
ਜੂਸ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਅਜਿਹੇ 'ਚ ਹਰ ਮੌਸਮ 'ਚ ਵੱਖ - ਵੱਖ ਕਿਸਮ ਦੇ ਜੂਸ ਬਾਜ਼ਾਰ 'ਚ ਮਿਲਣ ਲਗਦੇ ਹਨ। ਜੇਕਰ ਤੁਸੀਂ ਜੂਸ ਪੀਣ ਜਾ ਰਹੇ...
ਜੂਸ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਅਜਿਹੇ 'ਚ ਹਰ ਮੌਸਮ 'ਚ ਵੱਖ - ਵੱਖ ਕਿਸਮ ਦੇ ਜੂਸ ਬਾਜ਼ਾਰ 'ਚ ਮਿਲਣ ਲਗਦੇ ਹਨ। ਜੇਕਰ ਤੁਸੀਂ ਜੂਸ ਪੀਣ ਜਾ ਰਹੇ ਹੋ ਤਾਂ ਉਹ ਸਿਹਤ ਲਈ ਉਸ ਸਮੇਂ ਤਕ ਫ਼ਾਇਦੇਮੰਦ ਹੋਵੇਗਾ, ਜਦੋਂ ਤੁਸੀਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖ ਪਾਉਗੇ। ਅਸੀਂ ਇੰਝ ਹੀ ਗੱਲਾਂ ਤੁਹਾਨੂੰ ਦਸ ਰਹੇ ਹਾਂ ਜਿਸ ਨਾਲ ਤੁਹਾਡਾ ਜੂਸ ਠੀਕ ਮਾਇਨੇ 'ਚ ਤੁਹਾਡੀ ਸਿਹਤ ਨੂੰ ਫ਼ਾਇਦਾ ਪਹੁੰਚਾਵੇਗਾ।
Healthy juice
ਉਂਝ ਤਾਂ ਕਿਹਾ ਜਾਂਦਾ ਹੈ ਕਿ ਫਲਾਂ ਵਿਚ ਮੌਜੂਦ ਫ਼ਾਈਬਰ ਢਿੱਡ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ, ਲਿਹਾਜ਼ਾ ਜੂਸ ਪੀਣ ਦੀ ਬਜਾਏ ਫਲ ਖਾਣੇ ਚਾਹੀਦੇ ਹਨ ਪਰ ਜੂਸ ਪੀਣ ਨਾਲ ਤੁਸੀਂ ਤੁਰਤ ਊਰਜਾਵਾਨ ਹੋ ਜਾਂਦੇ ਹੋ। ਫਲਾਂ ਦੇ ਰਸ 'ਚ ਵੀ ਉਨ੍ਹੇਂ ਹੀ ਪੋਸ਼ਣ ਤੱਤ ਹੁੰਦੇ ਹਨ, ਜਿੰਨੇ ਫਲ ਵਿਚ ਹੁੰਦੇ ਹਨ। ਫਲਾਂ ਦੇ ਰਸ 'ਚ ਫ਼ਾਇਟੋਨਿਊਟ੍ਰਿਐਂਟਸ ਪਾਏ ਜਾਂਦੇ ਹਨ, ਜੋ ਸਿਹਤ ਲਈ ਚੰਗੇ ਹੁੰਦੇ ਹਨ। ਫਲਾਂ ਦਾ ਜੂਸ ਸਾਡੇ ਸਰੀਰ 'ਚ ਇੰਟਰਫ਼ੇਰਾਨ ਅਤੇ ਐਂਟੀਬਾਡੀਜ਼ ਦੇ ਪੱਧਰ ਨੂੰ ਵਧਾ ਦਿੰਦਾ ਹੈ ਅਤੇ ਇੰਨਾਂ 'ਚ ਪਾਈ ਜਾਣ ਵਾਲੀ ਕੁਦਰਤੀ ਮਿਠਾਸ ਦਿਲ ਨੂੰ ਮਜ਼ਬੂਤ ਕਰਦੀ ਹੈ।
fresh juice
ਅਸੀਂ ਅਕਸਰ ਦੇਖਦੇ ਹਾਂ ਕਿ ਬਾਜ਼ਾਰ 'ਚ ਬਹੁਤ ਸਾਰੀਆਂ ਦੁਕਾਨਾਂ 'ਤੇ ਸਾਫ਼ - ਸਫ਼ਾਈ ਨਹੀਂ ਹੁੰਦੀ ਹੈ। ਮੌਕਾ ਮਿਲਦੇ ਹੀ ਜੂਸ 'ਚ ਮਿਲਾਵਟ ਕਰ ਦਿਤੀ ਜਾਂਦੀ ਹੈ ਜਾਂ ਫਿਰ ਫ਼ਲੇਵਰਡ ਜੂਸ ਪਿਆ ਦਿਤਾ ਜਾਂਦਾ ਹੈ। ਅਜਿਹੇ ਜੂਸ ਨੂੰ ਪੀਣ ਤੋਂ ਵਧੀਆ ਹੈ ਕਿ ਤੁਸੀਂ ਘਰ ਵਿਚ ਬਣਿਆ ਤਾਜ਼ਾ ਫਲਾਂ ਦਾ ਰਸ ਪਿਉ। ਇਸ ਤਰ੍ਹਾਂ ਤੁਹਾਨੂੰ ਸੁਆਦ ਅਤੇ ਨਿਊਟ੍ਰਿਸ਼ਨਜ਼ ਨਾਲ ਭਰਪੂਰ ਸਾਫ਼ ਜੂਸ ਪੀਣ ਨੂੰ ਮਿਲੇਗਾ। ਯਾਨੀ ਤੁਹਾਨੂੰ ਹਾਈਜੀਨ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੋਵੋਗੇ।
Packed juice
ਡੱਬੇ 'ਚ ਹਾਈ ਕੈਲਰੀਜ਼ ਹੁੰਦੀਆਂ ਹਨ, ਜਿਸ ਨਾਲ ਭਾਰ ਵਧ ਸਕਦਾ ਹੈ। ਇਹਨਾਂ 'ਚ ਉਰਜਾ ਦਾ ਪੱਧਰ ਬਹੁਤ ਹਾਈ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਨਾਲ ਭੁੱਖ ਤਾਂ ਵਧਦੀ ਹੀ ਹੈ ਪਰ ਭਾਰ ਵਧਣ ਦੀ ਸੰਭਾਵਨਾ ਵੀ ਕਾਫ਼ੀ ਹਦ ਤਕ ਵਧ ਜਾਂਦੀ ਹੈ। ਅਜਿਹੇ 'ਚ ਭਾਰ ਘੱਟ ਕਰਨ ਦੀਆਂ ਕੋਸ਼ਿਸ਼ਾਂ ਬੇਕਾਰ ਹੋ ਜਾਂਦੀਆਂ ਹਨ। ਚੈਰੀ, ਨਾਸ਼ਪਤੀ, ਸੇਬ ਵਰਗੇ ਫਲਾਂ ਵਿਚ ਸਾਰਬਿਟਾਲ ਸੂਗਰ ਪਾਇਆ ਜਾਂਦਾ ਹੈ। ਇੰਨਾਂ ਫਲਾਂ ਦੇ ਡੱਬੇ ਬੰਦ ਜੂਸ ਪੀਣ ਨਾਲ ਗੈਸ ਅਤੇ ਡਾਇਰਿਆ ਦੀ ਸੰਭਾਵਨਾ ਵਧ ਜਾਂਦੀ ਹੈ। ਅਜਿਹੇ ਵਿਚ ਬਲਡ ਸੂਗਰ ਤੇਜ਼ੀ ਨਾਲ ਵਧਦਾ ਹੈ।