
ਮਿਲੇਗੀ ਚਮਕਦਾਰ ਚਮੜੀ
ਨਵੀਂ ਦਿੱਲੀ: ਆਂਵਲੇ ਨੂੰ ਇਕ ਬਹੁਤ ਵਧੀਆ ਫੂਡ ਕਿਹਾ ਜਾਂਦਾ ਹੈ। ਆਂਵਲੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਜੋ ਗਰਮੀਆਂ ਵਿਚ ਚਮੜੀ ਦੀ ਦੇਖਭਾਲ ਲਈ ਬਿਹਤਰ ਸਾਬਤ ਹੁੰਦਾ ਹੈ। ਆਂਵਲੇ ਵਿਚ ਐਂਟੀ ਬੈਕਟੀਰੀਆ ਅਤੇ ਐਂਟੀ-ਇੰਫਲੇਮੈਂਟਰੀ ਗੁਣ ਵੀ ਹੁੰਦੇ ਹਨ। ਇਸ ਦੀ ਇਹੀ ਖੂਬੀ ਆਂਵਲੇ ਨੂੰ ਚਮੜੀ ਲਈ ਚੰਗਾ ਸਾਬਤ ਕਰਦੀ ਹੈ। ਆਂਵਲਾ ਐਂਟੀ-ਆਕਸੀਡੈਂਟਸ ਹੁੰਦਾ ਹੈ ਜੋ ਚਮੜੀ ਦੇ ਛੇਂਦਾ ਨੂੰ ਛੋਟਾ ਕਰਦਾ ਹੈ ਅਤੇ ਦਾਗ਼-ਧੱਬਿਆਂ ਨੂੰ ਵੀ ਘਟ ਕਰਦਾ ਹੈ।
Amla
ਆਂਵਲਾ ਆਇਲੀ ਤ੍ਵਚਾ ਨਾਲ ਜੁੜੀਆਂ ਪਰੇਸ਼ਾਨੀਆਂ ਲਈ ਚੰਗਾ ਸ੍ਰੋਤ ਮੰਨਿਆ ਜਾਂਦਾ ਹੈ। ਹਰੇ ਰੰਗ ਦੇ ਛੋਟੇ ਆਂਵਲੇ ਵਿਚ ਕਈ ਚਮਤਕਾਰੀ ਗੁਣ ਹੁੰਦੇ ਹਨ। ਆਂਵਲੇ ਨੂੰ 100 ਰੋਗਾਂ ਦੀ ਦਵਾਈ ਕਿਹਾ ਜਾਂਦਾ ਹੈ। ਆਂਵਲਾ ਸ਼ਰੀਰ ਦੀ ਇਮਯੂਨਿਟੀ ਪਾਵਰ ਨੂੰ ਵਧਾਉਂਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਵਿਚ ਮਦਦ ਕਰਦਾ ਹੈ। ਆਂਵਲੇ ਵਿਚ ਵਿਟਾਮਿਨ ਸੀ, ਵਿਟਾਮਿਨ ਏ ਬੀ ਕਾਮਪਲੈਕਸ, ਪੋਟੈਸ਼ੀਅਮ,ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਕਾਰਬੋਹਾਈਡ੍ਰੇਟਸ, ਫਾਇਬਰ ਅਤੇ ਡਾਇਯੂਰੇਟਿਕ ਐਸਿਡ ਪਾਏ ਜਾਂਦੇ ਹਨ।
Amala Juice
ਆਂਵਲਾ ਦਿਲ ਦੇ ਰੋਗਾਂ, ਸ਼ੂਗਰ, ਬਵਾਸੀਰ, ਅਲਸਰ, ਦਮਾ, ਬ੍ਰਾਨਕਾਈਟਿਸ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਠੀਕ ਕਰਨ ਵਿਚ ਸਹਾਇਕ ਸਿੱਧ ਹੁੰਦਾ ਹੈ। ਆਂਵਲੇ ਦੇ ਸੇਵਨ ਨਾਲ ਬੁਢਾਪਾ ਦੂਰ ਹੁੰਦਾ ਹੈ। ਇਹ ਭਾਰਤੀ ਪ੍ਰੰਪਰਿਕ ਸਕਿੱਨ ਕੇਅਰ ਪ੍ਰੋਡੈਕਟਸ ਦਾ ਹਿੱਸਾ ਰਿਹਾ ਹੈ। ਸਦੀਆਂ ਤੋਂ ਭਾਰਤੀ ਔਰਤਾਂ ਦੀ ਖ਼ੂਬਸੂਰਤੀ ਦਾ ਰਾਜ਼ ਉਹਨਾਂ ਦੇ ਘਰੇਲੂ ਨੁਸਖ਼ੇ ਰਹੇ ਹਨ। ਆਂਵਲੇ ਤੋਂ ਤਿਆਰ ਹੋਮਮੇਡ ਫੇਸ ਪੈਕ ਬਣਾਉਣ ਵਿਚ ਵੀ ਬੇਹੱਦ ਆਸਾਨ ਹੁੰਦੇ ਹਨ ਅਤੇ ਇਹ ਚਮੜੀ ਨੂੰ ਚਮਕਾ ਦਿੰਦੇ ਹਨ।
Amla Juice
ਹਲਦੀ ਅਤੇ ਆਂਵਲੇ ਨਾਲ ਬਣੇ ਫੇਸ ਪੈਕ ਗਲੋਇੰਗ ਚਮੜੀ ਦਿੰਦਾ ਹੈ। ਆਂਵਲਾ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ। ਇਹ ਡਲ ਤ੍ਵਚਾ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਆਂਵਲੇ ਦਾ ਇਸਤੇਮਾਲ ਸ਼ਹਿਦ ਵਿਚ ਵੀ ਕੀਤਾ ਜਾਂਦਾ ਹੈ। ਸ਼ਹਿਦ ਵਿਚ ਕਈ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜਿਸ ਨਾਲ ਸ਼ਰੀਰ ਵਿਚ ਕਈ ਕਮੀਆਂ ਪੂਰੀਆਂ ਹੋ ਜਾਂਦੀਆਂ ਹਨ।
Skin
ਚਿਹਰੇ ਦੀ ਚਮੜੀ ਨੂੰ ਚਮਕਦਾਰ ਬਣਾਉਣ ਲਈ ਕਾਫ਼ੀ ਸਹਾਇਕ ਸਿੱਧ ਹੁੰਦਾ ਹੈ। ਚਮੜੀ ਵਿਚ ਨਿਖ਼ਾਰ ਲਿਆਉਣ ਲਈ ਠੰਡੇ ਪਾਣੀ ਵਿਚ ਸ਼ਹਿਦ ਮਿਲਾ ਕੇ ਰੋਜ਼ਾਨਾ ਪਾਣੀ ਪੀਣਾ ਚਾਹੀਦਾ ਹੈ।
ਚਮੜੀ ਦੀ ਦੇਖਭਾਲ ਕਿਵੇਂ ਕੀਤੀ ਜਾ ਸਕਦੀ ਹੈ ਇਸ ਦੇ ਕੁੱਝ ਤਰੀਕੇ ਇਸ ਪ੍ਰਕਾਰ ਹਨ:
ਪੰਜ ਜਾਂ ਸੱਤ ਆਂਵਲੇ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਬੀਜ ਅਲੱਗ ਕਰ ਦਿਓ। ਇਸ ਤੋਂ ਬਾਅਦ ਬਲੈਂਡਰ ਵਿਚ ਆਂਵਲਾ ਪਾ ਕੇ 2 ਕੱਪ ਪਾਣੀ ਲਓ। ਜਦ ਤਕ ਇਹ ਸਮੂਦ ਨਾ ਹੋ ਜਾਵੇ ਇਸ ਨੂੰ ਬਲੈਂਡ ਕਰੋ।
Amla
ਜੇਕਰ ਇਹ ਜ਼ਿਆਦਾ ਸੰਘਣਾ ਹੋ ਜਾਵੇ ਤਾਂ ਇਸ ਵਿਚ ਥੋੜਾ ਜਿਹਾ ਪਾਣੀ ਮਿਲਾਇਆ ਜਾ ਸਕਦਾ ਹੈ। ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਘੋਲ ਵਿਚ ਥੋੜਾ ਜਿਹਾ ਸ਼ਹਿਦ ਮਿਲਾ ਦਿਓ। ਇਸ ਤਰ੍ਹਾਂ ਫੇਸਪੈਕ ਤਿਆਰ ਹੁੰਦਾ ਹੈ। ਇਸ ਤੋਂ ਬਾਅਦ ਇਸ ਨੂੰ ਚਿਹਰੇ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।