ਰੰਗਦਾਰ ਫਰਨੀਚਰ ਦੀ ਇਸ ਤਰ੍ਹਾਂ ਚੋਣ ਕਰਕੇ ਘਰ ਨੂੰ ਦੇ ਸਕਦੇ ਹੋ ਨਵੀਂ ਲੁੱਕ  
Published : Jun 14, 2018, 7:40 pm IST
Updated : Jun 14, 2018, 8:20 pm IST
SHARE ARTICLE
new look to your home
new look to your home

ਜੇਕਰ ਇਨਸਾਨ ਦਾ ਆਲਾ ਦੁਆਲਾ ਸਾਫ਼ ਹੋਵੇਗਾ ਤਾਂ ਉਸਦਾ ਦਿਮਾਗ਼ ਸ਼ਾਂਤ ਤੇ ਮਨ ਖੁਸ਼ ਰਹੇਗਾ

ਜੇਕਰ ਇਨਸਾਨ ਦਾ ਆਲਾ ਦੁਆਲਾ ਸਾਫ਼ ਹੋਵੇਗਾ ਤਾਂ ਉਸਦਾ ਦਿਮਾਗ਼ ਸ਼ਾਂਤ ਤੇ ਮਨ ਖੁਸ਼ ਰਹੇਗਾ। ਇਸ ਲਈ ਸਾਫ - ਸਫਾਈ ਦੀ ਸ਼ੁਰੂਆਤ ਸਾਨੂੰ ਹਮੇਸ਼ਾ ਆਪਣੇ ਗਰ ਤੋਂ ਕਰਨੀ ਚਾਹੀਦੀ ਹੈ। ਘਰ ਦੀ ਸਫ਼ਾਈ ਤੇ ਸੁੰਦਰ ਲੁੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਵੀ ਵਧਾਉਂਦੀ ਹੈ।  ਅਸੀਂ ਆਪਣੇ ਘਰ 'ਚ ਕੰਧਾਂ ਦੇ ਪੇਂਟ ਤੋਂ ਲੈ ਕੇ ਘਰ ਦੀ ਇੰਟੀਰੀਅਰ ਡੈਕੋਰੇਸ਼ਨ, ਸਭ ਦਾ ਖਾਸ ਖਿਆਲ ਰੱਖਦੇ ਹਾਂ। ਜੇਕਰ ਸਜਾਵਟ ਦੀ ਗੱਲ ਕਰੀਏ ਤਾਂ ਫਰਨੀਚਰ ਅਸਲ ਵਿਚ ਘਰ ਦੀ ਸਜਾਵਟ ਇਸ ਨਾਲ ਚੌਗਣੀ ਹੁੰਦੀ ਹੈ।

new look to your homenew look to your home

ਪਹਿਲਾਂ-ਪਹਿਲ ਤਾਂ ਲੋਕ ਫਰਨੀਚਰ ਵਿਚ ਸਿੰਪਲ ਸੋਬਰ ਡਿਜ਼ਾਈਨ ਅਤੇ ਬ੍ਰਾਊਨ (ਭੂਰੇ) ਕਲਰ ਦੀ ਹੀ ਚੋਣ ਕਰਦੇ ਸਨ ਪਰ ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ, ਲੋਕਾਂ ਦੀ ਪਸੰਦ ;ਚ ਵੀ ਬਦਲਾਅ ਆ ਰਿਹਾ ਹੈ। ਅੱਜ ਦੇ ਸਮੇਂ 'ਚ  ਤਾਂ ਫਰਨੀਚਰ ਦੇ ਨਵੇਂ ਡਿਜ਼ਾਈਨ ਅਤੇ ਕਲਰ ਵਿਚ ਢੇਰਾਂ ਵੈਰਾਇਟੀਆਂ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਹੁਣ ਸਿਰਫ ਬ੍ਰਾਊਨ ਕਲਰ ਹੀ ਫਰਨੀਚਰ ਆਪਸ਼ਨ ਵਿਚ ਨਹੀਂ ਸਗੋਂ ਦੀਵਾਰਾਂ ਦੇ ਰੰਗ-ਬਿਰੰਗੇ ਪੇਂਟ ਵਾਂਗ ਫਰਨੀਚਰ ਵੀ ਕਈ ਰੰਗਾਂ ਵਿਚ ਮੁਹੱਈਆ ਹੈ। ਬਸ ਆਪਣਾ ਪਸੰਦੀ ਦਾ ਰੰਗ ਚੁਣੋ ਅਤੇ ਸਜਾ ਲਓ। ਆਪਣੇ ਕਮਰੇ ਦਾ ਇੰਟੀਰੀਅਰ ਪਰ ਇਸ ਦੀ ਚੋਣ ਕਰਦੇ ਸਮੇਂ ਬਜਟ ਅਤੇ ਲੁੱਕ ਦਾ ਧਿਆਨ ਰੱਖੋ ਕਿ ਇਹ ਤੁਹਾਡੀਆਂ ਘਰ ਦੀਆਂ ਦੀਵਾਰਾਂ, ਪਰਦਿਆਂ ਨਾਲ ਮੈਚ ਕਰਦੀਆਂ ਹਨ ਜਾਂ ਨਹੀਂ।

new look to your homenew look to your home

ਬਲੂ ਫਰਨੀਚਰ ਰੂਮ ਨੂੰ ਰਾਇਲ-ਕਲਾਸਿਕ ਜਿਹੀ ਲੁੱਕ ਦੇਵੇਗਾ। ਲਾਈਟ ਪਿੰਕ ਜਾਂ ਗ੍ਰੀਨ ਫਰਨੀਚਰ ਵੀ ਵਧੀਆ ਆਪਸ਼ਨ ਹੋ ਸਕਦੇ ਹਨ ਪਰ ਬੈੱਡਰੂਮ ਹੋਵੇ ਜਾਂ ਡ੍ਰਾਇੰਗ ਰੂਮ, ਤੁਸੀਂ ਦੋਹਾਂ ਵਿਚ ਬਲੂ ਫਰਨੀਚਰ ਯੂਜ਼ ਕਰ ਸਕਦੇ ਹੋ। ਜੇ ਤੁਸੀਂ ਵ੍ਹਾਈਟ ਕਲਰ ਦੇ ਪੇਂਟ ਨੂੰ ਪਸੰਦ ਕਰਦੇ ਹੋ ਤਾਂ ਬਲੂ ਫਰਨੀਚਰ ਉਸ 'ਤੇ ਖੂਬ ਫਬੇਗਾ। ਜੇ ਤੁਸੀਂ ਪਲੇਨ ਬਲੂ ਕਲਰ ਨੂੰ ਪਸੰਦ ਨਹੀਂ ਕਰਦੇ ਤਾਂ ਪਲੇਨ ਵ੍ਹਾਈਟ 'ਤੇ ਬਲੂ ਪ੍ਰਿੰਟਿਡ ਫਰਨੀਚਰ ਦੀ ਚੋਣ ਕਰ ਸਕਦੇ ਹੋ।

new look to your homenew look to your home

ਤੁਸੀਂ ਆਪਣੇ ਡ੍ਰਾਇੰਗ ਰੂਮ ਵਿਚ ਲਾਈਟ ਸਕਾਈ ਬਲੂ ਪੇਂਟ ਨਾਲ ਡਾਰਕ ਬਲੂ ਕਲਰ ਦਾ ਸੋਫਾ ਸੈੱਟ ਰੱਖ ਸਕਦੇ ਹੋ। ਜੇਕਰ ਚਾਹੋ ਤਾਂ ਇਕ ਦੀਵਾਰ ਨੂੰ ਡਾਰਕ ਬਲੂ ਕਲਰ ਵਿਚ ਵੀ ਪੇਂਟ ਕਰਵਾ ਸਕਦੇ ਹੋ। ਇਸ ਗੱਲ ਦਾ ਫੈਸਲਾ ਤੁਸੀਂ ਕਰਨਾ ਹੈ ਕਿ ਸੋਫਾ ਕਿੰਨੇ ਸੀਟਰ ਹੋਣਾ ਚਾਹੀਦਾ ਹੈ। ਕਮਰਾ ਛੋਟਾ ਹੈ ਤਾਂ ਫਰਨੀਚਰ ਘੱਟ ਹੀ ਰੱਖੋ। ਉਂਝ ਛੋਟੇ ਕਮਰਿਆਂ ਵਿਚ ਛੋਟਾ ਸੋਫਾ ਵੀ ਚੰਗਾ ਲਗਦਾ ਹੈ। ਤੁਸੀਂ ਕਮਰੇ ਵਿਚ ਕਪਬੋਰਡ ਵੀ ਬਲੂ ਕਲਰ ਦੇ ਰੱਖ ਸਕਦੇ ਹੋ। ਫੋਟੋਫ੍ਰੇਮ ਦਾ ਕਵਰ ਥੀਮ ਵੀ ਬਲੂ ਰੱਖ ਸਕਦੇ ਹੋ। ਬੈੱਡਰੂਮ ਨੂੰ ਵੀ ਤੁਸੀਂ ਬਲੂ ਕਲਰ ਦੇ ਹੀ ਫਰਨੀਚਰ ਨਾਲ ਸਜਾ ਸਕਦੇ ਹੋ।

new look to your homenew look to your home

ਬੈੱਡ ਹੋਵੇ ਜਾਂ ਲੈਂਪ ਇਸ ਨੂੰ ਵੀ ਖਾਸ ਬਲੂ ਕਲਰ ਦਾ ਹੀ ਬਣਵਾ ਸਕਦੇ ਹੋ। ਉਥੇ ਹੀ ਬਲੂ ਫਲਾਵਰ ਪਾਟ ਵਿਚ ਵ੍ਹਾਈਟ ਫਲਾਵਰ ਵੀ ਬਹੁਤ ਹੀ ਸੋਹਣੇ ਲੱਗਣਗੇ। ਘਰ ਵਿਚ ਕੋਈ ਸਟੱਡੀ ਰੂਮ ਹੈ ਤਾਂ ਸਟੱਡੀ ਟੇਬਲ ਬਲੂ ਕਲਰ ਵਿਚ ਚੂਜ਼ ਕਰ ਸਕਦੇ ਹੋ।
ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
► ਫਰਨੀਚਰ ਖਰੀਦਦੇ ਸਮੇਂ ਸਿਰਫ ਉਸ ਦੀ ਖੂਬਸੂਰਤੀ 'ਤੇ ਹੀ ਫਿਦਾ ਨਾ ਹੋ ਜਾਓ ਸਗੋਂ ਉਸ ਦੀ ਕਾਰੀਗਰੀ ਅਤੇ ਲਕੜੀ 'ਤੇ ਵੀ ਧਿਆਨ ਦਿਓ ਤਾਂ ਕਿ ਇਹ ਛੇਤੀ ਟੁੱਟ ਨਾ ਜਾਵੇ।

new look to your homenew look to your home

► ਫਰਨੀਚਰ ਕਿੰਨਾ ਵੀ ਖੂਬਸੂਰਤ ਅਤੇ ਮਹਿੰਗਾ ਕਿਉਂ ਨਾ ਹੋਵੇ ਪਰ ਜੇ ਇਹ ਸਹੀ ਥਾਂ ਸੈੱਟ ਨਾ ਕੀਤਾ ਤਾਂ ਵੀ ਕਮਰਾ ਖੂਬਸੂਰਤ ਨਹੀਂ ਲੱਗੇਗਾ।
► ਫਰਨੀਚਰ ਨੂੰ ਅਜਿਹੀ ਥਾਂ 'ਤੇ ਨਾ ਰੱਖੋ, ਜਿਥੇ ਧੁੱਪ ਪੈਂਦੀ ਹੋਵੇ, ਇਸ ਨਾਲ ਫਰਨੀਚਰ ਦੇ ਫੈਬ੍ਰਿਕ ਦਾ ਰੰਗ ਫਿੱਕਾ ਪੈ ਸਕਦਾ ਹੈ।
► ਭਾਰੀ ਫਰਨੀਚਰ ਦੀ ਥਾਂ ਹਲਕਾ ਫਰਨੀਚਰ ਲਓ। ਇਸ ਤਰ੍ਹਾਂ ਦੀਆਂ ਚੀਜ਼ਾਂ ਸਦਾ ਫੈਸ਼ਨ ਵਿਚ ਨਹੀਂ ਰਹਿੰਦੀਆਂ।

new look to your homenew look to your home

ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਆਪਣੇ ਘਰ 'ਚ ਆਪਣੇ ਘਰ ਨੂੰ ਨਵੀਂ ਤੇ ਲੁੱਕ ਦੇ ਸਕਦੇ ਹੋ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement