਿੱਤੇ ਬਿਆਨਾਂ ਵਿੱਚ ਇਹ ਕਹਾਣੀ ਪੁਲਿਸ ਕੋਲ ਦਰਜ ਐਫਆਈਆਰ ਤੋਂ ਵੱਖਰੀ ਦੱਸੀ ਹੈ ਜਿਸ ਕਰਕੇ ਉਸ ਦੇ ਇਸ ਖੁਲਾਸੇ ਦੀ ਅਹਿਮੀਅਤ ਵਧ ਜਾਂਦੀ ਹੈ। ਉਸ ਦਾ ਇਹ ਬਿਆਨ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਬਚਾਅ ਪੱਖ ਦਾ ਦੋਸ਼ ਸੀ ਕਿ ਉਨ੍ਹਾਂ ਖ਼ਿਲਾਫ਼ ਪੁਲਿਸ ਕੋਲ ਦਰਜ ਐਫਆਈਆਰ ਸ਼ਿਕਾਇਤਕਰਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਲਿਖੀ ਗਈ ਹੈ। ਐਫਆਈਆਰ ਵਿੱਚ ਅਗਵਾ ਦੀ ਕੋਸ਼ਿਸ਼ ਦਾ ਦੋਸ਼ ਲੱਗਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਅੱਜ ਅਦਾਲਤ ਵਿੱਚ ਵੀ ਇਸ ਦੋਸ਼ ਨੂੰ ਦੁਹਰਾ ਦਿੱਤਾ ਹੈ।

ਕੇਸ ਦੀ ਸੁਣਵਾਈ ਮੌਕੇ ਅਦਾਲਤ ਵਿੱਚ ਦੋਵੇਂ ਮੁਲਜ਼ਮ ਮੌਜੂਦ ਸਨ, ਜਿਨ੍ਹਾਂ ਦੀ ਵਰਣਿਕਾ ਨੇ ਸ਼ਨਾਖ਼ਤ ਕੀਤੀ ਹੈ। ਅਦਾਲਤ ਵੱਲੋਂ ਮੁਲਾਜ਼ਮਾਂ ਖਿਲਾਫ਼ ਆਇਦ ਦੋਸ਼ਾਂ ਵਿੱਚ ਅਗਵਾ ਅਤੇ ਰਸਤੇ ਵਿੱਚ ਰੋਕ ਕੇ ਤੰਗ ਪ੍ਰੇਸ਼ਾਨ ਕਰਨ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਉਧਰ ਬਚਾਅ ਪੱਖ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਅਰਜ਼ੀ ਦੇ ਕੇ ਅਗਵਾ ਦੀ ਧਾਰਾ ਨੂੰ ਗ਼ਲਤ ਦੱਸਦਿਆਂ ਹਟਾਉਣ ਦੀ ਮੰਗ ਕੀਤੀ ਹੈ, ਜੋ ਕਿ ਹਾਲੇ ਸੁਣਵਾਈ ਅਧੀਨ ਹੈ। ਯਾਦ ਰਹੇ ਕਿ ਅਦਾਲਤ ਦੋਵਾਂ ਮੁਲਜ਼ਮਾਂ ਦੀ ਜ਼ਮਾਨਤ ਦੀ ਅਰਜ਼ੀ ਚਾਰ ਵਾਰ ਰੱਦ ਕਰ ਚੁੱਕੀ ਹੈ।

Location: India, Haryana

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement