ਅਦਬੀ ਮਹਿਫ਼ਲ ਹਰਿਆਣਾ ਨੇ ਕਾਵਿ-ਮਹਿਫ਼ਲ ਕਰਵਾਈ
Published : Jul 30, 2017, 5:02 pm IST
Updated : Jul 30, 2017, 11:32 am IST
SHARE ARTICLE

ਸ਼ਾਹਬਾਦ ਮਾਰਕੰਡਾ, 30 ਜੁਲਾਈ (ਅਵਤਾਰ ਸਿੰਘ): ਅਦਬੀ ਮਹਿਫ਼ਿਲ ਹਰਿਆਣਾ ਵਲੋਂ ਕਲ ਸ਼ਾਮੀ ਸ਼ਾਹਬਾਦ ਦੇ ਨਾਲ ਲਗਦੇ ਉਪਮੰਡਲ ਪਿਹੋਵਾ ਵਿਖੇ ਮਲੂਕ ਸਿੰਘ ਵਿਰਕ ਜੀ ਦੇ ਨਿਵਾਸ ਸਥਾਨ 'ਤੇ ਇਕ ਕਾਵਿ ਮਈ ਸ਼ਾਮ, ਕਾਵਿ ਮਹਿਫ਼ਲ ਦਾ ਆਯੋਜਨ ਕੀਤਾ ਗਿਆ।

 

ਸ਼ਾਹਬਾਦ ਮਾਰਕੰਡਾ, 30 ਜੁਲਾਈ (ਅਵਤਾਰ ਸਿੰਘ): ਅਦਬੀ ਮਹਿਫ਼ਿਲ ਹਰਿਆਣਾ ਵਲੋਂ ਕਲ ਸ਼ਾਮੀ ਸ਼ਾਹਬਾਦ ਦੇ ਨਾਲ ਲਗਦੇ ਉਪਮੰਡਲ ਪਿਹੋਵਾ ਵਿਖੇ ਮਲੂਕ ਸਿੰਘ ਵਿਰਕ ਜੀ ਦੇ ਨਿਵਾਸ ਸਥਾਨ 'ਤੇ ਇਕ ਕਾਵਿ ਮਈ ਸ਼ਾਮ, ਕਾਵਿ ਮਹਿਫ਼ਲ ਦਾ ਆਯੋਜਨ ਕੀਤਾ ਗਿਆ।
 ਇਸ ਕਾਵਿ ਗੋਸ਼ਟੀ ਵਿਚ ਸ਼ਾਹਬਾਦ, ਅੰਬਾਲਾ, ਝਾਂਸਾ , ਕੁਰਕੂਸ਼ੇਤਰ ਅਤੇ ਪਿਹੋਵਾ ਤੋਂ ਸ਼ਾਇਰਾਂ ਨੇ ਸ਼ਿਰਕਤ ਕਰ ਕੇ ਸ਼ਾਮ ਨੂੰ ਕਾਵਿ ਰੰਗ ਵਿਚ ਰੰਗ ਦਿਤਾ। ਕਵਿਤਾ ਦੀ ਰਵਾਨਗੀ ਦੇ ਨਾਲ-ਨਾਲ ਬਾਰਿਸ਼ ਦੀ ਬੂੰਦਾਂ ਦੀ ਛਮ-ਛਮ ਜਿਵੇਂ ਤਾਲ ਦਾ ਕੰਮ ਕਰ ਰਹੀਆਂ ਸਨ। ਕਾਵਿ ਮਹਿਫਿਲ  ਦੇ ਆਗ਼ਾਜ਼ ਵਿਚ ਮਲੂਕ ਸਿੰਘ ਵਿਰਕ ਨੇ ਰਸਮੀ ਅਤੇ ਵਿਧੀਵਤ ਤੌਰ 'ਤੇ ਪਗੜੀ ਨਾਰੀਅਲ ਅਤੇ ਇਕ ਕਾਵਿ ਅਰਜੋਈ ਭੇਂਟ ਕਰ ਕੇ ਕੁਲਵੰਤ ਸਿੰਘ ਰਫ਼ੀਕ ਜੀ ਨੂੰ ਅਪਣਾ ਉਸਤਾਦ ਧਾਰਿਆ। ਉਨ੍ਹਾਂ ਨੇ ਇਸ ਮੌਕੇ 'ਤੇ ਅਪਣੇ ਉਸਤਾਦ ਲਈ ਅਪਣੇ ਮਨ ਦੀਆਂ ਭਾਵਨਾਵਾਂ ਇਕ ਕਵਿਤਾ ਵਿਚ ਪਿਰੋ ਕੇ ਪੇਸ਼ ਕੀਤੀਆਂ। ਇਸ ਮਹਿਫ਼ਲ ਤੋਂ ਬਾਅਦ ਅਦਬੀ ਮਹਿਫ਼ਿਲ ਦੇ ਸਹਿ ਸਕੱਤਰ ਤਾਜ ਸਿੰਘ ਤੁਰ ਅਪਣੀ ਦੇਸ਼ ਭਗਤੀ ਦੀ ਕਵਿਤਾ ਨਾਲ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿਤਾ। ਗੁਰਮੀਤ ਔਲਖ ਨੇ  ਵਿਯੋਗ ਭਰਿਆ ਗੀਤ ਗਾ ਕੇ ਗੀਤਕਾਰੀ ਦੇ ਬਾਰੀਕ ਪਹਿਲੁਆ ਨੂੰ ਸਪਰਸ਼ ਕੀਤਾ। ਅਦਬੀ ਮਹਿਫ਼ਲ ਦੇ ਖਜ਼ਾਨਚੀ ਹਰੀਸ਼ ਕੁਮਾਰ ਨੇ  ਰੁਮਾਂਟਿਕ ਗਜਲ ਨਾਲ ਗਜ਼ਲ ਦਾ ਰਿਵਾਇਤੀ ਰੰਗ ਪੇਸ਼ ਕੀਤਾ। ਦਰਸ਼ਨ ਸਿੰਘ ਜੀ ਨੇ ਅਪਣੀ ਬੌਧਿਕ ਕਵਿਤਾ ਨਾਲ ਸਭ ਦੇ ਦਿਲਾਂ ਨੂੰ ਝੰਜੋਰ ਕੇ ਰੱਖ ਦਿਤਾ। ਬਲਿਹਾਰ ਸਿੰਘ ਨੇ ਧਾਰਮਕ ਕਵਿਤਾ ਪੇਸ਼ ਕੀਤੀ। ਗੌਰਵ ਗਰਗ ਨੇ ਆਪਣੀ ਕਵਿਤਾ ਰਾਹੀਂ ਸਭ ਨੂੰ ਤਾੜੀਆਂ ਮਾਰਨ ਤੇ ਮਜ਼ਬੂਰ ਕਰ ਦਿਤਾ। ਸ਼੍ਰੀਮਤੀ ਮਮਤਾ ਜੀ ਨੇ ਅਪਣੀ ਨਵੀ ਕਾਵਿ ਪੁਸਤਕ ਵਿਚੋਂ ਨਾਰੀ ਦੇ ਅੰਦਰਲੇ ਮਨ ਦੀ ਸਥਿਤਂਂੀ ਬਿਆਨ ਕਰਨ ਵਾਲੀ  ਕਵਿਤਾ ਪੇਸ਼ ਕੀਤੀ। ਸ਼੍ਰੀ ਮਤੀ ਦਿਵਿਆ  ਕੋਚਰ ਨੇ ਆਪਣੀ ਕਵਿਤਾ ' ਮੇਰੇ ਬੱਚੇ ਬੜੇ ਹੋ ਗਏ'  ਨਾਲ ਮਹਿਫ਼ਿਲ ਨੂੰ ਲੁੱਟ ਹੀ ਲਿਆ। ਨਵੇ ਉਭਰ ਰਹੇ ਗੀਤਕਾਰ ਜਸਵਿੰਦਰ ਦੀਵਾਨਾ ਨੇ ਵੀ ਗੀਤ ਨਾਲ ਹਾਜ਼ਰੀ ਲਗਵਾਈ।
   ਕੁਰਕਸ਼ੇਤਰ ਤੋਂ ਆਈ ਕਵਿਤਰੀ ਸ਼੍ਰੀਮਤੀ ਗਾਇਤਰੀ ਕੌਸ਼ਲ ਨੇ ਅਪਣੀ ਖੁੱਲੀ ਕਵਿਤਾ ਅਤੇ ਸ਼ੁੰਦਰ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ।  ਪ੍ਰੋਗਰਾਮ ਦੇ ਸਿਖਰ 'ਚ ਅਦਬੀ ਮਹਿਫਿਲ ਦੇ ਪ੍ਰਧਾਨ ਕੁਲਵੰਤ ਸਿੰਘ ਰਫ਼ੀਕ ਨੇ ਅਪਣੀ ਸੁਰੀਲੀ ਆਵਾਜ਼ ਵਿਚ ਗ਼ਜ਼ਲ ਗਾ ਕੇ ਸਭ ਨੂੰ ਮੰਤਰ ਮੁਗਦ ਕਰ ਦਿਤਾ। Îਇਸ ਮੌਕੇ 'ਤੇ  ਉਨ੍ਹਾਂ ਨੇ ਸਾਹਿਤਕਾਰਾਂ ਦੇ ਪੇਸ਼  ਕੀਤੇ ਕਲਾਮ ਚ ਗਲਤੀਆਂ ਜਾਂ ਕੰਮੀਆਂ ਨੂੰ ਵੀ ਦਰੂਸਤ ਕੀਤਾ। ਇਸ ਪ੍ਰੋਗਰਾਮ ਵਿਚ ਮੰਚ ਸੰਚਾਲਨ ਅਦਬੀ ਮਹਿਫ਼ਲ ਦੇ ਸਕੱਤਰ ਡਾ. ਦੇਵਿੰਦਰ ਬੀਬੀਪੁਰੀਆ ਨੇ  ਬਾਖੂਬੀ ਕੀਤਾ।

Location: India, Haryana

SHARE ARTICLE
Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement