ਸਰਦੀਆਂ ਵਿਚ ਜ਼ਰੂਰ ਖਾਉ ਸਰ੍ਹੋਂ ਦਾ ਸਾਗ, ਹੋਣਗੇ ਕਈ ਫ਼ਾਇਦੇ

By : KOMALJEET

Published : Jan 2, 2023, 9:36 am IST
Updated : Jan 2, 2023, 9:36 am IST
SHARE ARTICLE
representational Image
representational Image

ਕੈਲਸ਼ੀਅਮ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ ਰੱਖੇਗੀ ਸਰੀਰ ਨੂੰ ਤੰਦਰੁਸਤ 

ਸਰਦੀਆਂ ਵਿਚ ਹਰ ਘਰ ’ਚ ਸਾਗ ਨਾਲ ਮੱਕੀ ਦੀ ਰੋਟੀ ਦਾ ਸੇਵਨ ਕੀਤਾ ਜਾਂਦਾ ਹੈ। ਸਰ੍ਹੋਂ ਦਾ ਸਾਗ ਜਿੰਨਾ ਖਾਣ ਵਿਚ ਸਵਾਦਿਸ਼ਟ ਹੁੰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਇਹ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਸਰ੍ਹੋਂ ਦਾ ਸਾਗ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਬਾਕੀ ਸੂਬਿਆਂ ’ਚ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸਰਦੀਆਂ ਵਿਚ ਸਰ੍ਹੋਂ ਦਾ ਸਾਗ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ:

ਕਈ ਵਿਟਾਮਿਨਜ਼ ਨਾਲ ਭਰਪੂਰ ਸਾਗ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਸਾਗ ਦਾ ਵੱਧ ਤੋਂ ਵੱਧ ਸੇਵਨ ਕਰਨ ਨਾਲ ਤੁਸੀਂ ਅੱਖਾਂ ਵਿਚ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ। 

ਸਾਗ ਕੈਂਸਰ ਤੋਂ ਬਚਾਅ ਕਰਨ ਵਿਚ ਵੀ ਲਾਹੇਵੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਤੁਸੀਂ ਪੇਟ, ਛਾਤੀ, ਫੇਫੜੇ ਦੇ ਕੈਂਸਰ ਤੋਂ ਬਚੇ ਰਹਿੰਦੇ ਹੋ। ਗੁਣਾਂ ਨਾਲ ਭਰਪੂਰ ਹੋਣ ਕਰ ਕੇ ਸਾਗ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦਾ। 

ਸਾਗ ਦਿਲ ਦੇ ਰੋਗੀਆਂ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਕੈਲੇਸਟਰੋਲ ਦਾ ਪੱਧਰ ਕੰਟਰੋਲ ਵਿਚ ਰਹਿੰਦਾ ਹੈ। ਇਸ ਨਾਲ ਹੀ ਇਹ ਸਰੀਰ ਵਿਚ ਫ਼ੋਲੇਟ ਦਾ ਨਿਰਮਾਣ ਵੀ ਕਰਦਾ ਹੈ ਜਿਸ ਨਾਲ ਦਿਲ ਵਰਗੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। 

ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੰਦੇ ਹੋ ਤਾਂ ਤੁਹਾਨੂੰ ਸਾਗ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਸ ਨਾਲ ਮੇਟਾਬਾਲਿਜ਼ਮ ਵਧਦਾ ਹੈ ਅਤੇ ਪਾਚਨ ਕਿਰਿਆ ਦੁਰਸਤ ਰਹਿੰਦੀ ਹੈ ਜਿਸ ਨਾਲ ਭਾਰ ਘਟਾਉਣ ਵਿਚ ਕਾਫ਼ੀ ਮਦਦ ਮਿਲਦੀ ਹੈ। 

ਸਰ੍ਹੋਂ ਦੇ ਸਾਗ ਵਿਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ, ਜੋ ਹੱਡੀਆਂ ਲਈ ਲਾਭਕਾਰੀ ਹੁੰਦਾ ਹੈ। ਹੱਡੀਆਂ ਦੇ ਰੋਗੀਆਂ ਦੀ ਰਿਕਵਰੀ ਲਈ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ।

ਸਰ੍ਹੋਂ ਦਾ ਸਾਗ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਸੈਲੇਨੀਅਮ ਅਤੇ ਐਂਟੀ ਇੰਫ਼ਲੇਮੈਟਰੀ ਵੀ ਹੁੰਦਾ ਹੈ, ਜੋ ਗਠੀਆ ਵਿਚ ਰਾਹਤ ਦਿਵਾਉਂਦਾ ਹੈ। ਸਰੋ੍ਹਂ ਤੁਹਾਡੇ ਪੱਠਿਆਂ ਨੂੰ ਗਰਮਾਹਟ ਦੇਣ ਦਾ ਕੰਮ ਕਰਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement