ਘਰ 'ਚ ਇਸ ਤਰ੍ਹਾਂ ਬਣਾਓ ਪਾਲਕ ਕੋਫਤਾ ਕਰੀ
Published : Nov 1, 2018, 1:36 pm IST
Updated : Nov 1, 2018, 1:36 pm IST
SHARE ARTICLE
Palak Kofta Curry
Palak Kofta Curry

ਠੰਡ ਹੁਣ ਹੌਲੀ ਹੌਲੀ ਦਸਤਕ ਦੇ ਚੁਕੀ ਹੈ ਅਤੇ ਅਜਿਹੇ ਮੌਸਮ ਵਿਚ ਸਿਹਤਮੰਦ ਰਹਿਣ ਲਈ ਹਰੀ ਸਬਜ਼ੀਆਂ ਖਾਣਾ ਬੇਹੱਦ ਜ਼ਰੂਰੀ ਹੈ। ਅੱਜਕਲ ਬਾਜ਼ਾਰ ਵਿਚ ਪਾਲਕ...

ਠੰਡ ਹੁਣ ਹੌਲੀ ਹੌਲੀ ਦਸਤਕ ਦੇ ਚੁਕੀ ਹੈ ਅਤੇ ਅਜਿਹੇ ਮੌਸਮ ਵਿਚ ਸਿਹਤਮੰਦ ਰਹਿਣ ਲਈ ਹਰੀ ਸਬਜ਼ੀਆਂ ਖਾਣਾ ਬੇਹੱਦ ਜ਼ਰੂਰੀ ਹੈ। ਅੱਜਕਲ ਬਾਜ਼ਾਰ ਵਿਚ ਪਾਲਕ, ਮੇਥੀ ਆਦਿ ਖੂਬ ਆਉਣ ਲੱਗੇ ਹਨ। ਅਜਿਹੇ ਵਿਚ ਤੁਸੀਂ ਘਰ 'ਚ ਹੀ ਪਾਲਕ ਕੋਫਤਾ ਕਰੀ ਜ਼ਰੂਰ ਟਰਾਈ ਕਰ ਸਕਦੇ ਹੋ। ਇਹ ਖਾਣ 'ਚ ਬੇਹੱਦ ਸਵਾਦਿਸ਼ਟ ਹੁੰਦੀ ਹੈ। ਆਓ ਜੀ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਢੰਗ : 

ਕੋਫਤਾ ਬਣਾਉਣ ਲਈ ਸਮੱਗਰੀ : 
ਪਾਲਕ  -  200 ਗ੍ਰਾਮ
ਵੇਸਣ - 1 ਕਪ 
ਹਰੀ ਮਿਰਚ - 1 ਬਰੀਕ ਕਟੀ 

ਅਦਰਕ - ½ ਇੰਚ ਟੁਕੜਾ 
ਲੂਣ - 1/4 ਛੋਟੀ ਚੱਮਚ
ਲਾਲ ਮਿਰਚ ਪਾਊਡਰ - 1/4 ਛੋਟੀ ਚੱਮਚ

ਗ੍ਰੇਵੀ ਬਣਾਉਣ ਲਈ :
ਟਮਾਟਰ - 4 
ਹਰੀ ਮਿਰਚ - 2 
ਅਦਰਕ ਦਾ ਪੇਸਟ

ਕਰੀਮ - ½ ਕਪ
ਤੇਲ - 2-3 ਟੇਬਲ ਸਪੂਨ
ਹਰਾ ਧਨਿਆ ਥੋੜ੍ਹੀ ਬਰੀਕ ਕਟੀ
ਜੀਰਾ ਪਾਊਡਰ - ½ ਛੋਟੀ ਚੱਮਚ

ਹੀਂਗ - 1 ਪਿੰਚ
ਹਲਦੀ ਪਾਊਡਰ - ½ ਛੋਟੀ ਚੱਮਚ
ਧਨਿਆ ਪਾਊਡਰ - 1 ਛੋਟੀ ਚੱਮਚ
ਲਾਲ ਮਿਰਚ ਪਾਊਡਰ - 1/4 ਛੋਟੀ ਚੱਮਚ

ਗਰਮ ਮਸਾਲਾ - 1/4 ਛੋਟਾ ਚੱਮਚ
ਲੂਣ - ਸਵਾਦ ਮੁਤਾਬਕ

ਢੰਗ : ਸੱਭ ਤੋਂ ਪਹਿਲਾਂ ਪਾਲਕ ਦੇ ਕੋਫਤੇ ਬਣਾਉਣ ਲਈ ਪਾਲਕ ਨੂੰ ਬਰੀਕ ਕੱਟ ਕੇ ਰੱਖ ਲਓ। ਇਕ ਵੱਡੇ ਕੌਲੇ ਵਿਚ ਵੇਸਣ ਕੱਢ ਲਓ ਅਤੇ ਥੋੜਾ ਪਾਣੀ ਪਾਉਂਦੇ ਹੋਏ ਗਾੜਾ ਘੋਲ ਤਿਆਰ ਕਰ ਲਓ। ਵੇਸਣ ਦੇ ਘੋਲ ਵਿਚ ਬਰੀਕ ਕਟਿਆ ਹੋਇਆ ਅਦਰਕ,  ਬਰੀਕ ਕਟੀ ਹਰੀ ਮਿਰਚ, ਚੌਥਾਈ ਛੋਟੀ ਚੱਮਚ ਲਾਲ ਮਿਰਚ ਪਾਊਡਰ ਅਤੇ ਅੱਧਾ ਛੋਟਾ ਚੱਮਚ ਲੂਣ ਪਾ ਕੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਹੁਣ ਇਸ ਵਿਚ ਕੱਟ ਕੇ ਰੱਖੀ ਹੋਈ ਪਾਲਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। 

ਹੁਣ ਕੜਾਈ ਵਿਚ ਤੇਲ ਪਾ ਕੇ ਗਰਮ ਕਰੋ ਅਤੇ ਮਿਸ਼ਰਣ ਤੋਂ ਥੋੜਾ ਜਿਹਾ ਮਿਸ਼ਰਣ ਕੱਢ ਕੇ ਕੋਫਤੇ ਦਾ ਆਕਾਰ ਦਿੰਦੇ ਹੋਏ ਤੇਲ ਵਿਚ ਪਾ ਦਿਓ। ਇਨ੍ਹਾਂ ਨੂੰ ਪਲਟ - ਪਲਟ ਕੇ, ਬ੍ਰਾਊਨ ਹੋਣ ਤੱਕ ਤਲ ਲਓ। ਤਲੇ ਹੋਏ ਕੋਫਤੇ ਪਲੇਟ ਵਿਚ ਕੱਢ ਕੇ ਰੱਖ ਲਓ। 

ਗਰੇਵੀ ਬਣਾਉਣ ਲਈ : ਕੜਾਈ ਵਿਚ 2 ਟੇਬਲ ਸਪੂਨ ਤੇਲ ਪਾ ਕੇ ਗਰਮ ਕਰੋ। ਗਰਮ ਤੇਲ ਵਿਚ ਜੀਰਾ, ਹੀਂਗ, ਹਲਦੀ ਪਾਊਡਰ, ਧਨੀਆ ਪਾਊਡਰ ਪਾ ਕੇ ਹਲਕਾ ਜਿਹਾ ਭੁੰਨ ਲਓ। ਟਮਾਟਰ, ਅਦਰਕ, ਹਰੀ ਮਿਰਚ ਦਾ ਪੇਸਟ ਪਾਓ ਅਤੇ ਮਿਲਾਓ। ਲਾਲ ਮਿਰਚ ਪਾਊਡਰ ਪਾ ਕੇ ਮਸਾਲਿਆਂ ਨੂੰ ਘੱਟ ਅੱਗ 'ਤੇ ਤੱਦ ਤੱਕ ਭੁੰਨੋ ਜਦੋਂ ਤੱਕ ਕਿ ਮਸਾਲੇ ਦੇ ਉਤੇ ਤੇਲ ਤੈਰਦਾ ਨਹੀਂ ਵਿਖਾਈ ਦੇਣ ਲੱਗੇ। ਹੁਣ ਕਰੀਮ ਪਾ ਕੇ ਲਗਾਤਾਰ ਚਲਾਊਂਦੇ ਹੋਏ ਤੱਦ ਤੱਕ ਭੁੰਨੋ ਜਦੋਂ ਤੱਕ ਕਿ ਮਸਾਲੇ ਵਿਚ ਉਬਾਲ ਨਾ ਆ ਜਾਵੇ। 

ਗਰੇਵੀ ਵਿਚ ਉਬਾਲ ਆਉਣ 'ਤੇ 2 ਕਪ ਪਾਣੀ ਪਾ ਦਿਓ ਅਤੇ ਲਗਾਤਰ ਚਲਾਉਂਦੇ ਹੋਏ ਫਿਰ ਤੋਂ ਉਬਾਲ ਆਉਣ ਤੱਕ ਪਕਾਓ।  ਹੁਣ ਗਰਮ ਮਸਾਲਾ, ਲੂਣ ਅਤੇ ਥੋੜਾ ਜਿਹਾ ਹਰਾ ਧਨਿਆ ਪਾ ਕੇ ਮਿਲਾ ਦਿਓ। ਗਰੇਵੀ ਵਿਚ ਕੋਫਤੇ ਪਾ ਦਿਓ ਅਤੇ ਢੱਕ ਕੇ 2 ਮਿੰਨ ਘੱਟ ਅੱਗ 'ਤੇ ਪਕਣ ਦਿਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement